Happy Rose Day 2023: ਕੀ ਤੁਸੀਂ ਵੀ ਕਰਨਾ ਚਾਹੁੰਦੇ ਹੋ ਕਿਸੇ 'ਖ਼ਾਸ' ਸ਼ਖਸ ਨੂੰ ਆਪਣੇ ਪਿਆਰ ਦਾ ਇਜ਼ਹਾਰ ਤਾਂ ਦਿਓ ਇੰਨੇ ਗੁਲਾਬ...!
Happy Rose Day 2023: ਫਰਵਰੀ ਦਾ ਮਹੀਨਾ ਪਿਆਰ ਦਾ ਮਹੀਨਾ ਕਿਹਾ ਜਾਂਦਾ ਹੈ। ਮਹੀਨੇ ਦੀ 14 ਫਰਵਰੀ ਨੂੰ ਵੈਲੇਨਟਾਈਨ ਡੇ ਮਨਾਇਆ ਜਾਂਦਾ ਹੈ। ਪਰ ਇਸ ਦੀਆਂ ਤਿਆਰੀਆਂ 7 ਫਰਵਰੀ ਤੋਂ ਹੀ ਸ਼ੁਰੂ ਹੋ ਜਾਂਦੀਆਂ ਹਨ। ਜੀ ਹਾਂ 7 ਫਰਵਰੀ ਨੂੰ ਰੋਜ਼ ਡੇ, 8 ਫਰਵਰੀ ਪ੍ਰਪੋਜ਼ ਡੇ, 9 ਫਰਵਰੀ ਚਾਕਲੇਟ ਡੇ, 10 ਫਰਵਰੀ ਟੈਡੀ ਡੇ, 11 ਫਰਵਰੀ ਪ੍ਰੋਮਿਸ ਡੇ, 12 ਫਰਵਰੀ ਹੱਗ ਡੇ,13 ਫਰਵਰੀ ਕਿੱਸ ਡੇ ਅਤੇ ਫਿਰ 14 ਫਰਵਰੀ ਨੂੰ ਵੈਲੇਨਟਾਈਨ ਡੇ ਆਉਂਦਾ ਹੈ। ਇਸੇ ਦੇ ਚੱਲਦੇ ਅੱਜ ਰੋਜ਼ ਡੇ ਹੈ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਿਸ ਤਰ੍ਹਾਂ ਗੁਲਾਬ ਦੇ ਵੱਖ ਵੱਖ ਰੰਗ ਹਰ ਭਾਵਨਾ ਨੂੰ ਜਾਹਿਰ ਕਰਦੀ ਹੈ ਉੱਥੇ ਹੀ ਦੂਜੇ ਪਾਸੇ ਇਨ੍ਹਾਂ ਦੀ ਗਿਣਤੀ ਵੀ ਇੱਕ ਸ਼ਖਸ ਦੀ ਭਾਵਨਾ ਨੂੰ ਜਾਹਿਰ ਕਰਦੀ ਹੈ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਆਪਣੇ ਕਿਸੇ ਖਾਸ ਸ਼ਖਸ ਨੂੰ ਕਿੰਨੇ ਗੁਲਾਬ ਦੋ ਕੀ ਉਹ ਤੁਹਾਡੇ ਬਿਨ੍ਹਾਂ ਕੁਝ ਕਹੇ ਤੁਹਾਡੇ ਮਨ ਦੀ ਗੱਲ ਸਮਝ ਸਕੇ। ਜਾਂ ਫਿਰ ਤੁਹਾਨੂੰ ਤੁਹਾਡਾ ਕੋਈ ਖਾਸ ਸ਼ਖਸ ਕਿੰਨੇ ਗੁਲਾਬ ਦੇ ਰਿਹਾ ਜਿਸ ਨਾਲ ਉਸਦੀ ਤੁਸੀਂ ਭਾਵਨਾ ਸਮਝ ਸਕੋ।
ਗੁਲਾਬ ਦੀ ਗਿਣਤੀ ਭਾਵਨਾ ਨਾਲ ਜੁੜੀ
ਜੇਕਰ ਕੋਈ ਤੁਹਾਨੂੰ ਜਾਂ ਫਿਰ ਤੁਸੀਂ ਕਿਸੇ ਖਾਸ ਨੂੰ ਇੱਕ ਗੁਲਾਬ ਦਿੰਦੇ ਹੋਏ ਤਾਂ ਇਸਦਾ ਮਤਲਬ ਹੈ ਕਿ ਉਸ ਖਾਸ ਸ਼ਖਸ ਨਾਲ ਤੁਸੀਂ ਸਾਰੀ ਉਮਰ ਲਈ ਨਾਲ ਰਹਿਣਾ ਚਾਹੁੰਦੇ ਹੋ ਜਾਂ ਉਹ ਤੁਹਾਡੇ ਨਾਲ ਸਾਰੀ ਉਮਰ ਲਈ ਨਾਲ ਰਹਿਣਾ ਚਾਹੁੰਦਾ ਹੈ। ਇਸ ਨਾਲ ਹੀ ਇਹ ਰਿਸ਼ਤੇ ’ਚ ਤੁਹਾਡੀ ਜਾਂ ਫਿਰ ਦੂਜੇ ਸ਼ਖਸ ਦੀ ਵਫਾਦਾਰੀ ਦਾ ਵੀ ਸੰਕੇਤ ਦਿੰਦਾ ਹੈ।
ਇਸ ਤੋਂ ਇਲਾਵਾ ਜੇਕਰ ਕੋਈ ਤੁਹਾਨੂੰ ਜਾਂ ਫਿਰ ਤੁਸੀਂ ਕਿਸੇ ਨੂੰ 2 ਗੁਲਾਬ ਦਿੰਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਪਿਆਰ ਅਤੇ ਖਿੱਚ ਦੋਹਾਂ ਪਾਸੇ ਹੈ। ਜਦਕਿ 3 ਗੁਲਾਬ ਦੇਣਾ ਬਿਨਾਂ ਕਿਸੇ ਨੂੰ ਆਈ ਲਵ ਯੂ ਕਹਿਣਾ ਦਰਸਾਉਂਦਾ ਹੈ। ਇਸ ਤੋਂ ਇਲਾਵਾ 6 ਗੁਲਾਬ ਕਿਸੇ ਵਿਅਕਤੀ ਲਈ ਮੋਹ ਨੂੰ ਦਰਸਾਉਂਦਾ ਹੈ। ਕਿਸੇ ਨੂੰ 9 ਗੁਲਾਬ ਦੇਣਾ ਦਰਸਾਉਂਦਾ ਹੈ ਕਿ ਕਿਸੇ ਨਾਲ ਆਪਣੇ ਦਿਲ ਨੂੰ ਸਾਂਝਾ ਕਰਨਾ, ਜਿਸ ਨਾਲ ਉਹ ਆਪਣੀ ਪੂਰੀ ਜਿੰਦਗੀ ਜਿਉਣਾ ਚਾਹੁੰਦੇ ਹਨ।
ਉੱਥੇ ਹੀ ਜੇਕਰ ਤੁਸੀ ਆਪਣੇ ਲਈ ਕਿਸੇ ਨੂੰ ਪਰਫੇਕਟ ਲਾਈਫ ਪਾਰਟਨਰ ਦੇਖਦੇ ਹੋ ਤਾਂ ਉਸ ਨੂੰ 10 ਗੁਲਾਬ ਦੇ ਕੇ ਆਪਣਾ ਇਜ਼ਹਾਰ ਕਰੋ। 15 ਗੁਲਾਬ ਦੇਣਾ ਜਾਂ ਮਿਲਣਾ ਸਿਰਫ਼ ਪਿਆਰ ਹੀ ਨਹੀਂ ਸਗੋਂ ਮੁਆਫ਼ੀ ਮੰਗਣ ਦਾ ਵੀ ਵਧੀਆ ਤਰੀਕਾ ਹੈ। 20 ਗੁਲਾਬ ਨਾਲ ਪਾਰਟਨਰ ਲਈ ਗੰਭੀਰਤਾ ਨੂੰ ਦਰਸਾਉਂਦਾ ਹੈ। ਜੇਕਰ ਤੁਸੀਂ ਆਪਣਾ ਪਾਰਟਨਰ ਨੂੰ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਸਿਰਫ ਉਸਦੇ ਹੀ ਹੋ ਤਾਂ 24 ਗੁਲਾਬ ਦੇ ਫੁੱਲ ਦੇ ਸਕਦੇ ਹੋ। ਜਦਕਿ ਆਪਣੇ ਸਾਥੀ ਲਈ ਆਪਣੇ ਅਥਾਹ ਪਿਆਰ ਨੂੰ ਦਰਸਾਉਣ ਦੇ ਲਈ 50 ਗੁਲਾਬ ਦੇ ਫੁੱਲ ਦੇ ਸਕਦੇ ਹੋ।
ਇਹ ਵੀ ਪੜ੍ਹੋ: 6 ਫਰਵਰੀ ਨੂੰ ਨਹੀਂ ਹੋਵੇਗਾ ਸਿਧਾਰਥ-ਕਿਆਰਾ ਦਾ ਵਿਆਹ, ਜੈਸਲਮੇਰ ’ਚ ਇਸ ਦਿਨ ਲੈਣਗੇ ਫੇਰੇ !
- PTC NEWS