ਬੱਚੇ ਦੇ ਜਨਮ ਤੋਂ ਪਹਿਲਾਂ ਹੀ ਇਸ ਮਸ਼ਹੂਰ ਅਦਾਕਾਰ ਦੀ ਹੋਈ ਮੌਤ, ਗਰਭਵਤੀ ਪਤਨੀ ਨੂੰ ਲੱਗਾ ਗਹਿਰਾ ਸਦਮਾ  

Kannada Actor Chiranjeevi Sarja passes away at 39
ਬੱਚੇ ਦੇ ਜਨਮ ਤੋਂ ਪਹਿਲਾਂ ਹੀਇਸ ਮਸ਼ਹੂਰ ਅਦਾਕਾਰ ਦੀ ਹੋਈ ਮੌਤ, ਗਰਭਵਤੀ ਪਤਨੀ ਨੂੰ ਲੱਗਾ ਗਹਿਰਾ ਸਦਮਾ  

ਬੱਚੇ ਦੇ ਜਨਮ ਤੋਂ ਪਹਿਲਾਂ ਹੀਇਸ ਮਸ਼ਹੂਰ ਅਦਾਕਾਰ ਦੀ ਹੋਈ ਮੌਤ, ਗਰਭਵਤੀ ਪਤਨੀ ਨੂੰ ਲੱਗਾ ਗਹਿਰਾ ਸਦਮਾ:ਮੁੰਬਈ : ਕੰਨੜ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਚਿੰਰਜੀਵੀ ਸਰਜਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਅਦਾਕਾਰ ਚਿੰਰਜੀਵੀ ਸਰਜਾ ਨੇ ਕੰਨੜ ਫ਼ਿਲਮ ਇੰਡਸਟਰੀ ਨੂੰ ਬੁਹਤ ਹੀ ਮਸ਼ਹੂਰ ਫ਼ਿਲਮਾਂ ਨਾਲ ਨਵਾਜਿਆਂ ਸੀ। ਕੰਨੜ ਫ਼ਿਲਮ ਇੰਡਸਟਰੀ ਦੇ ਅਦਾਕਾਰ ਚਿੰਰਜੀਵੀ ਸਰਜਾ ਦੀ ਮੌਤ ਨਾਲ ਕੰਨੜ ਫ਼ਿਲਮ ਇੰਡਸਟਰੀ ਨੂੰ ਭਾਰੀ ਘਾਟਾ ਪਿਆ ਹੈ।

ਜਾਣਕਾਰੀ ਅਨੁਸਾਰ ਅਦਾਕਾਰ ਚਿੰਰਜੀਵੀ ਸਰਜਾ ਨੂੰ 7 ਜੂਨ ਨੂੰ ਛਾਤੀ ਵਿਚ ਦਰਦ ਹੋਇਆ ਤੇ ਫਿਰ ਦਿਲ ਦਾ ਦੌਰਾ ਪਿਆ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਬੈਂਗਲੁਰੂ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਇਸੇ ਹਸਪਤਾਲ ‘ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਪਰ ਉਨ੍ਹਾਂ ਨੂੰ ਸਾਹ ਲੈਣ ‘ਚ ਮੁਸ਼ਕਿਲ ਹੋ ਰਹੀ ਸੀ ਅਤੇ ਇਸੇ ਹਸਪਤਾਲ ਵਿੱਚ ਉਹਨਾਂ ਨੇ ਆਪਣੇ ਆਖਰੀ ਸਾਹ ਲਏ ਹਨ।

ਅਦਾਕਾਰ ਚਿੰਰਜੀਵੀ ਸਰਜਾ ਦਾ ਪਰਿਵਾਰ ‘ਤੇ ਕੰਨੜ ਫ਼ਿਲਮ ਇੰਡਸਟਰੀ ਦੇ ਸਿਤਾਰੇ ਕਾਫ਼ੀ ਸਦਮੇ ਵਿਚ ਹਨ ਪਰ ਇਸਦੇ ਨਾਲ ਹੀ ਇਕ ਦੁਖਦਾਈ ਖ਼ਬਰ ਇਹ ਵੀ ਹੈ ਕਿ ਚਿੰਰਜੀਵੀ ਸਰਜਾ ਜਲਦ ਹੀ ਪਿਤਾ ਬਣਨ ਵਾਲੇ ਸਨ। ਓਹਨਾ ਨੇ ਆਪਣੇ ਪ੍ਰਸੰਸਕਾਂ ਵਿਚ ਛੇਤੀ ਹੀ ਇਸ ਖ਼ਬਰ ਨੂੰ ਸਾਂਝਾ ਕਰਨਾ ਸੀ। ਇਸ ਬਾਰੇ ਥੋੜੇ ਬੁਹਤ ਲੋਕਾਂ ਨੂੰ ਹੀ ਪਤਾ ਸੀ ਜੋ ਕਿ ਫ਼ਿਲਮ ਇੰਡਸਟਰੀ ਨਾਲ ਸੰਬੰਧਿਤ ਸਨ।

ਉਹਨਾਂ ਦੀ ਪਤਨੀ ਮੇਘਨਾ ਰਾਜ ਦਾ ਰੋ -ਰੋ ਕੇ ਬੁਰਾ ਹਾਲ ਹੈ। ਉਹਨਾਂ ਨੂੰ ਆਪਣੇ ਪਤੀ ਦੀ ਮੌਤ ਨਾਲ ਦੋਹਰਾ ਸਦਮਾ ਲੱਗਾ ਹੈ। ਰਿਪੋਰਟ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਚਿਰੰਜੀਵੀ ਆਪਣੀ ਪਤਨੀ ਮੇਘਨਾ ਨਾਲ ਲੋਕ ਸਭਾ ਮੈਂਬਰ ਸੁਮਨਲਤਾ ਅੰਬਰੀਸ਼ ਦੇ ਘਰ ਵੀ ਗਏ ਸਨ, ਜਿੱਥੇ ਉਨ੍ਹਾਂ ਮੇਘਨਾ ਦੇ ਗਰਭਵਤੀ ਹੋਣ ਬਾਰੇ ਦੱਸਿਆ ਸੀ ਪਰ ਥੋੜੇ ਦਿਨਾਂ ਤੱਕ ਉਹ ਇਹ ਖੁਸ਼ਖਬਰੀ ਸਾਰਿਆਂ ਵਿੱਚ ਸਾਂਝੇ ਕਰਨ ਵਾਲੇ ਸਨ।
-PTCNews