Fri, Apr 26, 2024
Whatsapp

ਖੰਨਾ ਦੇ ਇੱਕ ਪਿੰਡ 'ਚ ਆਸਮਾਨੀ ਬਿਜਲੀ ਡਿੱਗਣ ਕਾਰਨ ਮਾਪਿਆਂ ਦੇ ਕਮਾਊ ਪੁੱਤ ਦੀ ਹੋਈ ਮੌਤ

Written by  Shanker Badra -- September 11th 2021 05:29 PM
ਖੰਨਾ ਦੇ ਇੱਕ ਪਿੰਡ 'ਚ ਆਸਮਾਨੀ ਬਿਜਲੀ ਡਿੱਗਣ ਕਾਰਨ ਮਾਪਿਆਂ ਦੇ ਕਮਾਊ ਪੁੱਤ ਦੀ ਹੋਈ ਮੌਤ

ਖੰਨਾ ਦੇ ਇੱਕ ਪਿੰਡ 'ਚ ਆਸਮਾਨੀ ਬਿਜਲੀ ਡਿੱਗਣ ਕਾਰਨ ਮਾਪਿਆਂ ਦੇ ਕਮਾਊ ਪੁੱਤ ਦੀ ਹੋਈ ਮੌਤ

ਖੰਨਾ : ਖੰਨਾ ਦੇ ਪਿੰਡ ਰਸੂਲੜਾ ਵਿਖੇ ਇੱਕ ਨੌਜਵਾਨ ਦੀ ਅਸਮਾਨੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਰਣਜੀਤ ਸਿੰਘ ਪੁੱਤਰ ਬਲਵੰਤ ਸਿੰਘ ਇਕੋਲਾਹੀ ਪਿੰਡ ਦਾ ਵਸਨੀਕ ਸੀ। ਉਹ ਰਸੂਲੜਾ 'ਚ ਪਿੰਡ ਦੇ ਹੀ ਠੇਕੇਦਾਰ ਨਾਲ ਇਕ ਘਰ 'ਚ ਮਿਸਤਰੀ ਦਾ ਕੰਮ ਕਰ ਰਿਹਾ ਸੀ। [caption id="attachment_532352" align="aligncenter" width="300"] ਖੰਨਾ ਦੇ ਇੱਕ ਪਿੰਡ 'ਚ ਆਸਮਾਨੀ ਬਿਜਲੀ ਡਿੱਗਣ ਕਾਰਨ ਮਾਪਿਆਂ ਦੇ ਕਮਾਊ ਪੁੱਤ ਦੀ ਹੋਈ ਮੌਤ[/caption] ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਣਜੀਤ ਸਿੰਘ ਜਦੋਂ ਸ਼ਾਮ ਨੂੰ ਕੰਮ ਖ਼ਤਮ ਘਰ ਜਾ ਰਿਹਾ ਸੀ ਤਾਂ ਅਚਾਨਕ ਖ਼ਰਾਬ ਮੌਸਮ ਕਾਰਨ ਰਣਜੀਤ ਸਿੰਘ 'ਤੇ ਬਿਜਲੀ ਡਿੱਗ ਗਈ। ਜਿਸ ਕਾਰਨ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਤੱਕ ਲੋਕ ਕੁੱਝ ਸਮਝ ਸਕਦੇ, ਉਦੋਂ ਤੱਕ ਰਣਜੀਤ ਦੀ ਮੌਤ ਹੋ ਚੁੱਕੀ ਸੀ। [caption id="attachment_532351" align="aligncenter" width="300"] ਖੰਨਾ ਦੇ ਇੱਕ ਪਿੰਡ 'ਚ ਆਸਮਾਨੀ ਬਿਜਲੀ ਡਿੱਗਣ ਕਾਰਨ ਮਾਪਿਆਂ ਦੇ ਕਮਾਊ ਪੁੱਤ ਦੀ ਹੋਈ ਮੌਤ[/caption] ਉਸਨੂੰ ਪਹਿਲਾਂ ਇੱਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ, ਬਾਅਦ ਵਿੱਚ ਉਸਦੀ ਲਾਸ਼ ਨੂੰ ਪੋਸਟਮਾਰਟਮ ਲਈ ਖੰਨਾ ਸਿਵਲ ਹਸਪਤਾਲ ਲਿਆਂਦਾ ਗਿਆ। ਅੱਜ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। [caption id="attachment_532350" align="aligncenter" width="300"] ਖੰਨਾ ਦੇ ਇੱਕ ਪਿੰਡ 'ਚ ਆਸਮਾਨੀ ਬਿਜਲੀ ਡਿੱਗਣ ਕਾਰਨ ਮਾਪਿਆਂ ਦੇ ਕਮਾਊ ਪੁੱਤ ਦੀ ਹੋਈ ਮੌਤ[/caption] ਰਣਜੀਤ ਸਿੰਘ ਆਪਣੇ ਪਿੱਛੇ ਮਾਤਾ-ਪਿਤਾ, ਭੈਣ ਅਤੇ ਭਰਾ ਛੱਡ ਗਿਆ ਹੈ ਪਰ ਪਰਿਵਾਰ ਦਾ ਖਰਚਾ ਰਣਜੀਤ ਸਿੰਘ ਦੀ ਕਮਾਈ ਨਾਲ ਪੂਰਾ ਹੁੰਦਾ ਸੀ। ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕੀਤੀ ਹੈ। ਇਸ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਆਸਮਾਨੀ ਬਿਜਲੀ ਡਿਗਣ ਕਾਰਨ ਇਕ ਜ਼ੋਰਦਾਰ ਝਟਕਾ ਲੱਗਿਆ, ਜਿਸ 'ਚ ਰਣਜੀਤ ਸਿੰਘ ਦੇ ਕੱਪੜੇ ਬੁਰੀ ਤਰ੍ਹਾਂ ਸੜ ਗਏ ਅਤੇ ਉਹ ਹੇਠਾਂ ਡਿਗ ਗਿਆ। -PTCNews


Top News view more...

Latest News view more...