Fri, Apr 26, 2024
Whatsapp

ਕਰਤਾਰਪੁਰ ਕੋਰੀਡੋਰ ਮਾਮਲਾ: ਪੁਲ ਤੇ ਲਾਂਘੇ ਦੇ ਨਿਰਮਾਣ ਕਾਰਨ 6 ਮਈ ਤੋਂ ਸੰਗਤਾਂ ਹੁਣ ਦੂਰਬੀਨ ਰਾਹੀਂ ਨਹੀਂ ਕਰ ਸਕਣਗੀਆਂ ਦਰਸ਼ਨ ਦੀਦਾਰੇ

Written by  Jashan A -- April 29th 2019 05:19 PM
ਕਰਤਾਰਪੁਰ ਕੋਰੀਡੋਰ ਮਾਮਲਾ: ਪੁਲ ਤੇ ਲਾਂਘੇ ਦੇ ਨਿਰਮਾਣ ਕਾਰਨ 6 ਮਈ ਤੋਂ ਸੰਗਤਾਂ ਹੁਣ ਦੂਰਬੀਨ ਰਾਹੀਂ ਨਹੀਂ ਕਰ ਸਕਣਗੀਆਂ ਦਰਸ਼ਨ ਦੀਦਾਰੇ

ਕਰਤਾਰਪੁਰ ਕੋਰੀਡੋਰ ਮਾਮਲਾ: ਪੁਲ ਤੇ ਲਾਂਘੇ ਦੇ ਨਿਰਮਾਣ ਕਾਰਨ 6 ਮਈ ਤੋਂ ਸੰਗਤਾਂ ਹੁਣ ਦੂਰਬੀਨ ਰਾਹੀਂ ਨਹੀਂ ਕਰ ਸਕਣਗੀਆਂ ਦਰਸ਼ਨ ਦੀਦਾਰੇ

ਕਰਤਾਰਪੁਰ ਕੋਰੀਡੋਰ ਮਾਮਲਾ: ਪੁਲ ਤੇ ਲਾਂਘੇ ਦੇ ਨਿਰਮਾਣ ਕਾਰਨ 6 ਮਈ ਤੋਂ ਸੰਗਤਾਂ ਹੁਣ ਦੂਰਬੀਨ ਰਾਹੀਂ ਨਹੀਂ ਕਰ ਸਕਣਗੀਆਂ ਦਰਸ਼ਨ ਦੀਦਾਰੇ,ਡੇਰਾ ਬਾਬਾ ਨਾਨਕ: ਕਰਤਾਰਪੁਰ ਕਾਰੀਡੋਰ ਦੇ ਖੁੱਲ੍ਹਣ 'ਤੇ ਦੁਨੀਆ ਭਰ 'ਚ ਵਸਦੇ ਪੰਜਾਬੀਆਂ 'ਚ ਖੁਸ਼ੀ ਦੀ ਲਹਿਰ ਹੈ। ਲਾਂਘੇ ਨੂੰ ਲੈ ਕੇ ਦੋਹਾਂ ਪਾਸੇ ਤੋਂ ਜੰਗੀ ਪੱਧਰ 'ਤੇ ਕੰਮ ਚੱਲ ਰਿਹਾ ਹੈ। [caption id="attachment_288990" align="aligncenter" width="300"]corridor ਕਰਤਾਰਪੁਰ ਕੋਰੀਡੋਰ ਮਾਮਲਾ: ਪੁਲ ਤੇ ਲਾਂਘੇ ਦੇ ਨਿਰਮਾਣ ਕਾਰਨ 6 ਮਈ ਤੋਂ ਸੰਗਤਾਂ ਹੁਣ ਦੂਰਬੀਨ ਰਾਹੀਂ ਨਹੀਂ ਕਰ ਸਕਣਗੀਆਂ ਦਰਸ਼ਨ ਦੀਦਾਰੇ[/caption] ਹੋਰ ਪੜ੍ਹੋ:ਪਟਿਆਲਾ ‘ਚ ਪਲਾਈ ਦੀ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦੇ ਨੁਕਸਾਨ ਹੋਣ ਦਾ ਖਦਸ਼ਾ ! ਜਿਸ ਦੌਰਾਨ ਹੁਣ 6 ਮਈ ਤੋਂ ਸੰਗਤਾਂ ਹੁਣ ਦੂਰਬੀਨ ਰਾਹੀਂ ਸ੍ਰੀ ਕਤਾਰਪੁਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਨਹੀਂ ਕਰ ਸਕਣਗੀਆਂ, ਕਿਉਂਕਿ ਕਿ ਪੁਲ ਤੇ ਲਾਂਘੇ ਦੇ ਨਿਰਮਾਣ ਕਾਰਨ ਦਰਸ਼ਨ ਸਥੱਲ ਨੂੰ ਢਾਹੁਣ ਦਾ ਫੈਸਲਾ ਲਿਆ ਗਿਆ ਹੈ। [caption id="attachment_288991" align="aligncenter" width="300"]corridor ਕਰਤਾਰਪੁਰ ਕੋਰੀਡੋਰ ਮਾਮਲਾ: ਪੁਲ ਤੇ ਲਾਂਘੇ ਦੇ ਨਿਰਮਾਣ ਕਾਰਨ 6 ਮਈ ਤੋਂ ਸੰਗਤਾਂ ਹੁਣ ਦੂਰਬੀਨ ਰਾਹੀਂ ਨਹੀਂ ਕਰ ਸਕਣਗੀਆਂ ਦਰਸ਼ਨ ਦੀਦਾਰੇ[/caption] ਤੁਹਾਨੂੰ ਦੱਸ ਦੇਈਏ ਕਿ ਦੋ ਦਹਾਕੇ ਤੋਂ ਵੀ ਪਹਿਲਾਂ ਲੱਖਾਂ ਰੁਪਏ ਲਗਾਕੇ ਸੰਗਤ ਦੀ ਸਹੂਲਤ ਲਈ ਇਸ ਖੂਬਸੂਰਤ ਦਰਸ਼ਨ ਸਥੱਲ ਨੂੰ ਉਸਾਰਿਆ ਗਿਆ ਸੀ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਰੋਜ਼ਾਨਾ ਲੱਖਾਂ ਨਾਨਕ ਨਾਮ ਲੇਵਾ ਸੰਗਤਾਂ ਇਸੇ ਦਰਸ਼ਨ ਸਥੱਲ ਤੋਂ ਖੁੱਲੇ ਲਾਘੇਂ ਲਈ ਅਰਦਾਸਾਂ ਕਰਦੀਆਂ ਸਨ। ਹੋਰ ਪੜ੍ਹੋ:ਅੰਮ੍ਰਿਤਸਰ ਆਉਣ ਤੋਂ ਪਹਿਲਾਂ ਸੰਨੀ ਦਿਓਲ ਨੇ ਦਿੱਲੀ ‘ਚ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ [caption id="attachment_288992" align="aligncenter" width="300"]corridor ਕਰਤਾਰਪੁਰ ਕੋਰੀਡੋਰ ਮਾਮਲਾ: ਪੁਲ ਤੇ ਲਾਂਘੇ ਦੇ ਨਿਰਮਾਣ ਕਾਰਨ 6 ਮਈ ਤੋਂ ਸੰਗਤਾਂ ਹੁਣ ਦੂਰਬੀਨ ਰਾਹੀਂ ਨਹੀਂ ਕਰ ਸਕਣਗੀਆਂ ਦਰਸ਼ਨ ਦੀਦਾਰੇ[/caption] ਇਸ ਮੌਕੇ ਬਾਬਾ ਸੁਖਦੀਪ ਬੇਦੀ ਦਾ ਕਹਿਣਾ ਹੈ ਕਿ ਇਸ ਨਾਲ ਦੇਸ਼ ਵਿਦੇਸ਼ ਦੀਆਂ ਸ਼ੰਗਤਾ ਨੂੰ ਭਾਰੀ ਠੇਸ ਲੱਗੇਗੀ। ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਲਈ ਦੂਰਬੀਨ ਰਾਂਹੀ ਸਰਕਾਰ ਕੋਈ ਆਰਜੀ ਹੱਲ ਕੱਢੇ। ਫਿਲਹਾਲ ਸੰਗਤਾਂ ਲਈ ਆਰਜੀ ਦਰਸ਼ਨ ਸਥੱਲ ਬਣਾਉਣ ਦੀ ਮੰਗ ਐਨ ਐਸ ਏ ਆਈ ਤੇ ਬੀ ਐਸ ਨੇ ਠੁਕਰਾ ਦਿੱਤੀ ਹੈ। -PTC News


Top News view more...

Latest News view more...