Fri, Apr 26, 2024
Whatsapp

ਲਾਂਡਰਾਂ ਦੀ ਦਰਦਨਾਕ ਘਟਨਾ

Written by  Joshi -- September 25th 2017 04:24 PM
ਲਾਂਡਰਾਂ ਦੀ ਦਰਦਨਾਕ ਘਟਨਾ

ਲਾਂਡਰਾਂ ਦੀ ਦਰਦਨਾਕ ਘਟਨਾ

Landra Accident: ਲਾਂਡਰਾਂ ਦੀ ਦਰਦਨਾਕ ਘਟਨਾ: ਗੱਡੀ ਉਸਨੂੰ ਘਸੀਟਦੀ ਚਲੀ ਗਈ ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਸੜਕ 'ਤੇ ਜਾਂਦਿਆਂ ਹਾਦਸੇ ਹੋਣਾ ਬਹੁਤ ਆਮ ਗੱਲ ਹੈ। ਪਰ, ਕਈ ਹਾਦਸੇ ਇੰਨ੍ਹੇ ਦਰਦਨਾਕ ਹੁੰਦੇ ਹਨ ਕਿ ਕਾਲਜਾ ਮੂੰਹ ਨੂੰ ਆਉਣ ਲੱਗਦਾ ਹੈ। ਅਜਿਹਾ ਹੀ ਇੱਕ ਹਾਦਸਾ ਵਾਪਰਿਆ ਹੈ ਲਾਂਡਰਾ ਵਿੱਚ ਜਿੱਥੇ ਇੱਕ ਗੱਡੀ ਇੱਕ ਨੌਜਵਾਨ ਨੂੰ ਆਪਣੇ ਨਾਲ ਘਸੀਟ ਕੇ ਲੈ ਜਾਂਦੀ ਰਹੀ ਪਰ ਰੁਕੀਨ ਨਹੀ, ਵੀਡੀਓ ਵਿੱਚ ਦਿਸ ਰਿਹਾ ਹੈ ਕਿ ਕਿਵੇਂ ਦੂਸਰੀ ਗੱਡੀ ਨੇ ਉਸਦਾ ਲਗਾਤਾਰ ਪਿੱਛਾ ਕੀਤਾ ਪਰ ਉਹ ਗੱਡੀ ਨੌਜਵਾਨ ਨੂੰ ਨਾਲ ਹੀ ਧੂਹ ਕੇ ਜਾਂਦੀ ਰਹੀ ਸੀ। ਮੋਹਾਲੀ ਦੇ ਕੋਲ ਪੈਂਦੇ ਖਰੜ ਲਾਂਡਰਾਂ ਰੋਡ 'ਚ ਸੈਂਟਰੋ ਗੱਡੀ ਅਤੇ ਮੋਟਰਸਾਇਕਲ ਦੀ ਟੱਕਰ 'ਚ ਜਿੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ, ਉਥੇ ਹੀ ਦੂਸਰਾ ਨੌਜਵਾਨ ਗੱਡੀ ਦੇ ਹੇਠਾਂ ਫਸ ਗਿਆ ਅਤੇ ਕਾਰ ਚਾਲਕ ਨੇ ਗੱਡੀ ਭਜਾਉਣ ਦੀ ਨੀਅਤ ਨਾਲ ਗੱਡੀ ਨਹੀਂ ਰੋਕੀ, ਪਰ ਇੱਕ ਨੌਜਵਾਨ ਨਾਲ ਘੜੀਸਦਾ ਚਲਾ ਗਿਆ। ਬਾਅਦ 'ਚ ਨੌਜਵਾਨ ਝਟਕੇ ਨਾਲ ਗੱਡੀ ਤੋਂ ਅਲਗ ਹੋ ਗਿਆ, ਪਰ ਇਸ ਹਾਦਸੇ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ, ਜਿਸਦੀ ਪਛਾਣ ਗੁਰਜੋਤ ਸਿੰਘ ਵਜੋਂ ਹੋਈ ਹੈ। ਦੂਸਰੇ ਜ਼ਖਮੀ ਨੌਜਵਾਨ ਨੂੰ ਪੀਜੀਆਈ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਗੇ ਨਿਕਲਣ ਦੀ ਦੌੜ ਵਿੱਚ ਕਿੰਨ੍ਹੀ ਦੇਰ ਇੰਝ ਦੇ ਹਾਦਸੇ ਵਾਪਰਦੇ ਰਹਿਣਗੇ ਅਤੇ ਕਿੰਨ੍ਹੀ ਦੇਰ ਇਹਨਾਂ ਨੂੰ ਇੰਝ ਹੀ ਅਣਗੌਲਿਆਂ ਕੀਤਾ ਜਾਵੇਗਾ? —PTC News  


  • Tags

Top News view more...

Latest News view more...