ਡੇਰਾ ਬਾਬਾ ਨਾਨਕ ਦੇ ਬੱਸ ਅੱਡੇ ਤੇ ਐਸਡੀਐਮ ਦਫ਼ਤਰ 'ਤੇ ਖਾਲਿਸਤਾਨ ਨਾਅਰਿਆਂ ਦੇ ਨਾਲ ਦੇਸ਼ ਵਿਰੋਧੀ ਨਾਅਰੇ ਵੀ ਲਿਖੇ
ਜਿਥੇ ਇਹ ਪੋਸਟਰ ਲਗਾਏ ਗਏ ਹਨ ਇਹ ਡੇਰਾ ਬਾਬਾ ਨਾਨਕ ਦਾ ਸਰਹੱਦੀ ਇਲਾਕਾ ਹੈ। ਜਿਸ ਦੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ। ਇੱਥੋਂ ਪਾਕਿਸਤਾਨ ਲਈ ਇੱਕ ਗਲਿਆਰਾ ਵੀ ਹੈ। ਅਜਿਹੇ 'ਚ ਪੁਲਿਸ ਵਿੱਚ ਹੜਕੰਪ ਮਚ ਗਿਆ ਹੈ।
ਪੁਲਿਸ ਨੇ ਹੁਣ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿੱਥੇ ਪੋਸਟਰ ਲੱਗੇ ਹੋਏ ਹਨ ਪੁਲਿਸ ਉਥੋਂ ਆਉਣ-ਜਾਣ ਵਾਲੇ ਰਸਤਿਆਂ ਦੇ ਸੀਸੀਟੀਵੀ ਚੈੱਕ ਕਰ ਰਹੀ ਹੈ ਤਾਂ ਜੋ ਉਥੋਂ ਕੋਈ ਸੁਰਾਗ ਮਿਲ ਸਕੇ। ਪੁਲਿਸ ਨੇ ਇਸ ਮਾਮਲੇ ਨੂੰ ਹੱਲ ਕਰਨ ਲਈ ਲੋਕਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਇਸ ਤੋਂ ਪਹਿਲਾਂ ਵੀ ਫਰੀਦਕੋਟ ਵਿੱਚ ਦੋ ਵਾਰ ਖਾਲਿਸਤਾਨੀ ਪੋਸਟਰ ਲਗਾਏ ਜਾ ਚੁੱਕੇ ਹਨ। ਇਸ ਤੋਂ ਬਾਅਦ ਫਿਰੋਜ਼ਪੁਰ ਵਿੱਚ ਡੀਆਰਐਮ ਦਫ਼ਤਰ ਦੇ ਬਾਹਰ ਪੋਸਟਰ ਲਗਾਏ ਗਏ। ਫਿਰ ਸੰਗਰੂਰ ਵਿੱਚ 2 ਥਾਵਾਂ ਉਤੇ ਪੋਸਟਰ ਲਾਏ ਗਏ। ਇਸ ਤੋਂ ਬਾਅਦ ਸਿੱਖ ਫਾਰ ਜਸਟਿਸ ਦੀ ਸਾਜ਼ਿਸ਼ ਸਾਹਮਣੇ ਆ ਗਈ। ਬੀਤੇ ਦਿਨੀਂ ਜਲੰਧਰ ਪੀਏਪੀ ਦੀ ਕੰਧ ਉਤੇ ਖਾਲਿਸਤਾਨ ਦੇ ਨਾਅਰੇ ਲਿਖ ਦਿੱਤੇ ਗਏ ਸਨ। ਇਸ ਤੋਂ ਬਾਅਦ ਤੁਰੰਤ ਹਰਕਤ ਵਿੱਚ ਆਉਂਦਿਆਂ ਪੁਲਿਸ ਨੇ ਇਨ੍ਹਾਂ ਨਾਅਰਿਆਂ ਉਤੇ ਪੇਂਟ ਕਰਵਾ ਦਿੱਤਾ ਸੀ। ਇਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਸੀ।
ਇਹ ਵੀ ਪੜ੍ਹੋ : ਪੰਜਾਬ ਨੂੰ ਮਿਲੇ ਨਵੇਂ ਪੰਜ ਮੰਤਰੀ, ਰਾਜਪਾਲ ਬਨਵਾਰੀ ਲਾਲ ਨੇ ਹਲਫ ਦਿਵਾਇਆ