Fri, Apr 26, 2024
Whatsapp

ਵਿਸਾਖੀ ਅਤੇ ਖਾਲਸਾ ਪੰਥ ਦਾ ਸਥਾਪਨਾ ਦਿਵਸ ਰਵਾਇਤੀ ਢੰਗ ਨਾਲ ਦਿੱਲੀ ਦੇ ਕਿਸਾਨ ਮੋਰਚਿਆਂ 'ਤੇ ਮਨਾਇਆ ਜਾਵੇਗਾ

Written by  Shanker Badra -- April 12th 2021 07:10 PM
ਵਿਸਾਖੀ ਅਤੇ ਖਾਲਸਾ ਪੰਥ ਦਾ ਸਥਾਪਨਾ ਦਿਵਸ ਰਵਾਇਤੀ ਢੰਗ ਨਾਲ ਦਿੱਲੀ ਦੇ ਕਿਸਾਨ ਮੋਰਚਿਆਂ 'ਤੇ ਮਨਾਇਆ ਜਾਵੇਗਾ

ਵਿਸਾਖੀ ਅਤੇ ਖਾਲਸਾ ਪੰਥ ਦਾ ਸਥਾਪਨਾ ਦਿਵਸ ਰਵਾਇਤੀ ਢੰਗ ਨਾਲ ਦਿੱਲੀ ਦੇ ਕਿਸਾਨ ਮੋਰਚਿਆਂ 'ਤੇ ਮਨਾਇਆ ਜਾਵੇਗਾ

ਨਵੀਂ ਦਿੱਲੀ : ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ।ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 137 ਦਿਨਾਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹਨ। ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਅੰਬੇਦਕਰ ਜੈਅੰਤੀ ਦੇ ਮੌਕੇ 'ਤੇ 14 ਅਪ੍ਰੈਲ ਨੂੰ ਸੰਵਿਧਾਨ ਬਚਾਓ ਦਿਵਸ ਅਤੇ ਕਿਸਾਨ ਬਹੁਜਨ ਏਕਤਾ ਦਿਵਸ ਦੇਸ਼ ਭਰ ਵਿੱਚ ਮਨਾਇਆ ਜਾਵੇਗਾ। ਇਸ ਦਿਨ ਦੇਸ਼ ਭਰ ਦੇ ਦਲਿਤ ਆਦਿਵਾਸੀਆਂ ਅਤੇ ਬਹੁਜਨਾਂ ਨੂੰ ਵੀ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੇ ਧਰਨੇ ਵਿੱਚ ਸ਼ਾਮਲ ਹੋਣ ਲਈ ਸੱਦਾ ਹੈ। [caption id="attachment_488718" align="aligncenter" width="300"]Kisan Bahujan Ekta Diwas and Save the Constitution Day will be celebrated April 14 of Samyukt Kisan Morcha ਵਿਸਾਖੀ ਅਤੇ ਖਾਲਸਾ ਪੰਥ ਦਾ ਸਥਾਪਨਾ ਦਿਵਸ ਰਵਾਇਤੀ ਢੰਗ ਨਾਲਦਿੱਲੀ ਦੇ ਕਿਸਾਨ ਮੋਰਚਿਆਂ 'ਤੇ ਮਨਾਇਆ ਜਾਵੇਗਾ[/caption] ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਕਰਕੇ ਦਿੱਲੀ-NCR ਸਮੇਤ ਇਨ੍ਹਾਂ 13 ਸੂਬਿਆਂ ਵਿੱਚ ਸਕੂਲ-ਕਾਲਜ ਬੰਦ , ਪੜ੍ਹੋ ਪੂਰੀ ਖ਼ਬਰ  ਬਹੁਜਨ ਸਮਾਜ ਦੇ ਕਈ ਨੁਮਾਇੰਦੇ 14 ਅਪ੍ਰੈਲ ਨੂੰ ਸਿੰਘੂ , ਟਿਕਰੀ, ਗਾਜੀਪੁਰ ਅਤੇ ਦਿੱਲੀ ਦੇ ਆਲੇ ਦੁਆਲੇ ਕਿਸਾਨਾਂ ਦੇ ਹੋਰ ਧਰਨਿਆਂ 'ਤੇ ਪਹੁੰਚਣਗੇ। ਡਾ. ਭੀਮ ਰਾਓ ਅੰਬੇਦਕਰ ਦੇਸ਼ ਦੇ ਸ਼ੋਸ਼ਿਤ, ਦੱਬੇ-ਕੁਚਲੇ ਲੋਕਾਂ ਦੀ ਆਜ਼ਾਦੀ ਦੇ ਸੁਪਨੇ ਦੇ ਨਾਇਕ ਹਨ।  ਅਸੀਂ ਉਹਨਾਂ ਨੂੰ ਸੰਵਿਧਾਨ ਦੇ ਸਿਰਜਣਹਾਰ ਵਜੋਂ ਜਾਣਦੇ ਹਾਂ। ਅੱਜ ਜਦੋਂ ਬੇਰੁਜ਼ਗਾਰੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਖੇਤੀਬਾੜੀ ਅਤੇ ਕਰਜ਼ੇ ਕਰਕੇ ਘਾਟਾ ਵੱਧ ਰਿਹਾ ਹੈ ਤਾਂ ਇਸ ਦੇ ਕਾਰਨ ਖੇਤੀ ਨਾਲ ਜੁੜੇ ਲੋਕਾਂ ਉਤੇ ਸੰਕਟ ਵੀ ਵੱਧ ਰਿਹਾ ਹੈ। [caption id="attachment_488716" align="aligncenter" width="300"]Kisan Bahujan Ekta Diwas and Save the Constitution Day will be celebrated April 14 of Samyukt Kisan Morcha ਵਿਸਾਖੀ ਅਤੇ ਖਾਲਸਾ ਪੰਥ ਦਾ ਸਥਾਪਨਾ ਦਿਵਸ ਰਵਾਇਤੀ ਢੰਗ ਨਾਲਦਿੱਲੀ ਦੇ ਕਿਸਾਨ ਮੋਰਚਿਆਂ 'ਤੇ ਮਨਾਇਆ ਜਾਵੇਗਾ[/caption] ਖੇਤੀਬਾੜੀ ਲਈ ਬਣਾਏ ਇਹ ਤਿੰਨ ਕਾਨੂੰਨ ਅਤੇ ਬਿਜਲੀ ਬਿੱਲ 2020 ਵੀ ਮੋਦੀ ਸਰਕਾਰ ਦੀਆਂ ਗ਼ਰੀਬ ਵਿਰੋਧੀ ਨੀਤੀਆਂ ਦਾ ਅਗਲਾ ਕਦਮ ਹਨ। ਅੱਜ ਇਹ ਕਾਨੂੰਨ ਦੋਵਾਂ ਜ਼ਮੀਨਾਂ ਵਾਲੇ ਅਤੇ ਬੇਜ਼ਮੀਨੇ ਕਿਸਾਨਾਂ ਲਈ ਖਤਰਾ ਬਣ ਗਏ ਹਨ। ਖੇਤੀ ਦਾ ਇਹ ਨਵਾਂ ਢਾਂਚਾ ਬੇਜ਼ਮੀਨੇ ਅਤੇ ਗਰੀਬਾਂ ਲਈ ਹੋਰ ਵੀ ਖ਼ਤਰਨਾਕ ਹੈ ਕਿਉਂਕਿ ਕੰਪਨੀਆਂ ਖੇਤੀ ਨੂੰ ਲਾਹੇਵੰਦ ਬਣਾਉਣ ਦੇ ਨਾਮ 'ਤੇ ਵੱਡੇ ਪੱਧਰ 'ਤੇ ਮਸ਼ੀਨਾਂ ਦੀ ਵਰਤੋਂ ਕਰਨਗੀਆਂ ਅਤੇ ਠੇਕੇ ਤੇ ਖੇਤੀ ਕਰਨ ਵਾਲਿਆਂ ਦਾ ਕੰਮ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ। ਠੇਕੇ ਤੇ ਖੇਤੀ ਕਰਨ ਵਾਲੇ ਅਤੇ ਖੇਤ ਮਜ਼ਦੂਰ ਵੱਡੀ ਗਿਣਤੀ ਵਿੱਚ ਬਹੁਜਨ ਸਮਾਜ ਤੋਂ ਹੀ ਆਉਂਦੇ ਹਨ। [caption id="attachment_488714" align="aligncenter" width="300"]Kisan Bahujan Ekta Diwas and Save the Constitution Day will be celebrated April 14 of Samyukt Kisan Morcha ਵਿਸਾਖੀ ਅਤੇ ਖਾਲਸਾ ਪੰਥ ਦਾ ਸਥਾਪਨਾ ਦਿਵਸ ਰਵਾਇਤੀ ਢੰਗ ਨਾਲਦਿੱਲੀ ਦੇ ਕਿਸਾਨ ਮੋਰਚਿਆਂ 'ਤੇ ਮਨਾਇਆ ਜਾਵੇਗਾ[/caption] ਦੇਸ਼ ਦੇ ਲੋਕਾਂ ਲਈ ਇਹ ਬੜੇ ਉਤਸ਼ਾਹ ਦੀ ਗੱਲ ਹੈ ਕਿ ਬੇਜ਼ਮੀਨੇ ਕਿਸਾਨ ਅਤੇ ਉਨ੍ਹਾਂ ਦੀਆਂ ਜਥੇਬੰਦੀਆਂ ਵੀ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਲਈ ਲੜ ਰਹੀਆਂ ਹਨ। ਇਸ ਸਮਾਗਮ ਤੋਂ ਪਹਿਲਾਂ ਖਾਲਸਾ ਪੰਥ ਦੇ ਸਥਾਪਨਾ ਦਿਵਸ ਦੇ ਸ਼ੁਭ ਮੌਕੇ 'ਤੇ ਦਿੱਲੀ ਦੇ ਕਿਸਾਨ-ਮੋਰਚਿਆਂ 'ਤੇ ਬੈਠੇ ਕਿਸਾਨ ਇਸ ਪ੍ਰੋਗਰਾਮ ਨੂੰ ਰਵਾਇਤੀ ਢੰਗ ਨਾਲ ਮਨਾਉਣਗੇ। ਕਿਸਾਨਾਂ-ਮਜ਼ਦੂਰਾਂ-ਗਰੀਬਾਂ ਦੀ ਮੁਕਤੀ ਅਤੇ ਸਮਾਜਿਕ ਨਿਆਂ ਦੀ ਰਾਹ ਦਿਖਾਉਣ ਵਾਲੇ ਖਾਲਸਾ ਪੰਥ ਦੇ ਸਥਾਪਨਾ ਦਿਵਸ'ਤੇ ਸਿੰਘੂ ਸਰਹੱਦ' ਤੇ ਵੀ ਪ੍ਰੋਗਰਾਮ ਹੋਣਗੇ, ਟਿਕਰੀ ਬਾਰਡਰ ਤੇ ਵੀ “ਪਿੰਡ ਕੈਲੀਫੋਰਨੀਆ” ‘ਤੇ ਵਿਸਾਖੀ ਦੇ ਸਭਿਆਚਾਰਕ ਪ੍ਰੋਗਰਾਮ, ਖੇਡਾਂ ਅਤੇ ਹੋਰ ਰਵਾਇਤੀ ਪ੍ਰੋਗਰਾਮ ਹੋਣਗੇ। ਪੜ੍ਹੋ ਹੋਰ ਖ਼ਬਰਾਂ : ਭਾਰਤ ਨੂੰ ਮਿਲੀ Sputnik V ਨਾਮ ਦੀ ਤੀਜੀ ਕੋਰੋਨਾ ਵੈਕਸੀਨ , ਐਮਰਜੈਂਸੀ ਵਰਤੋਂ ਲਈ ਮਿਲੀ ਮਨਜ਼ੂਰੀ [caption id="attachment_488715" align="aligncenter" width="300"]Kisan Bahujan Ekta Diwas and Save the Constitution Day will be celebrated April 14 of Samyukt Kisan Morcha ਵਿਸਾਖੀ ਅਤੇ ਖਾਲਸਾ ਪੰਥ ਦਾ ਸਥਾਪਨਾ ਦਿਵਸ ਰਵਾਇਤੀ ਢੰਗ ਨਾਲਦਿੱਲੀ ਦੇ ਕਿਸਾਨ ਮੋਰਚਿਆਂ 'ਤੇ ਮਨਾਇਆ ਜਾਵੇਗਾ[/caption] ਦੱਸ ਦੇਈਏ ਕਿ ਕਿਸਾਨ ਖੇਤੀਬਾੜੀ ਕਾਨੂੰਨ ਖਿਲਾਫ ਲਗਾਤਾਰ ਇਕਜੁੱਟ ਹਨ ਅਤੇ ਸਰਕਾਰ ਤੋਂ ਇਸ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਇਸ ਦੇ ਇਲਾਵਾ ਖਾਲਸਾ ਪੰਥ ਦਾ ਸਥਾਪਨਾ ਦਿਵਸ 13 ਅਪ੍ਰੈਲ ਨੂੰ ਦਿੱਲੀ ਦੇ ਕਿਸਾਨ -ਮੋਰਚਿਆਂ 'ਤੇ ਮਨਾਇਆ ਜਾਵੇਗਾ ਅਤੇ ਜਲ੍ਹਿਆਂਵਾਲਾ ਬਾਗ ਕਾਂਡ ਦੇ ਸ਼ਹੀਦਾਂ ਦੀ ਯਾਦ 'ਚ ਵੀ ਪ੍ਰੋਗਰਾਮ ਹੋਣਗੇ। 'ਸੰਵਿਧਾਨ ਬਚਾਓ' ਦਿਵਸ ਅਤੇ 'ਕਿਸਾਨ ਬਹੁਜਨ ਏਕਤਾ ਦਿਵਸ' 14 ਅਪ੍ਰੈਲ ਨੂੰ ਮਨਾਇਆ ਜਾਵੇਗਾ। ਇਸ ਦਿਨ ਸੰਯੁਕਤ ਕਿਸਾਨ ਮੋਰਚਾ ਦੇ ਸਾਰੇ ਮੰਚ ਬਹੁਜਨ ਸਮਾਜ ਦੇ ਅੰਦੋਲਨਕਾਰੀ ਚਲਾਉਣਗੇ ਅਤੇ ਸਾਰੇ ਬੁਲਾਰੇ ਵੀ ਬਹੁਜਨ ਹੋਣਗੇ। -PTCNews


Top News view more...

Latest News view more...