Fri, Apr 26, 2024
Whatsapp

ਕੰਗਨਾ ਰਣੌਤ ਦੇ ਆਜ਼ਾਦੀ ਵਾਲੇ ਬਿਆਨ ਤੋਂ ਬਾਅਦ ਪਦਮ ਸ਼੍ਰੀ ਵਾਪਸ ਲੈਣ ਅਤੇ ਗ੍ਰਿਫ਼ਤਾਰ ਕਰਨ ਦੀ ਉੱਠੀ ਮੰਗ

Written by  Shanker Badra -- November 12th 2021 03:53 PM
ਕੰਗਨਾ ਰਣੌਤ ਦੇ ਆਜ਼ਾਦੀ ਵਾਲੇ ਬਿਆਨ ਤੋਂ ਬਾਅਦ ਪਦਮ ਸ਼੍ਰੀ ਵਾਪਸ ਲੈਣ ਅਤੇ ਗ੍ਰਿਫ਼ਤਾਰ ਕਰਨ ਦੀ ਉੱਠੀ ਮੰਗ

ਕੰਗਨਾ ਰਣੌਤ ਦੇ ਆਜ਼ਾਦੀ ਵਾਲੇ ਬਿਆਨ ਤੋਂ ਬਾਅਦ ਪਦਮ ਸ਼੍ਰੀ ਵਾਪਸ ਲੈਣ ਅਤੇ ਗ੍ਰਿਫ਼ਤਾਰ ਕਰਨ ਦੀ ਉੱਠੀ ਮੰਗ

ਨਵੀਂ ਦਿੱਲੀ : ਬਾਲੀਵੱਡ ਅਦਾਕਾਰਾ ਕੰਗਨਾ ਰਣੌਤ ਦੇ ਆਜ਼ਾਦੀ ਵਾਲੇ ਬਿਆਨ ਨੂੰ ਲੈ ਕੇ ਵਿਵਾਦ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਕੰਗਨਾ ਦੇ ਬਿਆਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਬਿਆਨ ਲਈ ਕਈ ਮਹਾਨ ਹਸਤੀਆਂ ਨੇ ਉਨ੍ਹਾਂ ਦੀ ਸਖ਼ਤ ਆਲੋਚਨਾ ਕੀਤੀ ਹੈ। ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ ਨੇ ਟਵੀਟ ਕੀਤਾ ਹੈ ਕਿ ਰਾਸ਼ਟਰਪਤੀ ਭਵਨ ਨੂੰ ਕੰਗਨਾ ਰਣੌਤ ਤੋਂ ਪਦਮ ਪੁਰਸਕਾਰ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਰਣੌਤ ਦੇ ਬਿਆਨ ਨੂੰ ਨਿੰਦਣਯੋਗ ਅਤੇ ਹੈਰਾਨ ਕਰਨ ਵਾਲਾ ਦੱਸਿਆ ਹੈ। [caption id="attachment_548029" align="aligncenter" width="297"] ਕੰਗਨਾ ਰਣੌਤ ਦੇ ਆਜ਼ਾਦੀ ਵਾਲੇ ਬਿਆਨ ਤੋਂ ਬਾਅਦ ਪਦਮ ਸ਼੍ਰੀ ਵਾਪਸ ਲੈਣ ਅਤੇ ਗ੍ਰਿਫ਼ਤਾਰ ਕਰਨ ਦੀ ਉੱਠੀ ਮੰਗ[/caption] ਦਰਅਸਲ 'ਚ ਕੰਗਨਾ ਰਣੌਤ ਨੇ ਹਾਲ ਹੀ 'ਚ ਇਕ ਟੀਵੀ ਪ੍ਰੋਗਰਾਮ 'ਚ ਬਿਆਨ ਦਿੱਤਾ ਸੀ ਕਿ ਭਾਰਤ ਨੂੰ ਅਸਲੀ ਆਜ਼ਾਦੀ 2014 'ਚ ਮਿਲੀ ਸੀ ,ਜਦੋਂ ਪੀਐੱਮ ਨਰਿੰਦਰ ਮੋਦੀ ਸੱਤਾ 'ਚ ਆਏ ਸਨ। ਉਸ ਨੇ 1947 'ਚ ਮੁਲਕ ਨੂੰ ਮਿਲੀ ਆਜ਼ਾਦੀ ਨੂੰ 'ਭੀਖ' ਆਖ ਦਿੱਤਾ। ਕੰਗਨਾ ਰਣੌਤ ਦੇ ਇਸ ਦਾਅਵੇ ਮਗਰੋਂ ਦੇਸ਼ ਭਰ 'ਚ ਉਸ ਦਾ ਵਿਰੋਧ ਹੋਣ ਲੱਗਾ ਹੈ। ਉਸ ਤੋਂ 'ਪਦਮ ਸ਼੍ਰੀ' ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ। ਬਾਲੀਵੁੱਡ ਹਸਤੀਆਂ ਵੀ ਉਨ੍ਹਾਂ ਦੇ ਇਸ ਬਿਆਨ ਦਾ ਵਿਰੋਧ ਕਰ ਰਹੀਆਂ ਹਨ। [caption id="attachment_548030" align="aligncenter" width="300"] ਕੰਗਨਾ ਰਣੌਤ ਦੇ ਆਜ਼ਾਦੀ ਵਾਲੇ ਬਿਆਨ ਤੋਂ ਬਾਅਦ ਪਦਮ ਸ਼੍ਰੀ ਵਾਪਸ ਲੈਣ ਅਤੇ ਗ੍ਰਿਫ਼ਤਾਰ ਕਰਨ ਦੀ ਉੱਠੀ ਮੰਗ[/caption] ਇਸ ਦੇ ਨਾਲ ਹੀ ਉਨ੍ਹਾਂ ਦੇ ਬਿਆਨ 'ਤੇ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਜਿਹਾ ਲੱਗਦਾ ਹੈ ਕਿ ਕੰਗਨਾ ਰਣੌਤ ਅਜਿਹਾ ਬਿਆਨ ਦੇਣ ਤੋਂ ਪਹਿਲਾਂ ਡਰੱਗਜ਼ ਦੇ ਪ੍ਰਭਾਵ 'ਚ ਸੀ। ਕੰਗਨਾ ਨੇ ਅਜਿਹਾ ਬਿਆਨ ਦੇਣ ਤੋਂ ਪਹਿਲਾਂ ਮਲਾਨਾ ਕਰੀਮ (ਚਰਸ ਦੀ ਇੱਕ ਕਿਸਮ) ਦੀ ਹੈਵੀ ਡੋਜ਼ ਲੈ ਲਈ ਸੀ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਨੇਤਾ ਨੇ ਕਿਹਾ ਕਿ ਅਸੀਂ ਅਦਾਕਾਰਾ ਕੰਗਨਾ ਰਣੌਤ ਦੇ ਬਿਆਨ ਦੀ ਸਖ਼ਤ ਨਿੰਦਾ ਕਰਦੇ ਹਾਂ। [caption id="attachment_548027" align="aligncenter" width="300"] ਕੰਗਨਾ ਰਣੌਤ ਦੇ ਆਜ਼ਾਦੀ ਵਾਲੇ ਬਿਆਨ ਤੋਂ ਬਾਅਦ ਪਦਮ ਸ਼੍ਰੀ ਵਾਪਸ ਲੈਣ ਅਤੇ ਗ੍ਰਿਫ਼ਤਾਰ ਕਰਨ ਦੀ ਉੱਠੀ ਮੰਗ[/caption] ਉਸ ਨੇ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਕੀਤਾ ਹੈ। ਕੇਂਦਰ ਕੰਗਣਾ ਤੋਂ ਪਦਮ ਸ਼੍ਰੀ ਵਾਪਸ(Padma Shri) ਲੈ ਕੇ ਉਸ ਨੂੰ ਗ੍ਰਿਫਤਾਰ ਕਰੇ। ਕੰਗਣਾ ਦੇ ਖਿਲਾਫ ਦੋਸ਼ਾਂ ਦੀ ਅਗਵਾਈ ਕਰਦੇ ਹੋਏ ਸੀਨੀਅਰ ਕਾਂਗਰਸ ਨੇਤਾ ਆਨੰਦ ਸ਼ਰਮਾ ਨੇ ਟਿੱਪਣੀ ਨੂੰ "ਹੈਰਾਨੀਜਨਕ ਅਤੇ ਅਪਮਾਨਜਨਕ" ਕਰਾਰ ਦਿੱਤਾ ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਪਦਮ ਪੁਰਸਕਾਰ ਵਾਪਸ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਪੁਰਸਕਾਰ ਦੇਣ ਤੋਂ ਪਹਿਲਾਂ ਮਨੋਵਿਗਿਆਨਕ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਅਜਿਹੇ ਵਿਅਕਤੀ ਦੇਸ਼ ਅਤੇ ਇਸ ਦੇ ਨਾਇਕਾਂ ਦਾ ਅਪਮਾਨ ਨਾ ਕਰਨ। -PTCNews


Top News view more...

Latest News view more...