Fri, Apr 26, 2024
Whatsapp

ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਨਾਜਾਇਜ਼ ਤਰੀਕੇ ਨਾਲ ਜਾਂਦਾ ਅਮਰੀਕੀ ਸਿੱਖ ਨੌਜਵਾਨ ਕਾਬੂ

Written by  Shanker Badra -- December 07th 2019 09:47 AM
ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਨਾਜਾਇਜ਼ ਤਰੀਕੇ ਨਾਲ ਜਾਂਦਾ ਅਮਰੀਕੀ ਸਿੱਖ ਨੌਜਵਾਨ ਕਾਬੂ

ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਨਾਜਾਇਜ਼ ਤਰੀਕੇ ਨਾਲ ਜਾਂਦਾ ਅਮਰੀਕੀ ਸਿੱਖ ਨੌਜਵਾਨ ਕਾਬੂ

ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਨਾਜਾਇਜ਼ ਤਰੀਕੇ ਨਾਲ ਜਾਂਦਾ ਅਮਰੀਕੀ ਸਿੱਖ ਨੌਜਵਾਨ ਕਾਬੂ:ਡੇਰਾ ਬਾਬਾ ਨਾਨਕ :  ਅਮਰੀਕਨ ਸਿੱਖ ਨੌਜਵਾਨ ਵੱਲੋਂ ਡੇਰਾ ਬਾਬਾ ਨਾਨਕ ਤੋਂ ਸ੍ਰੀ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਨਾਜਾਇਜ਼ ਢੰਗ ਨਾਲ ਜਾਣ 'ਤੇ ਸੁਰੱਖਿਆ ਬਲਾਂ ਨੇ ਹਿਰਾਸਤ 'ਚ ਲੈ ਲਿਆ ਹੈ ਅਤੇ ਪੁੱਛਗਿਛ ਲਈ ਡੇਰਾ ਬਾਬਾ ਨਾਨਕ ਪੁਲਿਸ ਦੇ ਹਵਾਲੇ ਕੀਤਾ ਹੈ। [caption id="attachment_366968" align="aligncenter" width="300"]Kartarpur Sahib visit Illegally Ways Goes American Sikh youth Arrested  ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਨਾਜਾਇਜ਼ ਤਰੀਕੇ ਨਾਲ ਜਾਂਦਾ ਅਮਰੀਕੀ ਸਿੱਖ ਨੌਜਵਾਨ ਕਾਬੂ[/caption] ਮਿਲੀ ਜਾਣਕਾਰੀ ਅਨੁਸਾਰ ਅਮਰੀਕਨ ਸਿੱਖ ਨੌਜਵਾਨ ਅੰਮ੍ਰਿਤ ਸਿੰਘ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਆਇਆ ਸੀ। ਉਸ ਨੂੰ ਇਮੀਗ੍ਰੇਸ਼ਨ ਵੱਲੋਂ ਓ.ਸੀ.ਆਈ. ਕਾਰਡ ਨਾ ਹੋਣ ਦਾ ਇਤਰਾਜ਼ ਲੱਗਣ ਕਰ ਕੇ ਜਾਣ ਦੀ ਆਗਿਆ ਨਹੀਂ ਮਿਲੀ ਤਾਂ ਉਸ ਨੇ ਕਿਸੇ ਹੋਰ ਰਸਤੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਬੀ.ਐਸ.ਐਫ. ਦੇ ਅਧਿਕਾਰੀਆਂ ਨੇ ਉਸ ਨੂੰ ਫੜ੍ਹ ਲਿਆ। [caption id="attachment_366967" align="aligncenter" width="300"]Kartarpur Sahib visit Illegally Ways Goes American Sikh youth Arrested  ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਨਾਜਾਇਜ਼ ਤਰੀਕੇ ਨਾਲ ਜਾਂਦਾ ਅਮਰੀਕੀ ਸਿੱਖ ਨੌਜਵਾਨ ਕਾਬੂ[/caption] ਇਸ ਸਬੰਧੀ ਗੁਰਦਾਸਪੁਰ ਦੇ ਡੀ.ਆਈ.ਜੀ. ਰਾਜੇਸ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁੱਛਗਿਛ 'ਚ ਪਤਾ ਲੱਗਾ ਹੈ ਕਿ ਉਹ ਕਾਫੀ ਸਮਾਂ ਪਹਿਲਾਂ ਪੰਜਾਬ ਦੇ ਸ਼ਹਿਰ ਸਾਹਨੇਵਾਲ ਦਾ ਨਿਵਾਸੀ ਸੀ ਤੇ ਲੰਮੇ ਸਮੇ ਤੋਂ ਅਮਰੀਕਾ ਵਿਚ ਰਹਿ ਰਿਹਾ ਹੈ ਤੇ ਉਥੋਂ ਦਾ ਪੱਕਾ ਨਾਗਰਿਕ ਬਣ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਕੋਲ ਅਮਰੀਕਾ ਦਾ ਹੀ ਪਾਸਪੋਰਟ ਮਿਲਿਆ ਹੈ ਤੇ ਮੁੱਢਲੀ ਪੁੱਛਗਿਛ ਵਿਚ ਪਤਾ ਲੱਗਾ ਹੈ ਕਿ ਉਹ ਬਿਨਾਂ ਭਾਰਤ ਸਰਕਾਰ ਦੀ ਮਨਜ਼ੂਰੀ ਤੋਂ ਪਾਕਿਸਤਾਨ ਜਾਣ ਦੀ ਕੌਸ਼ਿਸ 'ਚ ਸੀ। ਉਸ ਦੀਆਂ ਹਰਕਤਾਂ ਵੀ ਕੁਝ ਸ਼ੱਕੀ ਹੋਣ ਦੇ ਕਾਰਨ ਉਸ ਨੂੰ ਪੁੱਛਗਿਛ ਦੇ ਲਈ ਡੇਰਾ ਬਾਬਾ ਨਾਨਕ ਪੁਲਿਸ ਦੇ ਹਵਾਲੇ ਕੀਤਾ ਗਿਆ। -PTCNews


Top News view more...

Latest News view more...