ਸੁਰਾਂ ਦੇ ਬਾਦਸ਼ਾਹ ਲਖਵਿੰਦਰ ਵਡਾਲੀ ਨੇ ਚਾਹੁਣ ਵਾਲਿਆਂ ਦੀ “ਤਮੰਨਾ” ਕੀਤੀ ਪੂਰੀ, ਸਾਂਝਾ ਕੀਤਾ ਪੋਸਟਰ

lakh
ਸੁਰਾਂ ਦੇ ਬਾਦਸ਼ਾਹ ਲਖਵਿੰਦਰ ਵਡਾਲੀ ਨੇ ਚਾਹੁੰਣ ਵਾਲਿਆਂ ਦੀ "ਤਮੰਨਾ" ਕੀਤੀ ਪੂਰੀ, ਸਾਂਝਾ ਕੀਤਾ ਪੋਸਟਰ

ਸੁਰਾਂ ਦੇ ਬਾਦਸ਼ਾਹ ਲਖਵਿੰਦਰ ਵਡਾਲੀ ਨੇ ਚਾਹੁੰਣ ਵਾਲਿਆਂ ਦੀ “ਤਮੰਨਾ” ਕੀਤੀ ਪੂਰੀ, ਸਾਂਝਾ ਕੀਤਾ ਪੋਸਟਰ,ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਬਿਹਤਰੀਨ ਗੀਤ ਪਾਉਣ ਵਾਲੇ ਗਾਇਕ ਲਖਵਿੰਦਰ ਵਡਾਲੀ ਇਨ੍ਹੀ ਦਿਨੀਂ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ। ਇਸ ਗਾਣੇ ਦਾ ਨਾਮ ਹੈ ਤਮੰਨਾ। .. ਜਿਸ ਦਾ ਇੰਤਜ਼ਾਰ ਉਹਨਾਂ ਦੇ ਚਾਹੁੰਣ ਵਾਲਿਆਂ ਵੱਲੋਂ ਬੜੀ ਹੀ ਬੇਸਬਰੀ ਨਾਲ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਗਾਣੇ ਲਈ ਲਖਵਿੰਦਰ ਵਡਾਲੀ ਨੇ ਕਾਫੀ ਮਿਹਨਤ ਕੀਤੀ ਹੈ।

lakh
ਸੁਰਾਂ ਦੇ ਬਾਦਸ਼ਾਹ ਲਖਵਿੰਦਰ ਵਡਾਲੀ ਨੇ ਚਾਹੁੰਣ ਵਾਲਿਆਂ ਦੀ “ਤਮੰਨਾ” ਕੀਤੀ ਪੂਰੀ, ਸਾਂਝਾ ਕੀਤਾ ਪੋਸਟਰ

ਤੁਹਾਨੂੰ ਦੱਸ ਦੇਈਏ ਕਿ ਲਖਵਿੰਦਰ ਵਡਾਲੀ ਦੀ ਸੁਰੀਲੀ ਆਵਾਜ਼ ਗਾਇਆ ਇਹ ਗਾਣਾ 21 ਮਾਰਚ ਨੂੰ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦੀ ਜਾਣਕਾਰੀ ਉਹਨਾਂ ਆਪਣੇ ਟਵਿੱਟਰ ਹੈਂਡਲ ਰਾਹੀਂ ਦਿੱਤੀ ਹੈ। ਜਿਸ ‘ਚ ਉਹਨਾਂ ਲਿਖਿਆ ਹੈ ਕਿ ਮੇਰਾ 2109 ‘ਚ ਪਹਿਲਾਂ ਗਾਣਾ ਤਮੰਨਾ ਆ ਰਿਹਾ ਹੈ, ਜੋ 21 ਮਾਰਚ ਨੂੰ ਰਿਲੀਜ਼ ਹੋਵੇਗਾ।

ਹੋਰ ਪੜ੍ਹੋ:ਸੁਨੰਦਾ ਸ਼ਰਮਾ ਦੇ ਗਾਣੇ ਨੇ ਪਾਈਆਂ ਧਮਾਲਾਂ

ਉਹਨਾਂ ਦੱਸਿਆ ਕਿ ਇਹ ਗਾਣਾ ਵਡਾਲੀ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਹੋਵੇਗਾ, ਜਿਸ ਦੀ ਵੀਡੀਓ ਪ੍ਰਮੋਦ ਰਾਣਾ ਸ਼ਰਮਾ ਨੇ ਬਣਾਈ ਹੈ ਤੇ ਇਸ ਨੂੰ ਮਿਊਜ਼ਿਕ ਚੇਤਾ ਨੇ ਦਿੱਤਾ ਹੈ। ਇਸ ਗੀਤ ਬੋਲ ਉਦਾਰ ਨੇ ਲਿਖੇ ਹਨ, ਜਿਨ੍ਹਾਂ ਨੂੰ ਲਖਵਿੰਦਰ ਵਡਾਲੀ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ।

lakh
ਸੁਰਾਂ ਦੇ ਬਾਦਸ਼ਾਹ ਲਖਵਿੰਦਰ ਵਡਾਲੀ ਨੇ ਚਾਹੁੰਣ ਵਾਲਿਆਂ ਦੀ “ਤਮੰਨਾ” ਕੀਤੀ ਪੂਰੀ, ਸਾਂਝਾ ਕੀਤਾ ਪੋਸਟਰ

ਇਥੇ ਇਹ ਦੱਸਣਾ ਬਣਦਾ ਹੈ ਕਿ ਲਖਵਿੰਦਰ ਵਡਾਲੀ ਨੇ ਦਰਸ਼ਕਾਂ ਦੀ ਝੋਲੀ ‘ਚ ਕਾਫੀ ਚੰਗੇ ਗੀਤ ਪਾਏ ਹਨ, ਜਿਵੇ ਕਿ ਕੰਗਨਾ,ਬਰਸਾਤਾਂ, ਇਸ਼ਕ ਦੀ ਗਲੀ, ਮਸਤ, ਰੰਗੀ ਗਈ ਆਦਿ ਗੀਤ ਉਹਨਾਂ ਆਪਣੇ ਚਾਹੁੰਣ ਵਾਲਿਆਂ ਦੇ ਮਕਬੂਲ ਕੀਤੇ ਹਨ।

-PTC News