ਮਸ਼ਹੂਰ ਰੈਪ ਸਟਾਰ ਬੋਹੇਮੀਆ ਨੇ ਇੰਝ ਮਨਾਇਆ ਨਵੇਂ ਸਾਲ ਦਾ ਜਸ਼ਨ, ਦੇਖੋ ਵੀਡੀਓ

bohemia
ਮਸ਼ਹੂਰ ਰੈਪ ਸਟਾਰ ਬੋਹੇਮੀਆ ਨੇ ਇੰਝ ਮਨਾਇਆ ਨਵੇਂ ਸਾਲ ਦਾ ਜਸ਼ਨ, ਦੇਖੋ ਵੀਡੀਓ

ਮਸ਼ਹੂਰ ਰੈਪ ਸਟਾਰ ਬੋਹੇਮੀਆ ਨੇ ਇੰਝ ਮਨਾਇਆ ਨਵੇਂ ਸਾਲ ਦਾ ਜਸ਼ਨ, ਦੇਖੋ ਵੀਡੀਓ,ਜਲੰਧਰ: ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਰੈਪ ਸਟਾਰ ਬੋਹੇਮੀਆ ਆਪਣੇ ਵੱਖਰੇ ਅੰਦਾਜ਼ ਨਾਲ ਦੁਨੀਆਂ ਭਰ ਦੇ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੇ ਹਨ। ਬੋਹੇਮੀਆ ਇੱਕ ਬੇਹਤਰੀਨ ਰੈਪ ਸਟਾਰ ਹੋਣ ਦੇ ਨਾਲ ਨਾਲ ਇੱਕ ਚੰਗੇ ਇਨਸਾਨ ਵੀ ਹਨ ਜੋ ਲੋੜ ਪੈਣ ‘ਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਅੱਗੇ ਆਉਂਦੇ ਹਨ।ਇਸ ਦੌਰਾਨ ਨਵੇਂ ਸਾਲ ਦੇ ਮੌਕੇ ਬੋਹੇਮੀਆ ਨੇ ਜਲੰਧਰ ਦੇ ਇੱਕ ਅਨਾਥ ਆਸ਼ਰਮ ‘ਚ ਪਹੁੰਚੇ ਜਿਥੇ ਉਹਨਾਂ ਬੇਸਹਾਰਾ ਬੱਚਿਆਂ ਨਾਲ ਸਾਲ 2019 ਦਾ ਸਵਾਗਤ ਕੀਤਾ ਹੈ।

bohemia
ਮਸ਼ਹੂਰ ਰੈਪ ਸਟਾਰ ਬੋਹੇਮੀਆ ਨੇ ਇੰਝ ਮਨਾਇਆ ਨਵੇਂ ਸਾਲ ਦਾ ਜਸ਼ਨ, ਦੇਖੋ ਵੀਡੀਓ

ਬੋਹੇਮੀਆ ਇੱਥੇ ਕਰੀਬ ਇੱਕ ਘੰਟਾ ਰੁਕੇ ਇਸ ਦੌਰਾਨ ਉਹ ਬੱਚਿਆਂ ਨਾਲ ਮਿਲੇ ਤੇ ਉਨ੍ਹਾਂ ਬਮਨਾਲ ਗੱਲਾਂ ਵੀ ਕੀਤੀਆਂ। ਉਹਨਾਂ ਨੇ ਬੱਚਿਆਂ ਨੂੰ ਆਪਣੀ ਰੈਪ ਦਾ ਜਲਵਾ ਵੀ ਦਿਖਾਇਆ ਅਤੇ ਬੱਚਿਆਂ ਨਾਲ ਡਾਂਸ ਵੀ ਕੀਤਾ।

bohemia
ਮਸ਼ਹੂਰ ਰੈਪ ਸਟਾਰ ਬੋਹੇਮੀਆ ਨੇ ਇੰਝ ਮਨਾਇਆ ਨਵੇਂ ਸਾਲ ਦਾ ਜਸ਼ਨ, ਦੇਖੋ ਵੀਡੀਓ

ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਹੋਏ ਬੋਹੇਮੀਆ ਨੇ ਦੱਸਿਆ ਕਿ ਉਹ ਕੁਝ ਅਜਿਹਾ ਕਰਨਾ ਚਾਹੁੰਦੇ ਸਨ , ਜਿਸ ਨਾਲ ਉਹਨਾਂ ਦੀ ਰੂਹ ਨੂੰ ਸ਼ਾਂਤੀ ਪਹੁੰਚੇ। ਉਹਨਾਂ ਨੂੰ ਇਹਨਾਂ ਬੇਸਹਾਰਾ ਬੱਚਿਆਂ ਨਾਲ ਨਵੇਂ ਸਾਲ ਦਾ ਵੈਲਕਮ ਕਰਨ ‘ਚ ਸਕੂਨ ਮਹਿਸੂਸ ਹੋਇਆ ਹੈ।

 

View this post on Instagram

 

Happy new year everyone..! From me and everyone at Unique Home Jalandhar.

A post shared by BOHEMIA (@iambohemia) on

ਬੋਹੇਮੀਆ ਨੇ ਬੱਚਿਆਂ ਨਾਲ ਨਵੇਂ ਸਾਲ ਦੇ ਸਵਾਗਤ ਕਰਦਿਆਂ ਦਾ ਵੀਡੀਓ ਆਪਣੇ ਸ਼ੋਸ਼ਲ ਮੀਡੀਆ ‘ਤੇ ਵੀ ਸ਼ੇਅਰ ਕੀਤਾ ਹੈ। ਜਿਸ ‘ਚ ਉਹ ਬੱਚਿਆਂ ਦੇ ਵਿਚਕਾਰ ਬੈਠ ਕੇ ਸਾਲ 2019 ਦਾ ਸਵਾਗਤ ਕਰਦੇ ਅਤੇ ਮੁਬਾਰਕਾਂ ਦਿੰਦੇ ਨਜ਼ਰ ਆ ਰਹੇ ਹਨ।

-PTC News