Fri, Apr 26, 2024
Whatsapp

ਪੁਲਿਸ ਇੰਸਪੈਕਟਰ ਨੇ ਆਪਣੇ 2 ਪੁੱਤਰਾਂ ਨੂੰ ਮਾਰੀ ਗੋਲੀ, ਇੱਕ ਦੀ ਮੌਤ, ਦੋਵੇਂ ਨੂੰਹਾਂ ਵੀ ਗੰਭੀਰ ਜ਼ਖਮੀ

Written by  Shanker Badra -- April 20th 2020 03:10 PM
ਪੁਲਿਸ ਇੰਸਪੈਕਟਰ ਨੇ ਆਪਣੇ 2 ਪੁੱਤਰਾਂ ਨੂੰ ਮਾਰੀ ਗੋਲੀ, ਇੱਕ ਦੀ ਮੌਤ, ਦੋਵੇਂ ਨੂੰਹਾਂ ਵੀ ਗੰਭੀਰ ਜ਼ਖਮੀ

ਪੁਲਿਸ ਇੰਸਪੈਕਟਰ ਨੇ ਆਪਣੇ 2 ਪੁੱਤਰਾਂ ਨੂੰ ਮਾਰੀ ਗੋਲੀ, ਇੱਕ ਦੀ ਮੌਤ, ਦੋਵੇਂ ਨੂੰਹਾਂ ਵੀ ਗੰਭੀਰ ਜ਼ਖਮੀ

ਪੁਲਿਸ ਇੰਸਪੈਕਟਰ ਨੇ ਆਪਣੇ 2 ਪੁੱਤਰਾਂ ਨੂੰ ਮਾਰੀ ਗੋਲੀ, ਇੱਕ ਦੀ ਮੌਤ, ਦੋਵੇਂ ਨੂੰਹਾਂ ਵੀ ਗੰਭੀਰ ਜ਼ਖਮੀ:ਕੈਥਲ : ਹਰਿਆਣਾ ਦੇ ਕੈਥਲ ਜ਼ਿਲੇ ਦੀ ਪੁਲਿਸ ਲਾਈਨ ਵਿਚ ਤਾਇਨਾਤ ਇੰਸਪੈਕਟਰ ਸਤਵੀਰ ਵੱਲੋਂ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਆਪਣੇ 2 ਬੇਟਿਆਂ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਇੱਕ ਬੇਟੇ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਹੈ। ਉਸੇ ਸਮੇਂ ਬਚਾਅ ਲਈ ਆਈਆਂ ਦੋਵੇਂ ਨੂੰਹਾਂ ਵੀ ਜ਼ਖਮੀ ਹੋ ਗਈਆਂ ਹਨ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਲੱਗਭਗ 12 ਵਜੇ ਇੰਸਪੈਕਟਰ ਦਾ ਕਿਸੇ ਗੱਲ ਨੂੰ ਲੈ ਕੇ ਬੇਟਿਆਂ ਨਾਲ ਝਗੜਾ ਹੋ ਗਿਆ ਸੀ। ਇਸ ਦੌਰਾਨ ਝਗੜਾ ਇੰਨਾਂ ਵੱਧ ਗਿਆ ਕਿ ਇੰਸਪੈਕਟਰ ਨੇ ਆਪਣੀ ਲਾਇਸੈਂਸੀ ਰਿਵਾਲਵਰ ਕੱਢ ਲਈ ਤੇ ਫਾਈਰਿੰਗ ਸ਼ੁਰੂ ਕਰ ਦਿੱਤੀ। ਇਸ ਫਾਈਰਿੰਗ 'ਚ ਇਕ ਬੇਟੇ ਦੀ ਮੌਕੇ 'ਤੇ ਹੀ ਮੌਤ ਹੋ ਗਈ ,ਜਦਕਿ ਦੂਜਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਹੈ। ਇਸ ਦੌਰਾਨ ਦੋਵੇਂ ਨੂੰਹਾਂ ਪਹੁੰਚ ਗਈਆਂ, ਜਦੋਂ ਬਚਾਅ ਕਰਨ ਲੱਗੀਆਂ ਤਾਂ ਛੱਤ ਤੋਂ ਡਿੱਗ ਗਈਆਂ। ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਇੰਸਪੈਕਟਰ ਸਤਵੀਰ ਮੌਕੇ ਤੋਂ ਫਰਾਰ ਹੋ ਗਿਆ ਹੈ। ਇਸ ਘਟਨਾ ਮਗਰੋਂ ਪੁੱਤਰ ਤੇ ਦੋਵਾਂ ਨੂੰਹਾਂ ਨੂੰ ਗੰਭੀਰ ਹਾਲਤ 'ਚ ਭਰਤੀ ਕਰਵਾਇਆ ਗਿਆ,ਜਿੱਥੋਂ ਉਸ ਨੂੰ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। -PTCNews


Top News view more...

Latest News view more...