ਇੱਕ ਵਿਅਕਤੀ ਨੇ ਜ਼ਮੀਨੀ ਝਗੜੇ ਨੂੰ ਲੈ ਕੇ ਪੁਲਿਸ ਦੇ ਸਾਹਮਣੇ ਖ਼ੁਦ ਨੂੰ ਲਗਾਈ ਅੱਗ
ਇੱਕ ਵਿਅਕਤੀ ਨੇ ਜ਼ਮੀਨੀ ਝਗੜੇ ਨੂੰ ਲੈ ਕੇ ਪੁਲਿਸ ਦੇ ਸਾਹਮਣੇ ਖ਼ੁਦ ਨੂੰ ਲਗਾਈ ਅੱਗ:ਖੰਨਾ : ਖੰਨਾ ਦੇ ਵਾਰਡ ਨੰਬਰ -1 ਵਿੱਚ ਇਕ ਵਿਅਕਤੀ ਨੇ ਪਲਾਟ ਦੇ ਝਗੜੇ ਨੂੰ ਲੈ ਕੇ ਪੁਲਿਸ ਸਾਹਮਣੇ ਹੀ ਖ਼ੁਦ ਨੂੰ ਅੱਗ ਲਗਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ ਕੀਤੀ ਹੈ।ਜਿਸ ਤੋਂ ਬਾਅਦ ਪੁਲਿਸ ਨੂੰ ਭਾਜੜਾਂ ਪੈ ਗਈਆਂ ਅਤੇ ਵਿਅਕਤੀ ਦੀ ਅੱਗ ਬੁਝਾਕੇ ਉਸਨੂੰ ਸਿਵਲ ਹਸਪਤਾਲ ਖੰਨਾ ਦਾਖਲ ਕਰਾਇਆ ਹੈ। ਉੱਥੇ ਉਸਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਹੈ। [caption id="attachment_343758" align="aligncenter" width="300"] ਇੱਕ ਵਿਅਕਤੀ ਨੇ ਜ਼ਮੀਨੀ ਝਗੜੇ ਨੂੰ ਲੈ ਕੇ ਪੁਲਿਸ ਦੇ ਸਾਹਮਣੇ ਖ਼ੁਦ ਨੂੰ ਲਗਾਈ ਅੱਗ[/caption] ਇਸ ਦੌਰਾਨ ਪੀੜਤ ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਕੋਲ 10 ਵਿਸਵੇ ਦਾ ਪਲਾਟ ਹੈ। ਜਿਸਨੂੰ ਉਨ੍ਹਾਂ ਦੇ ਦਾਦੇ -ਪੜਦਾਦਾ ਨੇ ਖਰੀਦਿਆ ਸੀ ਅਤੇ ਸਾਲ 1972 ਤੋਂ ਲੈ ਕੇ ਉਨ੍ਹਾਂ ਦਾ ਪਲਾਟ ਉੱਤੇ ਕਬਜ਼ਾ ਹੈ। ਉਸ ਨੇ ਦੱਸਿਆ ਕਿ ਕਰੀਬ 6 ਦਿਨਾਂ ਪਹਿਲਾਂ ਇੱਕ ਐਨਆਰਆਈ ਵਿਧਵਾ ਔਰਤ ਥਾਣੇ ਵਿੱਚ ਝੂਠੀ ਸ਼ਿਕਾਇਤ ਦੇ ਕੇ ਉਨ੍ਹਾਂ ਨੂੰ ਤੰਗ ਕਰ ਰਹੀ ਹੈ। ਇਸ ਮਾਮਲੇ ਵਿੱਚ ਸੋਮਵਾਰ ਨੂੰ ਉਸਦੇ ਖਿਲਾਫ ਕਾਰਵਾਈ ਕਰਕੇ ਹਵਾਲਾਤ ਵਿੱਚ ਭੇਜ ਦਿੱਤਾ ਸੀ। ਜਿਸ ਵਿੱਚ ਉਹ ਮੰਗਲਵਾਰ ਨੂੰਜ਼ਮਾਨਤ 'ਤੇ ਬਾਹਰ ਆ ਗਿਆ ਸੀ। [caption id="attachment_343761" align="aligncenter" width="300"] ਇੱਕ ਵਿਅਕਤੀ ਨੇ ਜ਼ਮੀਨੀ ਝਗੜੇ ਨੂੰ ਲੈ ਕੇ ਪੁਲਿਸ ਦੇ ਸਾਹਮਣੇ ਖ਼ੁਦ ਨੂੰ ਲਗਾਈ ਅੱਗ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਗੁਰਨਾਮ ਭੁੱਲਰ ਨੂੰ ਹੋਇਆ ਆਪਣੀ ਗ਼ਲਤੀ ਦਾ ਅਹਿਸਾਸ , ਨਾਰਾਜ਼ ਫੈਨ ਨੂੰ ਮਨਾਉਣ ਪਹੁੰਚੇ ਗੁਰਨਾਮ ਇਸ ਸਬੰਧੀ ਸਿਟੀ ਥਾਣਾ ਜੰਗਲ ਦੇ ਐਸਐਚਓ ਲਾਭ ਸਿੰਘ ਨੇ ਕਿਹਾ ਕਿ ਐਨਆਰਆਈ ਵਿਧਵਾ ਔਰਤ ਨੇ ਉਸਦੇ ਪਲਾਟ ਉੱਤੇ ਕਬਜ਼ਾ ਹੋਣ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਜਿਸ ਨੂੰ ਲੈ ਕੇ ਸੋਮਵਾਰ ਦੀ ਸ਼ਾਮ ਨੂੰ ਦੋਨਾਂ ਪੱਖਾਂ ਨੂੰ ਥਾਣੇ ਵੀ ਬੁਲਾਇਆ ਗਿਆ ਸੀ। ਜਿਸ ਕਾਰਨ ਉਸਦੇ ਖਿਲਾਫ਼ ਧਾਰਾ 107 - 151 ਦੇ ਤਹਿਤ ਕਾਰਵਾਈ ਕੀਤੀ ਗਈ। ਜਦੋਂ ਪੁਲਿਸ ਮੌਕਾ ਦੇਖਣ ਓਥੇ ਗਈ ਸੀ ਤਾਂ ਕੁਲਵੀਰ ਨੇ ਉੱਥੇ ਪੈਟਰੋਲ ਛਿੜਕੇਆਪਣੇ ਆਪ ਨੂੰ ਅੱਗ ਲਗਾ ਲਈ। -PTCNews