Sun, Jul 20, 2025
Whatsapp

ਪੁੱਤ ਲਈ ਤੜਫਿਆ ਪਿਤਾ, ਦਵਾਈ ਲੈਣ ਲਈ 300 ਕਿਲੋਮੀਟਰ ਚਲਾਇਆ ਸਾਈਕਲ

Reported by:  PTC News Desk  Edited by:  Baljit Singh -- June 02nd 2021 05:31 PM
ਪੁੱਤ ਲਈ ਤੜਫਿਆ ਪਿਤਾ, ਦਵਾਈ ਲੈਣ ਲਈ 300 ਕਿਲੋਮੀਟਰ ਚਲਾਇਆ ਸਾਈਕਲ

ਪੁੱਤ ਲਈ ਤੜਫਿਆ ਪਿਤਾ, ਦਵਾਈ ਲੈਣ ਲਈ 300 ਕਿਲੋਮੀਟਰ ਚਲਾਇਆ ਸਾਈਕਲ

ਕਰਨਾਟਕ: ਕਰਨਾਟਕ ’ਚ ਲਾਗੂ ਤਾਲਾਬੰਦੀ ਦਰਮਿਆਨ ਮੈਸੂਰ ਜ਼ਿਲ੍ਹੇ ਦੇ ਕੋਪਲੂ ਪਿੰਡ ਤੋਂ ਭਾਵੁਕ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਕਰਨਾਟਕ ’ਚ ਤਾਲਾਬੰਦੀ ਲਾਈ ਗਈ ਹੈ। ਟਰਾਂਸਪੋਰਟ ਸਹੂਲਤ ਨਾ ਹੋਣ ਕਾਰਨ ਇਕ ਪਿਤਾ ਨੇ ਆਪਣੇ 10 ਸਾਲ ਦੇ ਪੁੱਤਰ ਦੀ ਜਾਨ ਬਚਾਉਣ ਲਈ 300 ਕਿਲੋਮੀਟਰ ਦਾ ਸਫ਼ਰ ਸਾਈਕਲ ’ਤੇ ਤੈਅ ਕੀਤਾ ਹੈ। ਇਲ ਲਈ ਉਨ੍ਹਾਂ ਨੂੰ 3 ਦਿਨ ਦਾ ਸਮਾਂ ਲੱਗਾ। ਜਦੋਂ ਲੋਕਾਂ ਨੇ ਇਸ ਦੀ ਜਾਣਕਾਰੀ ਹੋਈ ਤਾਂ ਹਰ ਕੋਈ ਆਨੰਦ ਦੀ ਹਿੰਮਤ ਨੂੰ ਸਲਾਮ ਕਰ ਰਿਹਾ ਹੈ। ਬਸ ਇੰਨਾ ਹੀ ਨਹੀਂ ਲੋਕ ਦੂਰ-ਦੂਰ ਤੋਂ ਉਨ੍ਹਾਂ ਨੂੰ ਮਿਲ ਆ ਰਹੇ ਹਨ। ਅਜਿਹੇ ਵਿਚ ਕੁਝ ਸਥਾਨਕ ਲੀਡਰ ਵੀ ਮੌਕੇ ’ਤੇ ਚੌਕਾ ਲਾਉਣ ਤੋਂ ਪਿੱਛੇ ਨਹੀਂ ਹਟ ਰਹੇ। ਲੀਡਰਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਤਾਂ ਕਈ ਇਨ੍ਹਾਂ ਨੂੰ ਖਰੀਆਂ-ਖਰੀਆਂ ਸੁਣਾਉਣ ਲੱਗੇ। ਪੜੋ ਹੋਰ ਖਬਰਾ: ਕਸ਼ਮੀਰ ‘ਤੇ ਪਾਕਿ ਵੱਲ ਦਾ ਬਿਆਨ ਦੇ ਫਸੇ UN ਪ੍ਰਧਾਨ, ਮੁੜ ਦੇਣੀ ਪਈ ਸਫਾਈ ਕੋਪਲੂ ਪਿੰਡ ਵਾਸੀ 45 ਸਾਲਾ ਆਨੰਦ ਨੇ ਜਿੰਨਾ ਸੰਘਰਸ਼ ਕਰਦੇ ਹੋਏ ਬੇਂਗਲੁਰੂ ਤੋਂ ਆਪਣੇ ਪੁੱਤਰ ਲਈ ਦਵਾਈ ਲਿਆਂਦੀ, ਉਸ ਦੀ ਸੋਸ਼ਲ ਮੀਡੀਆ ’ਤੇ ਖੂਬ ਚਰਚਾ ਹੋ ਰਹੀ ਹੈ। ਦਰਅਸਲ 45 ਸਾਲ ਦੇ ਆਨੰਦ ਦੇ ਬੇਟੇ ਲਈ ਜ਼ਰੂਰੀ ਦਵਾਈਆਂ ਨਹੀਂ ਮਿਲ ਰਹੀਆਂ ਸਨ। ਇਸ ਦੇ ਚੱਲਦੇ ਆਨੰਦ ਆਪਣੇ ਪੁੱਤਰ ਦੀ ਦਵਾਈ ਲਿਆਉਣ ਲਈ 300 ਕਿਲੋਮੀਟਰ ਸਾਈਕਲ ਤੋਂ ਬੇਂਗਲੁਰੂ ਚਲੇ ਗਏ। ਇਸ ਦੌਰਾਨ ਉਨ੍ਹਾਂ ਨੂੰ 3 ਦਿਨ ਦਾ ਸਮਾਂ ਲੱਗਾ। ਉਨ੍ਹਾਂ ਨੇ ਪਿੰਡ ਦੇ ਕੁਝ ਬਾਈਕਸ ਨਾਲ ਵੀ ਸੰਪਰਕ ਕੀਤਾ ਪਰ ਤਾਲਾਬੰਦੀ ਦੀ ਵਜ੍ਹਾ ਕਰ ਕੇ ਉਨ੍ਹਾਂ ਨੂੰ ਮਨਾ ਕਰ ਦਿੱਤਾ। ਇਸ ਤੋਂ ਬਾਅਦ ਸਾਈਕਲ ਤੋਂ ਹੀ ਦਵਾਈ ਲਿਆਉਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਨੇ ਬੇਂਗਲੁਰੂ ਪਹੁੰਚਣ ਲਈ ਬਨੂੰਰ, ਮਾਲਵੱਲੀ, ਕਨਕਪੁਰਾ ਹੁੰਦੇ ਹੋਏ ਪਿੰਡ ਤੋਂ 300 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਇਸ ਬਾਰੇ ਜਾਣ ਕੇ ਆਲੇ-ਦੁਆਲੇ ਦੇ ਲੋਕ ਆਨੰਦ ਦੀ ਹਿੰਮਤ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ। ਪੜੋ ਹੋਰ ਖਬਰਾ: DCGI ਨੇ ਭਾਰਤ ‘ਚ ਕੋਵਿਡ-19 ਵੈਕ‍ਸੀਨ ਦੀ ਵਰਤੋਂ ਨੂੰ ਲੈ ਕੇ ਜਾਰੀ ਕੀਤਾ ਨੋਟਿਸ ਇਕ ਰਿਪੋਰਟ ਮੁਤਾਬਕ ਆਨੰਦ ਨੂੰ ਹਰ ਦੋ ਮਹੀਨੇ ਵਿਚ ਆਪਣੇ ਪੁੱਤਰ ਦੇ ਇਲਾਜ ਲਈ ਦਵਾਈਆਂ ਲੈਣ ਲਈ ਨਿਮਹੰਸ ਬੇਂਗਲੁਰੂ ਜਾਣਾ ਪੈਂਦਾ ਹੈ। ਇੱਥੇ ਉਨ੍ਹਾਂ ਨੂੰ ਮੁਫ਼ਤ ਵਿਚ ਦਵਾਈਆਂ ਮਿਲ ਜਾਂਦੀਆਂ ਹਨ। ਡਾਕਟਰਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਪੁੱਤਰ ਲਈ ਦਵਾਈਆਂ ਦੀ ਇਕ ਵੀ ਖੁਰਾਕ ਨਾ ਛੱਡਣ, ਕਿਉਂਕਿ ਇਸ ਨਾਲ ਇਲਾਜ ਸਾਲਾਂ ਤੱਕ ਪ੍ਰਭਾਵਿਤ ਹੋ ਸਕਦਾ ਹੈ। ਇਸ ਵਜ੍ਹਾਂ ਤੋਂ ਆਨੰਦ ਨੇ ਤਾਲਾਬੰਦੀ ਦੇ ਚੱਲਦੇ ਕੋਈ ਸਾਧਨ ਨਾ ਮਿਲਣ ’ਤੇ ਆਪਣੀ ਪੁਰਾਣੀ ਸਾਈਕਲ ਤੋਂ ਸਫ਼ਰ ਤੈਅ ਕੀਤਾ। ਪੜੋ ਹੋਰ ਖਬਰਾ: 24 ਘੰਟਿਆਂ ‘ਚ ਦੇਸ਼ ‘ਚ ਕੋਰੋਨਾ ਦੇ 1.32 ਲੱਖ ਨਵੇਂ ਮਾਮਲੇ ਆਏ ਸਾਹਮਣੇ ਜਾਣਕਾਰੀ ਮੁਤਾਬਕ ਆਨੰਦ ਕੁਲੀ ਦੇ ਰੂਪ ਵਿਚ ਕੰਮ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ। ਉਨ੍ਹਾਂ ਦੇ ਪੁੱਤਰ ਭੈਰਸ਼ ਦਾ ਬੀਤੇ ਕਈ 10 ਸਾਲਾਂ ਤੋਂ ਬੇਂਗਲੁਰੂ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੇ ਪੁੱਤਰ ਦੀ ਦਵਾਈ ਵੀ ਬੇਂਗਲੁਰੂ ਵਿਚ ਮਿਲਦੀ ਹੈ। ਦਵਾਈ ਨਾ ਮਿਲਣ ’ਤੇ ਪੁੱਤਰ ਦੀ ਸਿਹਤ ਖਰਾਬ ਹੋ ਜਾਂਦੀ ਹੈ। ਆਨੰਦ 23 ਮਈ ਨੂੰ ਆਪਣੇ ਘਰ ਤੋਂ ਬੇਂਗਲੁਰੂ ਲਈ ਨਿਕਲੇ ਅਤੇ ਉੱਥੇ ਦਵਾਈ ਲੈ ਕੇ 26 ਮਈ ਦੀ ਸ਼ਾਮ ਨੂੰ ਵਾਪਸ ਪਰਤ ਆਏ। -PTC News


Top News view more...

Latest News view more...

PTC NETWORK
PTC NETWORK