ਕਰਨਾਟਕਾ ਦੇ ਸ਼ਿਵਮੋਗਾ ਜ਼ਿਲ੍ਹੇ ‘ਚ ਇੱਕ ਟਰੱਕ ‘ਚ ਹੋਇਆ ਧਮਾਕਾ , ਹੁਣ ਤੱਕ 8 ਮਜ਼ਦੂਰਾਂ ਦੀ ਮੌਤ

Karnataka: 8 workers killed in explosion near Shivamogga; quarry owners detained
ਕਰਨਾਟਕਾ ਦੇ ਸ਼ਿਵਮੋਗਾ ਜ਼ਿਲ੍ਹੇ 'ਚ ਇੱਕ ਟਰੱਕ 'ਚ ਹੋਇਆ ਧਮਾਕਾ , ਹੁਣ ਤੱਕ 8 ਮਜ਼ਦੂਰਾਂ ਦੀ ਮੌਤ    

ਬੈਂਗਲੁਰੂ : ਕਰਨਾਟਕਾ ਦੇ ਸ਼ਿਵਮੋਗਾ ਜ਼ਿਲ੍ਹੇ ‘ਚ ਦੇਰ ਰਾਤ ਵਿਸਫੋਟ (Explosion in Truck) ਨਾਲ ਭਰੇ ਇੱਕ ਟਰੱਕ ਵਿਚ ਧਮਾਕਾ ਹੋਇਆ ਹੈ, ਜਿਸ ਵਿਚ ਘੱਟੋ -ਘੱਟ 8 ਲੋਕਾਂ ਦੀ ਮੌਤ (8 died) ਹੋ ਗਈ ਅਤੇ ਆਸ ਪਾਸ ਦੇ ਖੇਤਰ ਵਿਚ ਵੀ ਝਟਕੇ ਮਹਿਸੂਸ ਕੀਤੇ ਗਏ।

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਤੇ ਸਰਕਾਰ ਵਿਚਾਲੇ ਅੱਜ ਫ਼ਿਰ ਹੋਵੇਗੀ ਗੱਲਬਾਤ

Karnataka: 8 workers killed in explosion near Shivamogga; quarry owners detained
ਕਰਨਾਟਕਾ ਦੇ ਸ਼ਿਵਮੋਗਾ ਜ਼ਿਲ੍ਹੇ ‘ਚ ਇੱਕ ਟਰੱਕ ‘ਚ ਹੋਇਆ ਧਮਾਕਾ , ਹੁਣ ਤੱਕ 8 ਮਜ਼ਦੂਰਾਂ ਦੀ ਮੌਤ

ਦੱਸਿਆ ਜਾ ਰਿਹਾ ਹੈ ਕਿ ਇਹ ਵਿਸਫੋਟਕ ਮਾਈਨਿੰਗ ਲਈ ਲੈ ਜਾ ਰਹੇ ਸੀ। ਇਹ ਧਮਾਕਾ ਰਾਤ ਕਰੀਬ ਸਾਢੇ 10 ਵਜੇ ਪੱਥਰ ਤੋੜਨ ਵਾਲੀ ਥਾਂ ‘ਤੇ ਹੋਇਆ, ਜਿਸ ਨਾਲ ਨਾ ਸਿਰਫ ਸ਼ਿਮੋਗਾ ਬਲਕਿ ਨੇੜਲੇ ਚਿਕਕਮਗਲੁਰੂ ਅਤੇ ਦਵਾਨਾਗੇਰੇ ਜ਼ਿਲ੍ਹਿਆਂ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ ਹਨ।

Karnataka: 8 workers killed in explosion near Shivamogga; quarry owners detained
ਕਰਨਾਟਕਾ ਦੇ ਸ਼ਿਵਮੋਗਾ ਜ਼ਿਲ੍ਹੇ ‘ਚ ਇੱਕ ਟਰੱਕ ‘ਚ ਹੋਇਆ ਧਮਾਕਾ , ਹੁਣ ਤੱਕ 8 ਮਜ਼ਦੂਰਾਂ ਦੀ ਮੌਤ

ਇਹ ਧਮਾਕਾ ਇੰਨਾ ਭਿਆਨਕ ਸੀ ਕਿ ਸੜਕ ਵੀ ਟੁੱਟ ਗਈ ਅਤੇ ਆਲੇ-ਦੁਆਲੇ ਦੇ ਘਰਾਂ ਅਤੇ ਦਫਤਰਾਂ ਦੇ ਸ਼ੀਸ਼ੇ ਵੀ ਟੁੱਟ ਗਏ।ਇਸ ਧਮਾਕੇ ਤੋਂ ਬਾਅਦ ਇੰਝ ਮਹਿਸੂਸ ਹੋਇਆ ਜਿਵੇਂ ਭੂਚਾਲ ਆਇਆ ਹੋਵੇ। ਇਸਦੇ ਤੁਰੰਤ ਬਾਅਦ ਭੂ-ਵਿਗਿਆਨੀਆਂ ਨਾਲ ਸੰਪਰਕ ਕੀਤਾ ਗਿਆ, ਜਿਨ੍ਹਾਂ ਨੇ ਭੂਚਾਲ ਨੂੰ ਖਾਰਜ ਕਰ ਦਿੱਤਾ।

Karnataka: 8 workers killed in explosion near Shivamogga; quarry owners detained
ਕਰਨਾਟਕਾ ਦੇ ਸ਼ਿਵਮੋਗਾ ਜ਼ਿਲ੍ਹੇ ‘ਚ ਇੱਕ ਟਰੱਕ ‘ਚ ਹੋਇਆ ਧਮਾਕਾ , ਹੁਣ ਤੱਕ 8 ਮਜ਼ਦੂਰਾਂ ਦੀ ਮੌਤ

ਪੜ੍ਹੋ ਹੋਰ ਖ਼ਬਰਾਂ : ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ਤੇ ਦਿੱਲੀ ਪੁਲਿਸ ਵਿਚਾਲੇ ਮੀਟਿੰਗ ਰਹੀ ਬੇਸਿੱਟਾ

ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੈਲੇਟਿਨ ਲਿਜਾਣ ਵਾਲਾ ਇਕ ਟਰੱਕ ਫਟ ਗਿਆ। ਟਰੱਕ ਵਿਚ ਸਵਾਰ 8 ਮਜ਼ਦੂਰ ਮਾਰੇ ਗਏ ਅਤੇ ਆਸ ਪਾਸ ਦੇ ਖੇਤਰ ਵਿਚ ਵੀ ਝਟਕੇ ਮਹਿਸੂਸ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਪੀੜਤ ਮਾਈਨਿੰਗ ਦੇ ਮਕਸਦ ਨਾਲ ਵਿਸਫੋਟਕ ਲੈ ਕੇ ਆ ਰਹੇ ਸਨ।
-PTCNews