Tue, May 7, 2024
Whatsapp

ਕਿਸੇ ਜ਼ਮਾਨੇ 'ਚ ਕਾਮੇਡੀ ਦਾ ਕਿੰਗ ਅਖਵਾਉਂਦਾ ਹੁਣ ਡੁੱਬਾ ਹੈ ਕਰਜ਼ੇ 'ਚ, ਖਾ ਰਿਹਾ ਹੈ ਦਰ ਦਰ ਦੀਆਂ ਠੋਕਰਾਂ

Written by  Joshi -- November 19th 2017 07:06 PM -- Updated: November 19th 2017 07:11 PM
ਕਿਸੇ ਜ਼ਮਾਨੇ 'ਚ ਕਾਮੇਡੀ ਦਾ ਕਿੰਗ ਅਖਵਾਉਂਦਾ ਹੁਣ ਡੁੱਬਾ ਹੈ ਕਰਜ਼ੇ 'ਚ, ਖਾ ਰਿਹਾ ਹੈ ਦਰ ਦਰ ਦੀਆਂ ਠੋਕਰਾਂ

ਕਿਸੇ ਜ਼ਮਾਨੇ 'ਚ ਕਾਮੇਡੀ ਦਾ ਕਿੰਗ ਅਖਵਾਉਂਦਾ ਹੁਣ ਡੁੱਬਾ ਹੈ ਕਰਜ਼ੇ 'ਚ, ਖਾ ਰਿਹਾ ਹੈ ਦਰ ਦਰ ਦੀਆਂ ਠੋਕਰਾਂ

ਸਮਾਂ ਬਹੁਤ ਰੰਗ ਬਦਲਦਾ ਹੈ ਅਤੇ ਕਦੀ ਵੀ ਇੱਕੋ ਜਿਹਾ ਨਹੀਂ ਰਹਿੰਦਾ। ਕਿਸੇ ਜ਼ਮਾਨੇ 'ਚ ਕਾਮੇਡੀ ਦਾ ਕਿੰਗ ਅਖਵਾਉਣ ਵਾਲੇ ਇੱਕ ਵੱਡਾ ਅਦਾਕਾਰ ਅੱਜਕਲ ਕਰਜ਼ੇ 'ਚ ਡੁੱਬਿਆ ਹੋਇਆ ਹੈ ਅਤੇ ਉਸ ਕੋਲ ਕਰਨ ਲਈ ਹੁਣ ਕੋਈ ਕੰਮ ਨਾ ਹੋਣ ਕਈ ਜਗ੍ਹਾ ਧੱਕੇ ਖਾਣੇ ਪੈ ਰਹੇ ਹਨ। Lilipiut MM Farukhi: ਕਿਸੇ ਜ਼ਮਾਨੇ 'ਚ ਕਾਮੇਡੀ ਦਾ ਕਿੰਗ ਅਖਵਾਉਂਦਾ ਹੁਣ ਡੁੱਬਾ ਹੈ ਕਰਜ਼ੇ 'ਚਅਸੀਂ ਗੱਲ ਕਰ ਰਹੇ ਹਾਂ ਮਸ਼ਹੂਰ ਲੇਖਕ ਅਤੇ ਕਾਮੇਡੀਅਨ ਲਿਲੀਪੁਟ ਦੀ। ਉਹਨਾਂ ਕੋਲ ਕੰਮ ਦੀ ਕਮੀ ਇੰਨ੍ਹੀ ਵੱਧ ਚੁੱਕੀ ਹੈ ਕਿ ਉਹਨਾਂ ਨੂੰ ਰੋਜ਼ਾਨਾ ਜ਼ਰੂਰਤਾਂ ਲਈ ਵੀ ਧੱਕੇ ਖਾਣੇ ਪੈ ਰਹੇ ਹਨ। ਇਸ ਕਾਰਨ ਉਹਨਾਂ ਨੂੰ ਆਪਣੀ ਬੇਟੀ ਦੇ ਘਰ ਰਹਿਣਾ ਪੈ ਰਿਹਾ ਹੈ। Lilipiut MM Farukhi: ਕਿਸੇ ਜ਼ਮਾਨੇ 'ਚ ਕਾਮੇਡੀ ਦਾ ਕਿੰਗ ਅਖਵਾਉਂਦਾ ਹੁਣ ਡੁੱਬਾ ਹੈ ਕਰਜ਼ੇ 'ਚਲਿਲਿਪੁਟ ਭਾਵ ਐੱਮ. ਐੱਮ. ਫਾਰੂਖੀ ਨੇ ਇਕ ਇੰਟਰਵਿਊ ਦੌਰਾਨ ਇਹ ਖੁਲਾਸਾ ਆਪ ਕੀਤਾ ਹੈ। ਉਹਨਾਂ ਦੇ ਅਨੁਸਾਰ ਪਿਛਲੇ ਸਾਲ 'ਚ ਉਹਨਾਂ ਨੇ ਬਹੁਤ ਬੁਰਾ ਦੌਰ ਦੇਖਿਆ ਹੈ ਅਤੇ ਕਰਜ਼ੇ ਨੇ ਉਹਨਾਂ ਨੂੰ ਹਰ ਪਾਸਿਓ ਘੇਰਾ ਪਾ ਲਿਆ ਹੈ। Lilipiut MM Farukhi: ਕਿਸੇ ਜ਼ਮਾਨੇ 'ਚ ਕਾਮੇਡੀ ਦਾ ਕਿੰਗ ਅਖਵਾਉਂਦਾ ਹੁਣ ਡੁੱਬਾ ਹੈ ਕਰਜ਼ੇ 'ਚਉਹਨਾਂ ਕਿਹਾ ਕਿ ਕਿਸੇ ਜ਼ਮਾਨੇ 'ਚ ਮੈਨੂੰ ਪਲਕਾਂ 'ਤੇ ਬਿਠਾਉਣ ਵਾਲੇ ਹੁਣ ਦੇਖਾਂਗੇ, ਸੋਚਾਂਗੇ ਕਹਿ ਕੇ ਸਾਰ ਦਿੰਦੇ ਹਨ।ਉਹਨਾਂ ਕਿਹਾ ਕਿ ੧੯੯੮ 'ਚ ਟੀ. ਵੀ. ਸੀਰੀਜ਼ 'ਵੋ' 'ਚ ਜਦੋਂ ਉਹਨਾਂ ਨੇ ਸੀਰੀਅਸ ਕਿਰਦਾਰ ਨਿਭਾਇਆ ਸੀ ਤਾਂ ਉਹਨਾਂ ਨੂੰ ਕਈਆਂ ਨੇ ਕਿਹਾ ਸੀ ਕਿ ਬੌਨੇ ਸੀਰੀਅਸ ਕਿਰਦਾਰ ਵੀ ਕਰ ਸਕਦੇ ਹਨ, ਸਾਨੂੰ ਨਹੀਂ ਸੀ ਪਤਾ। Lilipiut MM Farukhi: ਕਿਸੇ ਜ਼ਮਾਨੇ 'ਚ ਕਾਮੇਡੀ ਦਾ ਕਿੰਗ ਅਖਵਾਉਂਦਾ ਹੁਣ ਡੁੱਬਾ ਹੈ ਕਰਜ਼ੇ 'ਚਉਹਨਾਂ ਕਿਹਾ ਕਿ ਸਮੇਂ ਦੀ ਮਾਰ ਅਤੇ ਬਦਲਦੇ ਹਾਲਾਤਾਂ ਕਾਰਨ ਉਹਨਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। —PTC News


  • Tags

Top News view more...

Latest News view more...