Fri, May 3, 2024
Whatsapp

ਪੰਜਾਬ ਚੋਣਾਂ ਦੇ ਮੌਕੇ ਖਾਲਿਸਤਾਨੀ ਆਕਾਵਾਂ ਦੇ ਮੋਹਰੇ ਗਿਰਫ਼ਤਾਰ; ਖ਼ਰਾਬ ਕਰਨਾ ਚਾਹੁੰਦੇ ਸਨ ਮਾਹੌਲ

Written by  Jasmeet Singh -- February 20th 2022 08:38 AM
ਪੰਜਾਬ ਚੋਣਾਂ ਦੇ ਮੌਕੇ ਖਾਲਿਸਤਾਨੀ ਆਕਾਵਾਂ ਦੇ ਮੋਹਰੇ ਗਿਰਫ਼ਤਾਰ; ਖ਼ਰਾਬ ਕਰਨਾ ਚਾਹੁੰਦੇ ਸਨ ਮਾਹੌਲ

ਪੰਜਾਬ ਚੋਣਾਂ ਦੇ ਮੌਕੇ ਖਾਲਿਸਤਾਨੀ ਆਕਾਵਾਂ ਦੇ ਮੋਹਰੇ ਗਿਰਫ਼ਤਾਰ; ਖ਼ਰਾਬ ਕਰਨਾ ਚਾਹੁੰਦੇ ਸਨ ਮਾਹੌਲ

ਮੋਹਾਲੀ: ਦੇਸ਼ ਦੇ 5 ਸੂਬਿਆਂ 'ਚ ਚੋਣਾਂ ਹੋ ਰਹੀਆਂ ਹਨ ਅਤੇ ਪਾਕਿਸਤਾਨ ਨਾਲ ਲੱਗਦੇ ਪੰਜਾਬ ਸੂਬੇ 'ਚ ਭਲਕੇ ਹੋਣ ਵਾਲੀਆਂ ਚੋਣਾਂ ਲਈ ਵੋਟਾਂ ਪੈਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਸੂਹ 'ਤੇ ਸੋਨੀਪਤ ਪੁਲਿਸ ਨੇ ਅੱਤਵਾਦੀ ਸੰਗਠਨਾਂ ਨਾਲ ਜੁੜੇ ਸੋਨੀਪਤ ਦੇ ਪਿੰਡ ਜੁਆ ਖੇਡ ਦੇ ਤਿੰਨ ਨੌਜਵਾਨਾਂ ਨੂੰ ਗਿਰਫ਼ਤਾਰ ਕੀਤਾ ਅਤੇ ਤਿੰਨਾਂ ਕੋਲੋਂ ਭਾਰੀ ਮਾਤਰਾ 'ਚ ਹਥਿਆਰ ਵੀ ਬਰਾਮਦ ਕੀਤੇ ਸਨ। ਇਹ ਤਿੰਨੇ, ਅੱਤਵਾਦੀ ਸੰਗਠਨਾਂ ਦੇ ਆਕਾਵਾਂ ਦੇ ਇਸ਼ਾਰੇ 'ਤੇ ਪੰਜਾਬ 'ਚ ਚੋਣ ਮਾਹੌਲ ਖ਼ਰਾਬ ਕਰਣਾ ਚਾਹੁੰਦੇ ਸਨ, ਗਿਰਫ਼ਤਾਰ ਕੀਤੇ ਗਏ ਤਿੰਨ ਨੌਜਵਾਨ ਸਾਗਰ ਉਰਫ਼ ਬਿੰਨੀ, ਸੁਨੀਲ ਉਰਫ਼ ਪਹਿਲਵਾਨ, ਜਤਿਨ ਉਰਫ਼ ਰਾਜੇਸ਼ ਹਨ। ਇਨ੍ਹਾਂ ਤਿੰਨਾਂ ਨੇ 8 ਦਸੰਬਰ ਨੂੰ ਪੰਜਾਬ ਦੇ ਰੋਪੜ 'ਚ ਅਵਤਾਰ ਸਿੰਘ ਨਾਂ ਦੇ ਵਿਅਕਤੀ ਦਾ ਕਤਲ ਕੀਤਾ ਸੀ ਅਤੇ ਇਨ੍ਹਾਂ ਨੇ ਮੋਹਾਲੀ 'ਚ ਵੀ ਕਤਲ ਕਰਨਾ ਸੀ। ਦੱਸ ਦੇਈਏ ਕਿ ਇਹ ਤਿੰਨੇ ਨੌਜਵਾਨ ਸੋਸ਼ਲ ਮੀਡੀਆ ਰਾਹੀਂ ਹੀ ਅੱਤਵਾਦੀ ਸੰਗਠਨਾਂ ਦੇ ਸੰਪਰਕ ਵਿੱਚ ਆਏ ਸਨ। ਇਹ ਵੀ ਪੜ੍ਹੋ: ਹੌਟ ਸੀਟਾਂ ਉਤੇ ਨੇਤਾਵਾਂ ਤੇ ਪੰਜਾਬ ਵਾਸੀਆਂ ਦੀ ਨਜ਼ਰ ਇਹ ਤਿੰਨੇ ਨੌਜਵਾਨ ਸੋਸ਼ਲ ਮੀਡੀਆ ਰਾਹੀਂ ਅੱਤਵਾਦੀ ਸੰਗਠਨ ਖ਼ਾਲਿਸਤਾਨ ਟਾਈਗਰ ਫੋਰਸ ਅਤੇ ਇੰਟਰਨੈਸ਼ਨਲ ਸਿੱਖ ਫੋਰਸ ਨਾਲ ਜੁੜੇ ਹੋਏ ਸਨ। ਇਨ੍ਹਾਂ ਤਿੰਨਾਂ ਨੇ ਪੰਜਾਬ ਚੋਣਾਂ ਦਾ ਮਾਹੌਲ ਖ਼ਰਾਬ ਕਰਨ ਲਈ ਕੈਨੇਡਾ, ਪਾਕਿਸਤਾਨ ਅਤੇ ਆਸਟ੍ਰੇਲੀਆ ਨਾਲ ਸਬੰਧਿਤ ਅੱਤਵਾਦੀ ਸੰਗਠਨਾਂ ਤੋਂ ਕਈ ਕਤਲਾਂ ਦੇ ਠੇਕੇ ਹਾਸਲ ਕੀਤੇ ਸਨ ਅਤੇ ਇਸੇ ਕੜੀ ਵਿੱਚ ਤਿੰਨਾਂ ਨੇ 8 ਦਸੰਬਰ ਨੂੰ ਪੰਜਾਬ ਦੇ ਰੋਪੜ ਵਿਚ ਅਵਤਾਰ ਸਿੰਘ ਨਾਂ ਦੇ ਵਿਅਕਤੀ ਦਾ ਕਤਲ ਵੀ ਕੀਤਾ ਸੀ ਅਤੇ ਹੁਣ ਮੋਹਾਲੀ 'ਚ ਇਨ੍ਹਾਂ ਤਿੰਨਾਂ ਨੇ ਇੱਕ ਕਤਲ ਨੂੰ ਅੰਜਾਮ ਦੇਣਾ ਸੀ ਪਰ ਇਸ ਤੋਂ ਪਹਿਲਾਂ ਹੀ ਪੰਜਾਬ ਪੁਲਸ ਦੀ ਇੱਕ ਗੁਪਤ ਸੂਚਨਾ 'ਤੇ ਸੋਨੀਪਤ ਪੁਲਸ ਨੇ ਤਿੰਨਾਂ ਨੂੰ ਗਿਰਫ਼ਤਾਰ ਕਰ ਲਿਆ। ਸੋਨੀਪਤ ਪੁਲਸ ਮੁਤਾਬਿਕ ਤਿੰਨਾਂ ਨੇ ਪੁਲਸ ਪੁੱਛਗਿੱਛ 'ਚ ਮੰਨਿਆ ਹੈ ਕਿ ਤਿੰਨੋਂ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਅੱਤਵਾਦੀ ਸੰਗਠਨ ਖਾਲਿਸਤਾਨ ਟਾਈਗਰ ਫੋਰਸ ਅਤੇ ਇੰਟਰਨੈਸ਼ਨਲ ਸਿੱਖ ਫ਼ਾਰ ਜਸਟਿਸ ਨਾਲ ਜੁੜੇ ਸਨ ਅਤੇ ਅੱਤਵਾਦੀ ਸੰਗਠਨਾਂ ਨੇ ਇਨ੍ਹਾਂ ਤਿੰਨਾਂ ਦੇ ਖਾਤੇ 'ਚ 5 ਤੋਂ 7 ਲੱਖ ਰੁਪਏ ਭੇਜੇ ਸਨ। ਪੰਜਾਬ ਦੇ ਰੋਪੜ ਅਤੇ ਮੋਹਾਲੀ ਵਿੱਚ ਸੋਸ਼ਲ ਮੀਡੀਆ ਰਾਹੀਂ ਤਿੰਨਾਂ ਨੂੰ ਹਥਿਆਰ ਸਪਲਾਈ ਕੀਤੇ ਜਾਂਦੇ ਸਨ। ਦੱਸ ਦੇਈਏ ਕਿ ਹੁਣ ਸੋਨੀਪਤ 'ਚ ਪੰਜਾਬ ਪੁਲਸ ਤੋਂ ਇਲਾਵਾ ਕਈ ਹੋਰ ਖ਼ੁਫ਼ੀਆ ਏਜੰਸੀਆਂ ਇਸ ਪੂਰੇ ਮਾਮਲੇ 'ਤੇ ਨਜ਼ਰ ਰੱਖ ਰਹੀਆਂ ਹਨ। ਇਹ ਵੀ ਪੜ੍ਹੋ: ਡੇਰਾ ਸੱਚਾ ਸੌਦਾ ਵੱਲੋਂ ਭਾਜਪਾ ਨੂੰ ਮਿਲਿਆ ਗੁਪਤ ਸਮਰਥਨ ਸੋਨੀਪਤ ਪੁਲਸ ਨੇ ਹੁਣ ਇਨ੍ਹਾਂ ਖ਼ਿਲਾਫ਼ ਯੂ.ਏ.ਪੀ.ਏ. ਦੀ ਧਾਰਾ 17, 18, 19, 20, 21 ਤੋਂ ਇਲਾਵਾ ਆਈ.ਪੀ.ਸੀ. ਦੀ ਧਾਰਾ 120ਬੀ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਤਿੰਨਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ 'ਤੇ ਲਿਆ ਜਾਵੇਗਾ ਤਾਂ ਜੋ ਉਨ੍ਹਾਂ ਤੋਂ ਚੰਗੀ ਤਰਾਂ ਪੁੱਛਗਿੱਛ ਕੀਤੀ ਜਾ ਸਕੇ। -PTC News


Top News view more...

Latest News view more...