ਕਰੀਨਾ-ਸੈਫ਼ ਦੇ ਘਰ ਆਇਆ ਨੰਨ੍ਹਾ ਮਹਿਮਾਨ, ਦੂਜੀ ਵਾਰ ਮਾਂ ਬਣੀ ਕਰੀਨਾ ਕਪੂਰ
ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਅਤੇ ਸੈਫ ਅਲੀ ਖਾਨ ਦੇ ਘਰ ਦੂਜੀ ਵਾਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਜੀ ਹਾਂ ਕਰੀਨਾ ਨੇ ਤੈਮੂਰ ਤੋਂ ਬਾਅਦ ਅੱਜ ਦੂਜੇ ਬੱਚੇ ਨੂੰ ਜਨਮ ਦਿੱਤਾ ਹੈ ਸੈਫ਼ੀਨਾ ਦਾ ਇਹ ਦੁੱਜਾ ਬੱਚਾ ਮੁੰਡਾ ਹੈ। ਇਸ ਖੁਸ਼ ਖਬਰਿ ਦੇ ਆਉਂਦੇ ਹੀ ਪਟੌਦੀ ਖਾਨਦਾਨ ਅਤੇ ਕਪੂਰ ਖਾਨਦਾਨ ਚ ਖੁਸ਼ੀਆਂ ਦੀ ਲਹਿਰ ਆਈ ਹੈ।
ਉਥੇ ਹੀ ਇਹਨਾਂ ਦੇ ਸੱਜਣਾ ਮਿੱਤਰਾਂ ਨੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹੈ। ਅਦਾਕਾਰਾ ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਨੇ 21 ਫਰਵਰੀ ਨੂੰ ਆਪਣੇ ਪਰਿਵਾਰ ਵਿਚ ਇਕ ਨਵੇਂ ਮੈਂਬਰ ਦਾ ਸਵਾਗਤ ਕੀਤਾ ਹੈ। ਉਨ੍ਹਾਂ ਦੇ ਕਰੀਬੀ ਦੋਸਤ, ਡਿਜ਼ਾਈਨਰ ਮਨੀਸ਼ ਮਲਹੋਤਰਾ ਅਤੇ ਕਰੀਨਾ ਦੀ ਚਚੇਰੀ ਭੈਣ ਰਿਧੀਮਾ ਕਪੂਰ ਸਾਹਨੀ ਨੇ ਇਹ ਖਬਰ ਸਾਂਝੀ ਕੀਤੀ।
ਪੜ੍ਹੋ ਹੋਰ ਖ਼ਬਰਾਂ : ਧੀ ਦੇ ਨਾਮਕਰਨ ਤੋਂ ਬਾਅਦ ਵਿਰੁਸ਼ਕਾ ਨੇ ਪਹਿਲੀ ਵਾਰ ਬੇਟੀ ਨਾਲਕਰੀਨਾ ਅਤੇ ਸੈਫ ਦਾ ਵਿਆਹ 2012 ਵਿੱਚ ਹੋਇਆ ਸੀ ਅਤੇ ਉਹ ਪਹਿਲਾਂ ਹੀ ਚਾਰ ਸਾਲ ਦੇ ਬੇਟੇ ਤੈਮੂਰ ਦੇ ਮਾਪੇ ਹਨ। ਬੀ-ਟਾਊਨ ’ਚ ਇਕ ਤੋਂ ਬਾਅਦ ਇਕ ਖੁਸ਼ੀ ਦੀ ਖ਼ਬਰ ਸੁਣਨ ਨੂੰ ਮਿਲ ਰਹੀ ਹੈ। ਦੱਸ ਦੇਈਏ ਕਿ ਕਰੀਨਾ ਤੋਂ ਪਹਿਲਾਂÎ ਅਨੁਸ਼ਕਾ ਸ਼ਰਮਾ, ਕਮੇਡੀਅਨ ਕਪਿਲ ਸ਼ਰਮਾ ਅਤੇ ਟੀ.ਵੀ. ਅਦਾਕਾਰਾ ਅਨਿਤਾ ਹਸੰਨਦਾਨੀ ਦੇ ਘਰ ਨੰਨੇ੍ਹ ਬੱਚਿਆਂ ਦਾ ਜਨਮ ਹੋਇਆ ਸੀ।
