ਚੰਡੀਗੜ੍ਹ ’ਚ ਕੈਮਿਸਟ ਦੀਆਂ ਦੁਕਾਨਾਂ ’ਤੇ ਲੱਗੀਆਂ ਲੰਮੀਆਂ ਕਤਾਰਾਂ,ਨਹੀਂ ਹੋਈ ਦਵਾਈਆਂ ਦੀ ਹੋਮ ਡਿਲੀਵਰੀ

Long queues were notice outside chemist shops in Chandigarh
ਚੰਡੀਗੜ੍ਹ ’ਚ ਕੈਮਿਸਟ ਦੀਆਂ ਦੁਕਾਨਾਂ ’ਤੇ ਲੱਗੀਆਂ ਲੰਮੀਆਂ ਕਤਾਰਾਂ,ਨਹੀਂ ਹੋਈ ਦਵਾਈਆਂ ਦੀ ਹੋਮ ਡਿਲੀਵਰੀ  

ਚੰਡੀਗੜ੍ਹ ’ਚ ਕੈਮਿਸਟ ਦੀਆਂ ਦੁਕਾਨਾਂ ’ਤੇ ਲੱਗੀਆਂ ਲੰਮੀਆਂ ਕਤਾਰਾਂ,ਨਹੀਂ ਹੋਈ ਦਵਾਈਆਂ ਦੀ ਹੋਮ ਡਿਲੀਵਰੀ:ਚੰਡੀਗੜ੍ਹ : ਚੀਨ ਦੇ ਵੁਹਾਨ ਤੋਂ ਫੈਲੇ ਕੋਰੋਨਾ ਵਾਇਰਸ ਦੇ ਕਹਿਰ ਨੇ ਹੁਣ ਸਮੁੱਚੀ ਦੁਨੀਆ ਨੂੰ ਲਪੇਟ ਵਿਚ ਲੈ ਲਿਆ ਹੈ। ਇਹ ਅੰਕੜੇ ਐਨੀ ਤੇਜ਼ੀ ਨਾਲ ਵਧ ਰਹੇ ਹਨ ਕਿ ਹਰ ਤੀਜੇ ਦਿਨ ਮੌਤਾਂ ਦੀ ਗਿਣਤੀ ਦੁਗਣੇ ਤੋਂ ਵੀ ਵਧੇਰੇ ਹੋ ਰਹੀ ਹੈ। ਜਿਸ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਟੱਕਰ ਲੈਣ ਲਈ ਭਾਰਤ ਸਰਕਾਰ ਨੇ ਪੂਰੇ ਦੇਸ਼ ’ਚ ਮੁਕੰਮਲ ਲਾਕਡਾਊਨ ਦਾ ਐਲਾਨ ਕਰ ਦਿੱਤਾ ਹੈ।

ਇਸ ਦੌਰਾਨ ਲਾਕਡਾਊਨ ਤੋਂ ਬਾਅਦ ਕਰਫ਼ਿਊ ਦੌਰਾਨ ਲੋੜਵੰਦਾਂ ਨੂੰ ਦਵਾਈਆਂ ਦੀ ਘਰੋਂ-ਘਰੀਂ ਸਪਲਾਈ ਦੇ ਵਾਅਦੇ ਤੇ ਦਾਅਵੇ ਚੰਡੀਗੜ੍ਹ ਪ੍ਰਸ਼ਾਸਨ ਪੂਰੇ ਨਹੀਂ ਕਰ ਸਕਿਆ। ਇਸ ਲਈ ਪ੍ਰਸ਼ਾਸਨ ਵੱਲੋਂ ਤਿੰਨ ਫ਼ੋਨ ਨੰਬਰ ਦਿੱਤੇ ਗਏ ਸਨ ਪਰ ਅੱਜ ਬੁੰਧਵਾਰ ਸਵੇਰੇ ਉਨ੍ਹਾਂ ’ਚੋਂ ਕੋਈ ਨੰਬਰ ਚੱਲਿਆ ਹੀ ਨਹੀਂ। ਚੰਡੀਗੜ੍ਹ ਦੇ ਬਹੁਤ ਸਾਰੇ ਨਿਵਾਸੀਆਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਲੋੜੀਂਦੀਆਂ ਦਵਾਈਆਂ ਮਿਲ ਹੀ ਨਹੀਂ ਸਕਿਆ।

ਪੰਜਾਬ ਤੇ ਚੰਡੀਗੜ੍ਹ ਸਮੇਤ ਜਿਹੜੇ ਵੀ ਸੂਬਿਆਂ ’ਚ ਕਰਫ਼ਿਊ ਲੱਗਾ ਹੈ; ਉੱਥੇ ਵੀ ਥੋੜ੍ਹੀ ਢਿੱਲ ਮਿਲਦੇ ਸਾਰ ਲੋਕਾਂ ਦੀਆਂ ਲੰਮੀਆਂ ਕਤਾਰਾਂ ਕੈਮਿਸਟ ਜਾਂ ਰਾਸ਼ਨ ਦੀਆਂ ਦੁਕਾਨਾਂ ਉੱਤੇ ਲੱਗਦੀਆਂ ਵੇਖੀਆਂ ਜਾ ਰਹੀਆਂ ਹਨ।ਅੱਜ ਸਵੇਰੇ ਚੰਡੀਗੜ੍ਹ ’ਚ ਕੈਮਿਸਟਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ ਤੇ ਲੋਕ ਵੱਡੀ ਗਿਣਤੀ ’ਚ ਉੱਥੋਂ ਦਵਾਈਆਂ ਲੈਂਦੇ ਵੇਖੇ ਗਏ ਹਨ।
-PTCNews