ਮੁੱਖ ਖਬਰਾਂ

ਵਿਆਹ ਤੋਂ ਬਾਅਦ ਕੈਟਰੀਨਾ ਕੈਫ ਦੀ ਪਹਿਲੀ ਰਸੋਈ , ਸਹੁਰਿਆਂ ਨੂੰ ਬਣਾ ਕੇ ਖੁਆਈ ਅਜਿਹੀ ਡਿਸ਼

By Shanker Badra -- December 17, 2021 3:37 pm

ਮੁੰਬਈ : ਬਾਲੀਵੁੱਡ ਦੀ ਨਵੀਂ ਵਿਆਹੀ ਜੋੜੀ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਆਪਣੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਨ। ਹਾਲ ਹੀ 'ਚ ਮਾਲਦੀਵ 'ਚ ਹਨੀਮੂਨ ਮਨਾ ਕੇ ਮੁੰਬਈ ਪਰਤੀ ਕੈਟਰੀਨਾ ਕੈਫ ਇਸ ਸਮੇਂ ਆਪਣੇ ਸਹੁਰੇ ਯਾਨੀ ਵਿੱਕੀ ਕੌਸ਼ਲ ਦੇ ਘਰ ਹੈ ਅਤੇ ਇੱਥੇ ਨਵੀਂ ਵਿਆਹੀ ਦੁਲਹਨ ਨੇ ਆਪਣੇ ਹੱਥਾਂ ਨਾਲ ਹਲਵਾ ਬਣਾ ਕੇ ਆਪਣੇ ਸਹੁਰਿਆਂ ਨੂੰ ਖੁਆਇਆ ਹੈ।

ਵਿਆਹ ਤੋਂ ਬਾਅਦ ਕੈਟਰੀਨਾ ਕੈਫ ਦੀ ਪਹਿਲੀ ਰਸੋਈ , ਸਹੁਰਿਆਂ ਨੂੰ ਬਣਾ ਕੇ ਖੁਆਈ ਅਜਿਹੀ ਡਿਸ਼

ਕੈਟਰੀਨਾ ਕੈਫ ਨੇ ਵੀ ਸੂਜੀ ਦਾ ਹਲਵਾ ਆਪਣੇ ਹੱਥਾਂ ਨਾਲ ਬਣਾਇਆ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਖੁਆਇਆ, ਜਿਸ ਦੀ ਤਸਵੀਰ ਉਸਨੇ ਆਪਣੀ ਇੰਸਟਾ ਸਟੋਰੀ 'ਤੇ ਸ਼ੇਅਰ ਕੀਤੀ ਅਤੇ ਲਿਖਿਆ ਕਿ ਇਹ 'ਮੈਂ ਬਣਾਇਆ...ਚੌਕਾ ਚੜਾਨਾ। ਵਿਆਹ ਤੋਂ ਬਾਅਦ ਹਰ ਕੁੜੀ ਦੀ ਜ਼ਿੰਦਗੀ 'ਚ ਕੁਝ ਬਦਲਾਅ ਜ਼ਰੂਰ ਆਉਂਦੇ ਹਨ, ਕੁਝ ਅਜਿਹਾ ਹੀ ਬਦਲਾਅ ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਨਾਲ ਵੀ ਹੋ ਰਿਹਾ ਹੈ। ਕੈਟਰੀਨਾ ਕੈਫ ਇਸ ਵੇਲੇ ਆਪਣੇ ਸਹੁਰੇ ਘਰ ਵਿਆਹ ਦੀਆਂ ਰਸਮਾਂ ਨਿਭਾ ਰਹੀ ਹੈ ਅਤੇ ਨਵੀਂ ਵਹੁਟੀ ਆਪਣੇ ਹੱਥਾਂ ਨਾਲ ਕੁਝ ਮਿੱਠਾ ਬਣਾ ਕੇ ਆਪਣੇ ਸਹੁਰਿਆਂ ਨੂੰ ਖੁਆਉਂਦੀ ਹੈ।

ਵਿਆਹ ਤੋਂ ਬਾਅਦ ਕੈਟਰੀਨਾ ਕੈਫ ਦੀ ਪਹਿਲੀ ਰਸੋਈ , ਸਹੁਰਿਆਂ ਨੂੰ ਬਣਾ ਕੇ ਖੁਆਈ ਅਜਿਹੀ ਡਿਸ਼

ਵੈਸੇ ਤਾਂ ਵਿੱਕੀ ਅਤੇ ਕੈਟਰੀਨਾ ਨੇ ਹੁਣ ਤੱਕ ਕਦੇ ਇਕੱਠੇ ਕੰਮ ਨਹੀਂ ਕੀਤਾ ਹੈ ਪਰ ਹੁਣ ਖ਼ਬਰ ਆ ਰਹੀ ਹੈ ਕਿ ਜਲਦੀ ਹੀ ਵਿੱਕੀ ਅਤੇ ਕੈਟਰੀਨਾ ਇੱਕ ਪ੍ਰੋਜੈਕਟ ਵਿੱਚ ਇਕੱਠੇ ਕੰਮ ਕਰ ਸਕਦੇ ਹਨ। ਵਿੱਕੀ ਅਤੇ ਕੈਟਰੀਨਾ ਦੀ ਜੋੜੀ ਜਲਦ ਹੀ ਇਕ ਇਸ਼ਤਿਹਾਰ 'ਚ ਨਜ਼ਰ ਆ ਸਕਦੀ ਹੈ। ਸੂਤਰਾਂ ਨੇ ਦੱਸਿਆ ਕਿ ਇਸ ਜੋੜੀ ਨੂੰ ਇਕ ਹੈਲਥ ਪ੍ਰੋਜੈਕਟ ਦੀ ਮਸ਼ਹੂਰੀ ਕਰਨ ਦਾ ਆਫਰ ਮਿਲਿਆ ਹੈ ਅਤੇ ਉਹ ਜਲਦ ਹੀ ਇਸ ਦੀ ਸ਼ੂਟਿੰਗ ਕਰਨਗੇ।

ਵਿਆਹ ਤੋਂ ਬਾਅਦ ਕੈਟਰੀਨਾ ਕੈਫ ਦੀ ਪਹਿਲੀ ਰਸੋਈ , ਸਹੁਰਿਆਂ ਨੂੰ ਬਣਾ ਕੇ ਖੁਆਈ ਅਜਿਹੀ ਡਿਸ਼

ਦੱਸ ਦੇਈਏ ਕਿ ਹਾਲ ਹੀ ਵਿੱਚ ਕੈਟਰੀਨਾ ਨੇ ਆਪਣੇ ਇੰਸਟਾਗ੍ਰਾਮ ਦੀ ਪ੍ਰੋਫਾਈਲ ਤਸਵੀਰ ਬਦਲੀ ਹੈ। ਪਹਿਲਾਂ ਜਿੱਥੇ ਉਸਨੇ ਸਿਰਫ਼ ਆਪਣੀ ਤਸਵੀਰ ਲਗਾਈ ਸੀ, ਉੱਥੇ ਹੀ ਹੁਣ ਕੈਟਰੀਨਾ ਨੇ ਆਪਣੇ ਅਤੇ ਵਿੱਕੀ ਕੌਸ਼ਲ ਦੇ ਵਿਆਹ ਦੀ ਫੋਟੋ ਲਗਾਈ ਹੈ। ਪ੍ਰੋਫਾਈਲ ਫੋਟੋ ਬਦਲਣ ਤੋਂ ਬਾਅਦ ਹੁਣ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੀ ਉਹ ਆਪਣਾ ਸਰਨੇਮ ਵੀ ਬਦਲ ਲਵੇਗੀ?
-PTCNews

  • Share