Fri, Apr 26, 2024
Whatsapp

ਝਾਰਖੰਡ ਵਿਧਾਨ ਸਭਾ ਚੋਣਾਂ 2019 : ਤੀਜੇ ਪੜਾਅ ਵਿੱਚ 17 ਵਿਧਾਨ ਸਭਾ ਸੀਟਾਂ ‘ਤੇ ਅੱਜ ਪੈ ਰਹੀਆਂ ਨੇ ਵੋਟਾਂ

Written by  Shanker Badra -- December 12th 2019 01:55 PM
ਝਾਰਖੰਡ ਵਿਧਾਨ ਸਭਾ ਚੋਣਾਂ 2019 : ਤੀਜੇ ਪੜਾਅ ਵਿੱਚ 17 ਵਿਧਾਨ ਸਭਾ ਸੀਟਾਂ ‘ਤੇ ਅੱਜ ਪੈ ਰਹੀਆਂ ਨੇ ਵੋਟਾਂ

ਝਾਰਖੰਡ ਵਿਧਾਨ ਸਭਾ ਚੋਣਾਂ 2019 : ਤੀਜੇ ਪੜਾਅ ਵਿੱਚ 17 ਵਿਧਾਨ ਸਭਾ ਸੀਟਾਂ ‘ਤੇ ਅੱਜ ਪੈ ਰਹੀਆਂ ਨੇ ਵੋਟਾਂ

ਝਾਰਖੰਡ ਵਿਧਾਨ ਸਭਾ ਚੋਣਾਂ 2019 : ਤੀਜੇ ਪੜਾਅ ਵਿੱਚ 17 ਵਿਧਾਨ ਸਭਾ ਸੀਟਾਂ ‘ਤੇ ਅੱਜ ਪੈ ਰਹੀਆਂ ਨੇ ਵੋਟਾਂ:ਝਾਰਖੰਡ : ਝਾਰਖੰਡ ਵਿਧਾਨ ਸਭਾ ਚੋਣਾਂ ਦੇ ਤੀਜੇ ਗੇੜ ਲਈ 17 ਸੀਟਾਂ ਵਿਧਾਨ ਸਭਾ ਸੀਟਾਂ ਦੇ ਲਈ ਅੱਜ ਚੋਣਾਂ ਹੋ ਰਹੀਆਂ ਹਨ। ਜਿਸ ਦੇ ਲਈ ਲੋਕ ਸਵੇਰ ਤੋਂ ਹੀ ਵੋਟ ਪਾਉਣ ਦੇ ਲਈ ਕਤਾਰਾਂ ‘ਚ ਖੜ੍ਹੇ ਹੋਏ ਹਨ। ਇਨ੍ਹਾਂ 17 ਸੀਟਾਂ 'ਚੋਂ 12 ਸੀਟਾਂ ਤੇ 3 ਵਜੇ ਤੱਕ ਵੋਟਿੰਗ ਹੋਵੇਗੀ ਅਤੇ ਬਾਕੀ 5 ਸੀਟਾਂ 'ਤੇ ਸ਼ਾਮ 5 ਵਜੇ ਤੱਕ ਵੋਟਿੰਗ ਹੋਵੇਗੀ। [caption id="attachment_368728" align="aligncenter" width="300"]Jharkhand Assembly Election 2019 : Today phase -3 Assembly seats -17 Voting ਝਾਰਖੰਡ ਵਿਧਾਨ ਸਭਾ ਚੋਣਾਂ 2019 : ਤੀਜੇ ਪੜਾਅ ਵਿੱਚ 17 ਵਿਧਾਨ ਸਭਾ ਸੀਟਾਂ ‘ਤੇ ਅੱਜ ਪੈ ਰਹੀਆਂ ਨੇ ਵੋਟਾਂ[/caption] ਮਿਲੀ ਜਾਣਕਾਰੀ ਅਨੁਸਾਰ 1 ਵਜੇ ਤੱਕ ਇਨ੍ਹਾਂ ਸੀਟਾਂ 'ਤੇ 45.14 ਫੀਸਦੀ ਵੋਟਿੰਗ ਹੋਈ ਹੈ। ਅੱਜ ਰਾਂਚੀ, ਹਟੀਆ, ਕਾਂਕੇ, ਸਿੱਲੀ, ਖਿਜਰੀ, ਰਾਮਗੜ੍ਹ, ਮਾਂਡੂ, ਹਜ਼ਾਰੀਬਾਗ਼, ਕੋਡਰਮਾ, ਬਰਕੱਠਾ, ਬਰਹੀ, ਬੜਕਾਗਾਓਂ, ਸਿਮਰੀਆ, ਧਨਵਾਰ, ਗੋਮੀਆ, ਬੇਰਮੋ ਤੇ ਈਚਾਗੜ੍ਹ ਵਿਧਾਨ ਸਭਾ ਹਲਕਿਆਂ ’ਚ ਵੋਟਿੰਗ ਹੋ ਰਹੀ ਹੈ। [caption id="attachment_368728" align="aligncenter" width="300"]Jharkhand Assembly Election 2019 : Today phase -3 Assembly seats -17 Voting ਝਾਰਖੰਡ ਵਿਧਾਨ ਸਭਾ ਚੋਣਾਂ 2019 : ਤੀਜੇ ਪੜਾਅ ਵਿੱਚ 17 ਵਿਧਾਨ ਸਭਾ ਸੀਟਾਂ ‘ਤੇ ਅੱਜ ਪੈ ਰਹੀਆਂ ਨੇ ਵੋਟਾਂ[/caption] ਇਨ੍ਹਾਂ ਸੀਟਾਂ ਉੱਤੇ 56 ਲੱਖ 18 ਹਜ਼ਾਰ ਵੋਟਰ 309 ਉਮੀਦਵਾਰਾਂ ਦੇ ਸਿਆਸੀ ਭਵਿੱਖ ਦਾ ਫ਼ੈਸਲਾ ਕਰਨਗੇ। ਓਥੇ ਵੋਟਾਂ ਲਈ ਪ੍ਰਸ਼ਾਸਨ ਨੇ ਪੂਰੀ ਤਿਆਰੀ ਕਰ ਲਈ ਹੈ। ਵੋਟਿੰਗ ਲਈ ਕੁੱਲ 7,016 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਕੁੱਲ 3,680 ਪੋਲਿੰਗ ਸਟੇਸ਼ਨਾਂ ਨੂੰ ਬੇਹੱਦ ਨਾਜ਼ੁਕ ਤੇ 1,662 ਨੂੰ ਨਾਜ਼ੁਕ ਐਲਾਨਿਆ ਗਿਆ ਹੈ। [caption id="attachment_368727" align="aligncenter" width="300"]Jharkhand Assembly Election 2019 : Today phase -3 Assembly seats -17 Voting ਝਾਰਖੰਡ ਵਿਧਾਨ ਸਭਾ ਚੋਣਾਂ 2019 : ਤੀਜੇ ਪੜਾਅ ਵਿੱਚ 17 ਵਿਧਾਨ ਸਭਾ ਸੀਟਾਂ ‘ਤੇ ਅੱਜ ਪੈ ਰਹੀਆਂ ਨੇ ਵੋਟਾਂ[/caption] ਦੱਸ ਦੇਈਏ ਕਿ ਝਾਰਖੰਡ ਵਿੱਚ ਕੁੱਲ 81 ਵਿਧਾਨ ਸਭਾ ਸੀਟਾਂ ਹਨ। ਚੋਣ ਕਮਿਸ਼ਨਰ ਅਨੁਸਾਰ ਸੂਬੇ ਵਿਚ ਪੰਜ ਪੜਾਵਾਂ ਵਿਚ ਚੋਣਾਂ ਹੋ ਰਹੀਆਂ ਹਨ। ਵੋਟਿੰਗ ਦਾ ਪਹਿਲਾ ਪੜਾਅ 30 ਨਵੰਬਰ ਨੂੰ , ਦੂਜਾ ਪੜਾਅ7 ਦਸੰਬਰ ਨੂੰ ਅਤੇ ਤੀਜੇ ਪੜਾਅ ਤਹਿਤ 12 ਦਸੰਬਰ ਨੂੰ ਯਾਨੀ ਅੱਜ ਵੋਟਾਂ ਪੈ ਰਹੀਆਂ ਹਨ। ਇਸ ਦੇ ਬਾਅਦ 16 ਦਸੰਬਰ ਨੂੰ ਚੌਥੇ ਪੜਾਅ ਅਤੇ 20 ਦਸੰਬਰ ਨੂੰ ਪੰਜਵੇਂ ਪੜਾਅ ਤਹਿਤ ਵੋਟਿੰਗ ਹੋਵੇਗੀ। [caption id="attachment_368726" align="aligncenter" width="300"]Jharkhand Assembly Election 2019 : Today phase -3 Assembly seats -17 Voting ਝਾਰਖੰਡ ਵਿਧਾਨ ਸਭਾ ਚੋਣਾਂ 2019 : ਤੀਜੇ ਪੜਾਅ ਵਿੱਚ 17 ਵਿਧਾਨ ਸਭਾ ਸੀਟਾਂ ‘ਤੇ ਅੱਜ ਪੈ ਰਹੀਆਂ ਨੇ ਵੋਟਾਂ[/caption] ਜ਼ਿਕਰਯੋਗ ਹੈ ਕਿ ਇਸ ਦੌਰਾਨ ਪਹਿਲੇ ਪੜਾਅ ਵਿਚ 13 ਸੀਟਾਂ ,ਦੂਜੇ ਪੜਾਅ ਵਿਚ 20 ਸੀਟਾਂ ਅਤੇ ਤੀਜੇ ਪੜਾਅ ਵਿਚ ਯਾਨੀ ਅੱਜ 17 ਸੀਟਾਂ ‘ਤੇ ਮਤਦਾਨ ਹੋ ਰਿਹਾ ਹੈ। ਇਸ ਦੇ ਬਾਅਦ ਚੌਥੇ ਪੜਾਅ ਵਿਚ 15 ਸੀਟਾਂ ਅਤੇ ਪੰਜਵੇਂ ਪੜਾਅ ਵਿਚ 16 ਸੀਟਾਂ ਲਈ ਮਤਦਾਨ ਹੋਵੇਗਾ। ਇਨ੍ਹਾਂ ਚੋਣਾਂ ਦੇ ਨਤੀਜੇ 23 ਦਸੰਬਰ ਨੂੰ ਆਉਣਗੇ। -PTCNews


Top News view more...

Latest News view more...