ਕਰੀਨਾ ਕਪੂਰ ਤੇ ਸੋਨਮ ਕਪੂਰ ਦੀ ਆਉਣ ਵਾਲੀ ਫ਼ਿਲਮ ‘ਵੀਰੇ ਦੀ ਵੈਡਿੰਗ’ ਨੂੰ ਮਿਲਿਆ ‘ਏ’ ਸਰਟੀਫਿਕੇਟ

0
116
Kareena Kapoor and Sonam Kapoor film Veere Di Wedding A Certificate

ਕਰੀਨਾ ਕਪੂਰ ਤੇ ਸੋਨਮ ਕਪੂਰ ਦੀ ਆਉਣ ਵਾਲੀ ਫ਼ਿਲਮ ‘ਵੀਰੇ ਦੀ ਵੈਡਿੰਗ’ ਨੂੰ ਮਿਲਿਆ ‘ਏ’ ਸਰਟੀਫਿਕੇਟ:ਕਰੀਨਾ ਕਪੂਰ ਖਾਨ ਤੇ ਸੋਨਮ ਕਪੂਰ ਆਹੂਜਾ ਦੀ ਆਉਣ ਵਾਲੀ ਫ਼ਿਲਮ ਲਈ ਉਨ੍ਹਾਂ ਦੇ ਫੈਨਸ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਇਸ ਦਾ ਕਾਰਨ ਹੈ ਫ਼ਿਲਮ ਦੀ ਵੱਖਰੀ ਕਹਾਣੀ। Kareena Kapoor and Sonam Kapoor film Veere Di Wedding A Certificate

ਇਸ ਫ਼ਿਲਮ ਦੀ ਕਹਾਣੀ ਹਾਲ ਹੀ ਰਿਲੀਜ਼ ਹੋਈ ਫ਼ਿਲਮਾਂ ਤੋਂ ਕਾਫੀ ਵੱਖ ਲੱਗ ਰਹੀ ਹੈ।ਫ਼ਿਲਮ ਦੇ ਡਾਇਲੌਗ ਵੀ ਅਜਿਹੇ ਹਨ ਜੋ ਅੱਜ ਦੇ ਨੌਜਵਾਨ ਆਪਣੇ ਆਮ ਬੋਲਚਾਲ ‘ਚ ਵਰਤਦੇ ਹਨ।ਫ਼ਿਲਮ ਦੇ ਕੁਝ ਡਾਇਲੌਗ ਪ੍ਰੋਡਿਊਸਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਵੀ ਬਣ ਗਏ ਹਨ।ਸੈਂਸਰ ਬੋਰਡ ਨੇ ਫ਼ਿਲਮ ਨੂੰ ‘ਏ’ ਸਰਟੀਫਿਕੇਟ ਦਿੱਤਾ ਹੈ। Kareena Kapoor and Sonam Kapoor film Veere Di Wedding A Certificateਯਾਨੀ ਫ਼ਿਲਮ 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਹੈ।ਮੰਗਲਵਾਰ ਨੂੰ ਜਿਤੇਂਦਰ ਤੇ ਅਨਿਲ ਸੈਂਸਰ ਬੋਰਡ ਤੋਂ ਸਰਟੀਫਿਕੇਟ ਲੈਣ ਗਏ ਸੀ ਜਿੱਥੇ ਫ਼ਿਲਮ ਦੇਖਣ ਤੋਂ ਬਾਅਦ ਕੁਝ ਮੈਂਬਰਾਂ ਨੇ ਇਸੇ ਭਾਸ਼ਾ ‘ਤੇ ਇਤਰਾਜ਼ ਜਤਾਇਆ ਸੀ।Kareena Kapoor and Sonam Kapoor film Veere Di Wedding A Certificateਇਸ ‘ਤੇ ਜਿਤੇਂਦਰ ਤੇ ਅਨਿਮ ਦੀ ਬੋਰਡ ਮੈਂਬਰਾਂ ਨਾਲ ਕਾਫੀ ਲੰਬੀ ਬਹਿਸ ਹੋਈ ਤੇ ਫੈਸਲਾ ਹੋਇਆ ਕੀ ਭਾਸ਼ਾ ਨੂੰ ਇਸ ਫ਼ਿਲਮ ਤੋਂ ਨਾ ਬਦਲਿਆ ਜਾਵੇ।ਇਸ ਫੈਸਲੇ ਤੋਂ ਬਾਅਦ ਬੋਰਡ ਨੇ ਫ਼ਿਲਮ ਨੂੰ ‘ਏ’ ਸਰਟੀਫਿਕੇਟ ਦੇਣ ਦਾ ਫੈਸਲਾ ਲਿਆ।ਹੁਣ ਇਸ ਸਟਰੀਫਿਕੇਟ ਤੋਂ ਬਾਅਦ ਸਿਰਫ 18 ਸਾਲ ਤੋਂ ਉਪਰ ਦੇ ਲੋਕ ਹੀ ਇਸ ਫ਼ਿਲਮ ਨੂੰ ਸਿਨੇਮਾ ਘਰਾਂ ‘ਚ ਦੇਖ ਸਕਦੇ ਹਨ।
-PTCNews