Fri, Apr 26, 2024
Whatsapp

ਖਮਾਣੋ ਦਾ ਵਿਵਾਦਪੂਰਨ ਤਹਿਸੀਲਦਾਰ ਮੁਅੱਤਲ,ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਵਿਜੀਲੈਂਸ ਜਾਂਚ ਦੇ ਹੁਕਮ

Written by  Shanker Badra -- June 26th 2018 08:21 PM -- Updated: June 26th 2018 08:24 PM
ਖਮਾਣੋ ਦਾ ਵਿਵਾਦਪੂਰਨ ਤਹਿਸੀਲਦਾਰ ਮੁਅੱਤਲ,ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਵਿਜੀਲੈਂਸ ਜਾਂਚ ਦੇ ਹੁਕਮ

ਖਮਾਣੋ ਦਾ ਵਿਵਾਦਪੂਰਨ ਤਹਿਸੀਲਦਾਰ ਮੁਅੱਤਲ,ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਵਿਜੀਲੈਂਸ ਜਾਂਚ ਦੇ ਹੁਕਮ

ਖਮਾਣੋ ਦਾ ਵਿਵਾਦਪੂਰਨ ਤਹਿਸੀਲਦਾਰ ਮੁਅੱਤਲ,ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਵਿਜੀਲੈਂਸ ਜਾਂਚ ਦੇ ਹੁਕਮ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਅਮਲ ਕਰਦਿਆਂ ਮਾਲ ਵਿਭਾਗ ਨੇ ਤਹਿਸੀਲ ਖਮਾਣੋ ਦੇ ਵਿਵਾਦਪੂਰਨ ਤਹਿਸੀਲਦਾਰ ਹਰਫੂਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।ਉਸ ਨੂੰ ਇਕ ਵੀਡੀਓ ਦੇ ਸਾਹਮਣੇ ਆਉਣ ਕਾਰਨ ਮੁਅੱਤਲ ਕੀਤਾ ਗਿਆ ਹੈ ਜਿਸ ਵਿੱਚ ਉਸ ਨੇ ਭਿ੍ਸ਼ਟਾਚਾਰ ਵਿੱਚ ਭਾਗੀ ਹੋਣ ਦਾ ਦਾਅਵਾ ਕੀਤਾ ਹੈ।Khamano controversial Tehsildar suspended,CM At the instructions Vigilance inquiry orderਇਕ ਸਰਕਾਰੀ ਬੁਲਾਰੇ ਨੇ ਅੱਜ ਇਥੇ ਦੱਸਿਆ ਕਿ ਵਿਭਾਗ ਨੇ ਹਰਫੂਲ ਸਿੰਘ ਖਿਲਾਫ ਵਿਜੀਲੈਂਸ ਜਾਂਚ ਦੇ ਵੀ ਹੁਕਮ ਕੀਤੇ ਹਨ।ਇਹ ਵੀਡੀਓ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ ਜਿਸ ਵਿੱਚ ਤਹਿਸੀਲਦਾਰ ਖੁਲ੍ਹੇਆਮ ਭਿ੍ਸ਼ਟ ਪ੍ਰਣਾਲੀ ਦਾ ਆਪਣੇ ਆਪ ਨੂੰ ਇਕ ਹਿੱਸਾ ਹੋਣ ਦਾ ਐਲਾਨ ਕਰ ਰਿਹਾ ਹੈ ਅਤੇ ਉਹ ਨਵੇਂ ਭਰਤੀ ਹੋਏ ਪੀ.ਸੀ.ਐਸ ਅਫਸਰਾਂ ਦੀ ਮਲਾਈਦਾਰ ਥਾਵਾਂ 'ਤੇ ਤਾਇਨਾਤੀ ਲਈ ਵਿਧਾਇਕ ਨੂੰ ਪੈਸੇ ਦਾ ਭੁਗਤਾਨ ਕੀਤੇ ਜਾਣ ਦਾ ਦਾਅਵਾ ਕਰ ਰਿਹਾ ਹੈ।Khamano controversial Tehsildar suspended,CM At the instructions Vigilance inquiry order ਮੁੱਖ ਮੰਤਰੀ ਵੱਲੋਂ ਮਾਲ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ ਨਾਲ ਗੱਲਬਾਤ ਕੀਤੇ ਜਾਣ ਤੋਂ ਬਾਅਦ ਮਾਲ ਵਿਭਾਗ ਨੇ ਹਰਫੂਲ ਸਿੰਘ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ।Khamano controversial Tehsildar suspended,CM At the instructions Vigilance inquiry orderਮੁੱਖ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਭਿ੍ਸ਼ਟਾਚਾਰ ਨੂੰ ਸਹਿਣ ਨਹੀ ਕਰਨਗੇ।ਉਨ੍ਹਾਂ ਨੇ ਇਸ ਮਾਮਲੇ ਵਿੱਚ ਡੁੰਘਿਆਈ ਨਾਲ ਵਿਜੀਲੈਂਸ ਨੂੰ ਜਾਂਚ ਲਈ ਆਖਿਆ ਹੈ।ਉਨ੍ਹਾਂ ਨੇ ਜਾਂਚ ਬਾਰੇ ਜਲਦੀ ਤੋਂ ਜਲਦੀ ਰਿਪੋਰਟ ਭੇਜਣ ਲਈ ਵੀ ਕਿਹਾ ਹੈ। -PTCNews


Top News view more...

Latest News view more...