Advertisment

ਜੂਨੀਅਰ ਰਾਸ਼ਟਰੀ ਸੋਨ ਤਮਗਾ ਜੇਤੂ ਕੁਲਦੀਪ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ

author-image
Riya Bawa
Updated On
New Update
ਜੂਨੀਅਰ ਰਾਸ਼ਟਰੀ ਸੋਨ ਤਮਗਾ ਜੇਤੂ ਕੁਲਦੀਪ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ
Advertisment

ਬਠਿੰਡਾ: ਤਲਵੰਡੀ ਸਾਬੋ ਇਲਾਕੇ ਵਿੱਚ ਵੀਰਵਾਰ ਨੂੰ ਨਸ਼ੇ ਦੀ ਓਵਰਡੋਜ਼ ਕਾਰਨ ਪੰਜ ਵਾਰ ਦੇ ਤਮਗਾ ਜੇਤੂ ਅਤੇ ਕੌਮੀ ਪੱਧਰ ਦੇ ਮੁੱਕੇਬਾਜ਼ ਦੀ ਕਥਿਤ ਤੌਰ ’ਤੇ ਮੌਤ ਹੋ ਗਈ। ਕੁਲਦੀਪ ਸਿੰਘ ਉਰਫ਼ ਦੀਪ ਧਾਲੀਵਾਲ (22) ਰਾਸ਼ਟਰੀ ਪੱਧਰ ਦਾ ਮੁੱਕੇਬਾਜ਼ ਸੀ ਅਤੇ ਉਸ ਨੇ ਦੋ ਸੋਨੇ ਸਮੇਤ ਪੰਜ ਤਗਮੇ ਜਿੱਤੇ ਸਨ। ਉਸ ਦੇ ਕੋਚ ਹਰਦੀਪ ਸਿੰਘ ਨੇ ਦੱਸਿਆ, “ਬੁੱਧਵਾਰ ਨੂੰ ਕੁਲਦੀਪ ਸਵੇਰੇ 11 ਵਜੇ ਘਰੋਂ ਨਿਕਲਿਆ ਸੀ। ਜਦੋਂ ਦੇਰ ਸ਼ਾਮ ਤੱਕ ਉਹ ਵਾਪਸ ਨਾ ਆਇਆ ਅਤੇ ਸੰਪਰਕ ਨਹੀਂ ਹੋ ਸਕਿਆ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਉਸ ਦੀ ਲਾਸ਼ ਰਾਮਾ ਰੋਡ 'ਤੇ ਪਾਣੀ ਦੇ ਨਾਲੇ ਕੋਲ ਖੇਤਾਂ 'ਚ ਪਈ ਮਿਲੀ। ਗਵਾਹਾਂ ਨੇ ਕਿਹਾ ਕਿ ਉਸ ਦੇ ਸਰੀਰ ਦੇ ਨੇੜੇ ਇੱਕ ਸਰਿੰਜ ਮਿਲੀ ਸੀ ਅਤੇ ਇਹ ਸੰਭਵ ਹੋ ਸਕਦਾ ਹੈ ਕਿ ਉਸ ਦੀ ਮੌਤ ਕਥਿਤ ਤੌਰ 'ਤੇ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੋਵੇ।

ਇਹ ਵੀ ਪੜ੍ਹੋ: ਪਟਿਆਲਾ 'ਚ ਕੋਰੋਨਾ ਦਾ ਕਹਿਰ, 46 ਪੌਜ਼ੀਟਿਵ

ਹਾਲਾਂਕਿ, ਉਸਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਉਹ ਨਸ਼ੇ ਦਾ ਆਦੀ ਨਹੀਂ ਸੀ। ਐਸ.ਆਈ ਧਰਮਵੀਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਾਕਸਰ ਦੇ ਮੈਦਾਨ 'ਚ ਪਏ ਹੋਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਤਲਵੰਡੀ ਸਾਬੋ 'ਚ ਮੁੱਕੇਬਾਜ਼ੀ ਖਿਡਾਰੀ ਮ੍ਰਿਤਕ ਮੁੱਕੇਬਾਜ਼ ਦੇ ਰਿਸ਼ਤੇਦਾਰਾਂ ਤੇ ਲੋਕਾਂ ਨੇ ਖਾਲਸਾ ਚੌਕ 'ਤੇ ਜਾਮ ਲਗਾ ਦਿੱਤਾ ਹੈ। ਲੋਕਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।

publive-image

-PTC News

-

punjabi-news punjabs-talwandi-sabo kuldeep-singh junior-national-gold-medallist-boxer
Advertisment

Stay updated with the latest news headlines.

Follow us:
Advertisment