ਅਦਾਕਾਰ ਦਿਲੀਪ ਕੁਮਾਰ ਦੀ ਵਿਗੜੀ ਸਿਹਤ ,ਹਸਪਤਾਲ 'ਚ ਕਰਵਾਇਆ ਦਾਖਲ
ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਨੂੰ ਸਾਹ ਦੀ ਤਕਲੀਫ ਦੇ ਚਲਦਿਆਂ ਮੁੰਬਈ ਦੇ ਹਿੰਦੂਜਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ,ਦੱਸਣਯੋਗ ਹੈ। ਜਿਥੇ ਡਾਕਟਰਾਂ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ , ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ 98 ਸਾਲਾ ਅਦਾਕਾਰ ਨੂੰ ਸ਼ੁੱਕਰਵਾਰ ਦੁਪਹਿਰ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਮੁੰਬਈ- ਪ੍ਰਸਿੱਧ ਅਦਾਕਾਰ ਦਿਲੀਪ ਕੁਮਾਰ ਨੂੰ ਇਥੇ ਇਕ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਜਦੋਂ ਉਸ ਨੂੰ ਬਾਕਾਇਦਾ ਸਿਹਤ ਜਾਂਚ ਲਈ ਦਾਖਲ ਕਰਵਾਇਆ ਗਿਆ ਸੀ |Read More : ਆਕਸੀਜਨ ਐਕਸਪ੍ਰੈੱਸ ਰਾਹੀਂ 1503 ਟੈਂਕਰਾਂ ’ਚ 25629 ਮੀਟ੍ਰਿਕ ਟਨ ਤੋਂ ਵੱਧ... ਦੱਸਣਯੋਗ ਹੈ ਕਿ ਪਿਛਲੇ ਸਾਲ,ਇਸ ਸਕ੍ਰੀਨ ਆਈਕਨ ਨੇ ਆਪਣੇ ਦੋ ਛੋਟੇ ਭਰਾ - ਅਸਲਮ ਖ਼ਾਨ (88) ਅਤੇ ਅਹਿਸਾਨ ਖਾਨ (90) ਨੂੰ ਕੋਵਿਡ -19 ਕਾਰਨ ਗੁਆ ਦਿੱਤੇ ਸਨ। ਜੇਕਰ ਉਹਨਾਂ ਦੇ ਫ਼ਿਲਮੀ ਕਰੀਅਰ ਦੀ ਗੱਲੀ ਕੀਤੀ ਜਾਵੇ ਤਾਂ ਸਾਲ 1944 ਵਿਚ ਜਵਾਰ ਭੱਟਾ ਨਾਲ ਆਪਣੀ ਸ਼ੁਰੂਆਤ ਕਰਨ ਵਾਲੇ ਕੁਮਾਰ, ਪੰਜ ਦਹਾਕਿਆਂ ਤੋਂ ਵੱਧ ਸਮੇਂ ਦੇ ਕੈਰੀਅਰ ਦੀਆਂ ਕਈ ਸ਼ਾਨਦਾਰ ਫਿਲਮਾਂ ਵਿਚ ਨਜ਼ਰ ਆਏ, ਜਿਨ੍ਹਾਂ ਵਿਚ ਕੋਹਿਨੂਰ, ਮੁਗਲ-ਏ-ਆਜ਼ਮ, ਦੇਵਦਾਸ, ਨਯਾ ਦੌੜ, ਰਾਮ ਸ਼ਿਆਮ ਸ਼ਾਮਲ ਸਨ। Read More : ਸੋਨੂ ਸੂਦ ਨੂੰ PM ਬਣਦੇ ਵੇਖਣਾ ਚਾਹੁੰਦੀ ਹੈ ਇਹ ਅਭਿਨੇਤਰੀ, ਅਭਿਨੇਤਾ ਨੇ ਦਿੱਤਾ ਇਹ ਜਵਾਬ ਆਖਰੀ ਵਾਰ 1998 ਵਿੱਚ ਕਿਲਾ ਵਿੱਚ ਵੱਡੇ ਪਰਦੇ ਤੇ ਵੇਖਿਆ ਗਿਆ ਸੀ,ਉਹਨਾ ਦੀ ਜੀਵਨ ਸਾਥੀ ਸਾਇਰਾ ਬਾਨੋ ਵਿਆਹਤ ਤੋਂ ਬਾਅਦ ਫ਼ਿਲਮੀ ਕਰੀਅਰ ਛੱਡ ਕੇ ਉਹਨਾਂ ਦੀ ਹਰ ਪਾਲ ਦੀ ਸਾਥੀ ਰਹੀ ਹਨ , ਅਤੇ ਅੱਜ ਵੀ ਉਹ ਉਨ੍ਹਾਂ ਦੇ ਨਾਲ ਹੀ ਹਨ, ਜੋ ਦਿਲੀਪ ਕੁਮਾਰ ਦਾ ਹਰ ਪਲ ਖਿਆਲ ਰੱਖ ਰਹੇ ਹਨ। ਉਥੇ ਹੀ ਦਿਲੀਪ ਕੁਮਾਰ ਦੀ ਵਿਗੜੀ ਸਿਹਤ ਦੀ ਖਬਰ ਮਿਲਦੇ ਹੀ ਬਾਲੀਵੁਡ ਜਗਤ ਦੀਆਂ ਕਈ ਹਸਤੀਆਂ ਅਤੇ ਉਹਨਾਂ ਦੇ ਚਾਹੁਣ ਵਾਲਿਆਂ ਵੱਲੋਂ ਚੰਗੀ ਸਿਹਤ ਦੀ ਕਾਮਨਾ ਕੀਤੀ ਜਾ ਰਹੀ ਹੈ।