ਭਾਜਪਾ ਆਗੂਆਂ ਨੂੰ ਕਿਉਂ ਚੁਭੀ ਵੈੱਬ ਸਿਰੀਸ “ਤਾਂਡਵ” ?

ਸਾਲ ਦੀ ਸ਼ੁਰੂਆਤ ‘ਚ ਰਿਲੀਜ਼ ਹੋਈ ਅੱਬਾਸ ਜ਼ਫਰ ਦੀ ਨਵੀਂ ਵੈੱਬ ਸੀਰੀਜ਼ ‘ਤਾਂਡਵ’ ਇਹਨੀ ਦਿਨੀਂ ਕਾਫੀ ਚਰਚਾ ‘ਚ ਹੈ , ਇਹ ਸੀਰੀਜ਼ ਜਿਥੇ ਲੋਕਾਂ ਨੂੰ ਪਸੰਦ ਆ ਰਹੀ ਹੈ ਉਥੇ ਹੀ ਇਸ ਦਾ ਵਿਰੋਧ ਵੀ ਜਗ੍ਹਾ ਜਗ੍ਹਾ ਹੋ ਰਿਹਾ ਹੈ, ਇਹਨਾਂ ਹੀ ਨਹੀਂ ਤੋਂ ਪਹਿਲਾਂ ਸ਼ਨੀਵਾਰ ਨੂੰ ਇਸ ਦੇ ਵਿਰੋਧ ‘ਚ #BanTandavNow ਸੋਸ਼ਲ ਮੀਡੀਆ ‘ਤੇ ਦੂਜੇ ਨੰਬਰ’ ‘ਤੇ ਟ੍ਰੈਂਡ ਕਰ ਰਿਹਾ ਸੀ। ਦਰਅਸਲ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਦੀ ਨਵੀਂ ਵੈੱਬ ਸੀਰੀਜ਼ ‘ਤਾਂਡਵ’ (Tandav) ਲਗਾਤਾਰ ਵਿਵਾਦਾਂ ‘ਚ ਘਿਰ ਰਹੀ ਹੈ।

Tandav Web Series Download: Watch Online On Amazon Prime Video

ਇਸ ਵੈੱਬ ਸੀਰੀਜ਼ ਦੇ ਨਿਰਮਾਤਾਵਾਂ ‘ਤੇ ਭਗਵਾਨ ਰਾਮ, ਨਾਰਦ ਤੇ ਸ਼ਿਵ ਦਾ ਅਪਮਾਨ ਕਰਨ ਦਾ ਇਲਜ਼ਾਮ ਲਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਸ ‘ਤੇ ਲਗਾਤਾਰ ਪਾਬੰਦੀ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਸ ਵੈੱਬ ਸੀਰੀਜ਼ ਤੇ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਭਾਜਪਾ ਦੇ ਸੰਸਦ ਮੈਂਬਰ ਮਨੋਜ ਕੋਟਕ ਨੇ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਵੈੱਬ ਸੀਰੀਜ਼ ‘ਤਾਂਡਵ’ ਵਿਰੁੱਧ ਪੱਤਰ ਲਿਖਿਆ ਹੈ।

Amazon Prime Video 'Tandav' Review: Political Drama Is Stubbornly Average Despite Star Cast

ਪੜ੍ਹੋ ਹੋਰ ਖ਼ਬਰਾਂ :ਪੂਰੇ ਦੇਸ਼ ‘ਚ ਕੱਲ੍ਹ ਤੋਂ ਹੋਵੇਗੀ Covid19 ਵੈਕਸੀਨੇਸ਼ਨ ਦੀ ਸ਼ੁਰੂਆਤ, ਪੰਜਾਬ ਵਿੱਚ ਵੀ ਤਿਆਰੀਆਂ ਮੁਕੰਮਲ
ਮਹਾਰਾਸ਼ਟਰ ਦੇ ਭਾਜਪਾ ਵਿਧਾਇਕ ਰਾਮ ਕਦਮ ਨੇ ਇਸ ਖ਼ਿਲਾਫ਼ ਮੁੰਬਈ ਦੇ ਘਾਟਕੋਪਰ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ‘ਚ ਲਿਖਿਆ ਹੈ ਕਿ “ਵੈੱਬ ਸੀਰੀਜ਼ ਦੇ ਅਭਿਨੇਤਾ, ਨਿਰਦੇਸ਼ਕ ਤੇ ਨਿਰਮਾਤਾ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਭਾਜਪਾ ਦੇ ਸੰਸਦ ਮੈਂਬਰ ਮਨੋਜ ਕੋਟਕ ਨੇ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਪੱਤਰ ਲਿਖਿਆ ਹੈ। ਇਸ ਦੇ ਨਾਲ ਹੀ ਉਸ ਨੇ ਇਸ ਮਾਮਲੇ ‘ਚ ਜਲਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕੋਟਕ ਅਨੁਸਾਰ, ‘ਤਾਂਡਵ’ ਵੈੱਬ ਸੀਰੀਜ਼ ‘ਚ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਅਤੇ ਸਰਕਾਰ ਵਿਚਾਲੇ ਮੀਟਿੰਗ ਖ਼ਤਮ ,ਖੇਤੀ ਕਾਨੂੰਨ ਰੱਦ ਨਾ ਕਰਨ ਉੱਤੇ ਅੜੀ ਸਰਕਾਰ

ਕੋਟਕ ਨੇ ਲਿਖਿਆ, “ਓਟੀਟੀ ਪਲੇਟਫਾਰਮ ਸੈਂਸਰਸ਼ਿਪ ਤੋਂ ਪੂਰੀ ਤਰ੍ਹਾਂ ਮੁਕਤ ਹਨ। ਮੈਂ ਵਾਰ-ਵਾਰ ਹਿੰਦੂਆਂ ਦੀਆਂ ਭਾਵਨਾਵਾਂ ‘ਤੇ ਹਮਲਾ ਵੇਖ ਰਿਹਾ ਹਾਂ, ਜਿਸ ਦੀ ਮੈਂ ਸਖਤ ਨਿੰਦਾ ਕਰਦਾ ਹਾਂ।” ਪ੍ਰਕਾਸ਼ ਜਾਵਡੇਕਰ ਨੂੰ ਟੈਗ ਕਰਦੇ ਹੋਏ, ਉਸ ਨੇ ਲਿਖਿਆ, ਮੈਂ ਬੇਨਤੀ ਕਰਦਾ ਹਾਂ ਕਿ ਓਟੀਟੀ ਨੂੰ ਭਾਰਤ ਦੀ ਅਖੰਡਤਾ ਦੇ ਹਿੱਤ ‘ਚ ਨਿਯਮਤ ਕੀਤਾ ਜਾਵੇ।

ਇੰਨਾ ਹੀ ਨਹੀਂ, ਬਹੁਤ ਸਾਰੇ ਭਾਜਪਾ ਨੇਤਾਵਾਂ ਨੇ ਇਸ ਸੀਰੀਜ਼ ‘ਤੇ ਪਾਬੰਦੀ ਲਗਾਉਣ ਦੀ ਮੰਗ ਚੁੱਕੀ ਹੈ। ਦਿੱਲੀ ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਇੱਕ ਸੋਸ਼ਲ ਮੀਡੀਆ ਪੋਸਟ ‘ਚ ਲਿਖਿਆ, ‘ਤਾਂਡਵ’ ਹਿੰਦੂਆਂ ਖ਼ਿਲਾਫ਼ ਦਲਿਤ ਅਤੇ ਫਿਰਕੂ ਨਫ਼ਰਤ ਨਾਲ ਭਰਪੂਰ ਹੈ। ਦਿੱਲੀ ਭਾਜਪਾ ਨੇਤਾ ਨਰਿੰਦਰ ਕੁਮਾਰ ਚਾਵਲਾ ਨੇ ਆਪਣੀ ਪੋਸਟ ‘ਤੇ ਲਿਖਿਆ, ‘ਇਸ ਰੁਝਾਨ ਨੂੰ ਵੇਖ ਕੇ ਮੈਂ ਵੀ ‘ਤਾਂਡਵ’ ‘ਤੇ ਪਾਬੰਦੀ ਦੀ ਮੰਗ ਕਰਦਾ ਹਾਂ।