ਕਿਸਾਨ ਜਥੇਬੰਦੀ ਨੇ ਬਦਲਿਆ ਫੈਸਲਾ, ਹੁਣ ਟੋਲ ਪਲਾਜਿਆਂ ਤੋਂ ਨਹੀਂ ਚੁੱਕੇ ਜਾਣਗੇ ਧਰਨੇ
ਬਰਨਾਲਾ : ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ 15 ਦਸੰਬਰ ਨੂੰ ਟੋਲ ਪਲਾਜਿਆਂ ਤੋਂ ਧਰਨੇ ਚੁੱਕਣ ਦਾ ਐਲਾਨ ਕੀਤਾ ਸੀ ਪਰ ਹੁਣ ਇਹ ਫੈਸਲਾ ਬਦਲ ਲਿਆ ਗਿਆ ਹੈ , ਕਿਉਂਕਿ ਸਰਕਾਰ ਨੇ ਟੋਲ ਪਲਾਜ਼ਿਆਂ ਦੀ ਫੀਸ ਦੁੱਗਣੀ ਕਰ ਦਿੱਤੀ ਹੈ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਗਲਤ ਹੈ।
[caption id="attachment_558555" align="aligncenter" width="300"] ਕਿਸਾਨ ਜਥੇਬੰਦੀ ਨੇ ਬਦਲਿਆ ਫੈਸਲਾ, ਹੁਣ ਟੋਲ ਪਲਾਜਿਆਂ ਤੋਂ ਨਹੀਂ ਚੁੱਕੇ ਜਾਣਗੇ ਧਰਨੇ[/caption]
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਟੋਲ ਪਲਾਜਿਆ ਦੀ ਦੁੱਗਣੀ ਫੀਸ ਹੋਣ ਕਰਕੇ ਟੋਲ ਪਲਾਜਿਆ ਤੋਂ ਮੋਰਚੇ ਉਨ੍ਹਾਂ ਚਿਰ ਨਹੀਂ ਉਠਾਏ ਜਾਣਗੇ , ਜਦੋਂ ਤੱਕ ਪਹਿਲਾਂ ਵਾਲੇ ਰੇਟ ਬਹਾਲ ਨਹੀਂ ਹੁੰਦੇ। ਉਗਰਾਹਾਂ ਨੇ ਕਿਹਾ ਕਿ ਕਾਰਪੋਰੇਟ ਘਰਾਣੇ ਇਕ ਸਾਲ ਵਿਚ ਪਿਆ ਘਾਟਾ ਦੁੱਗਣੀ ਫੀਸ ਕਰਕੇ ਵਸੂਲਣਾ ਚਾਹੁੰਦੇ ਹਨ। ਇਸ ਲਈ ਕਿਸਾਨ ਟੋਲ ਪਲਾਜਿਆਂ ਉਤੇ ਡਟੇ ਰਹਿਣਗੇ, ਜਿੰਨਾ ਚਿਰ ਸਰਕਾਰ ਭਰੋਸਾ ਨਹੀਂ ਦਿੰਦੀ ਕਿ ਟੋਲ ਫੀਸ ਪਹਿਲਾਂ ਜਿੰਨੀ ਹੀ ਰਹੇਗੀ।
[caption id="attachment_558556" align="aligncenter" width="300"]
ਕਿਸਾਨ ਜਥੇਬੰਦੀ ਨੇ ਬਦਲਿਆ ਫੈਸਲਾ, ਹੁਣ ਟੋਲ ਪਲਾਜਿਆਂ ਤੋਂ ਨਹੀਂ ਚੁੱਕੇ ਜਾਣਗੇ ਧਰਨੇ[/caption]
ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਿਸਾਨੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਬਡਬਰ ਦੇ ਟੋਲ ਪਲਾਜ਼ਾ ਦਾ ਘੇਰਾਓ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜਾਰੀ ਰਹੇਗਾ। ਟੋਲ ਪਲਾਜ਼ਾ ਦੇ ਰੇਟਾਂ ਵਿੱਚ ਵਾਧੇ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀ ਨੇ ਕਿਹਾ ਕਿ ਜਦੋਂ ਤੱਕ ਟੋਲ ਦੇ ਵਧੇ ਹੋਏ ਰੇਟ ਵਾਪਸ ਨਹੀਂ ਕੀਤੇ ਜਾਂਦੇ, ਉਦੋਂ ਤੱਕ ਟੋਲ ਪਲਾਜ਼ਾ ਦਾ ਘਿਰਾਓ ਜਾਰੀ ਰਹੇਗਾ।
[caption id="attachment_558554" align="aligncenter" width="300"]
ਕਿਸਾਨ ਜਥੇਬੰਦੀ ਨੇ ਬਦਲਿਆ ਫੈਸਲਾ, ਹੁਣ ਟੋਲ ਪਲਾਜਿਆਂ ਤੋਂ ਨਹੀਂ ਚੁੱਕੇ ਜਾਣਗੇ ਧਰਨੇ[/caption]
ਓਧਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਅੱਜ ਜ਼ਿਲ੍ਹਾ ਸੰਗਰੂਰ ਦੇ ਪਿੰਡ ਕਾਲਾਝਾੜ ਟੋਲ ਪਲਾਜ਼ੇ 'ਤੇ ਜੇਤੂ ਰੈਲੀ ਕੀਤੀ ਜਾਵੇਗੀ। ਇਸ ਦੌਰਾਨ ਕਿਸਾਨ ਆਗੂ ਜਗਤਾਰ ਸਿੰਘ ਕਾਲਝਾੜ ਨੇ ਕਿਹਾ ਕਿ ਟੋਲ ਪਲਾਜ਼ਾ ਦੇ ਰੇਟ ਨਾ ਘਟਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅੰਦੋਲਨ ਦੀ ਜਿੱਤ ਦੀ ਖੁਸ਼ੀ ਹੈ ਪਰ ਟੋਲ ਕੰਪਨੀਆਂ ਦੀ ਮਨਮਾਨੀ ਨਹੀਂ ਚੱਲਣ ਦਿੱਤੀ ਜਾਵੇਗੀ।
-PTCNews