ਵੋਟ ਪਾਉਣ ਗਈ ਗਰਭਵਤੀ ਮਹਿਲਾ ਨੂੰ ਸ਼ੁਰੂ ਹੋਈ Labor Pain, ਪਹਿਲਾਂ ਪਾਈ ਵੋਟ, ਫਿਰ ਬੇਟੀ ਨੂੰ ਦਿੱਤਾ ਜਨਮ

labor pain
ਵੋਟ ਪਾਉਣ ਗਈ ਗਰਭਵਤੀ ਮਹਿਲਾ ਨੂੰ ਸ਼ੁਰੂ ਹੋਈ Labor Pain, ਪਹਿਲਾਂ ਪਾਈ ਵੋਟ, ਫਿਰ ਬੇਟੀ ਨੂੰ ਦਿੱਤਾ ਜਨਮ

ਵੋਟ ਪਾਉਣ ਗਈ ਗਰਭਵਤੀ ਮਹਿਲਾ ਨੂੰ ਸ਼ੁਰੂ ਹੋਈ Labor Pain, ਪਹਿਲਾਂ ਪਾਈ ਵੋਟ, ਫਿਰ ਬੇਟੀ ਨੂੰ ਦਿੱਤਾ ਜਨਮ,ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਲੈ ਕੇ ਜਿਥੇ ਉਮੀਦਵਾਰਾਂ ‘ਚ ਉਤਸੁਕਤਾ ਪਾਈ ਜਾ ਰਹੀ ਹੈ, ਉਥੇ ਹੀ ਵੋਟਰ ਵੀ ਚੋਣਾਂ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ।ਚੋਣਾਂ ਨੂੰ ਲੈ ਕੇ ਕਈ ਵਾਰ ਕੁੱਝ ਅਜਿਹੀ ਤਸਵੀਰਾਂ ਸਾਹਮਣੇ ਆਉਂਦੀਆਂ ਹਨ ਜੋ ਲੋਕਤੰਤਰ ਵਿੱਚ ਸਾਡੇ ਵਿਸ਼ਵਾਸ ਨੂੰ ਅਤੇ ਮਜਬੂਤ ਕਰਦੀਆਂ ਹਨ।ਅੱਜ ਕਰਨਾਟਕ ਦੇ ਮਾਂਡਿਆ ‘ਚ ਵੀ ਕੁੱਝ ਅਜਿਹੀ ਹੀ ਇੱਕ ਤਸਵੀਰ ਸਾਹਮਣੇ ਆਈ।

labor pain
ਵੋਟ ਪਾਉਣ ਗਈ ਗਰਭਵਤੀ ਮਹਿਲਾ ਨੂੰ ਸ਼ੁਰੂ ਹੋਈ Labor Pain, ਪਹਿਲਾਂ ਪਾਈ ਵੋਟ, ਫਿਰ ਬੇਟੀ ਨੂੰ ਦਿੱਤਾ ਜਨਮ

ਅੱਜ ਸਵੇਰੇ ਇੱਥੇ ਚਿੱਕਮਾਰਲੀ ਦੇ ਪੋਲਿੰਗ ਬੂਥ ‘ਤੇ ਇੱਕ ਗਰਭਵਤੀ ਮਹਿਲਾ ਮੰਗਲਾ ਨਵੀਨ ਕੁਮਾਰਆਪਣੇ ਪਤੀ ਦੇ ਨਾਲ ਵੋਟ ਪਾਉਣ ਪਹੁੰਚੀ। ਕੁੱਝ ਦੇਰ ਬਾਅਦ ਹੀ ਉਨ੍ਹਾਂ ਨੂੰ Labor Pain ਸ਼ੁਰੂ ਹੋ ਗਈ ਅਤੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ, ਜਿੱਥੇ ਉਸ ਨੇ ਲੜਕੀ ਨੂੰ ਜਨਮ ਦਿੱਤਾ।

ਹੋਰ ਪੜ੍ਹੋ:ਲੋਕ ਸਭਾ ਚੋਣਾਂ 2019: ਨਿਤਿਨ ਗਡਕਰੀ ਸਮੇਤ ਕਈ ਦਿੱਗਜ਼ ਆਗੂਆਂ ਨੇ ਕੀਤਾ ਵੋਟ ਹੱਕ ਦਾ ਇਸਤੇਮਾਲ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੜਾਅ ਦੇ ਚੋਣ ਦੇ ਦੌਰਾਨ ਯੂਪੀ ਦੇ ਮੁਜੱਫਨਰਗਰ ਵਿੱਚ 85 ਸਾਲ ਦੀ ਕਿਸ਼ਨੋ ਦੇਵੀ ਨੇ ਉੱਠਣ – ਚੱਲਣ ਵਿੱਚ ਅਸਮਰਥ ਹੋਣ ਦੇ ਬਾਵਜੂਦ ਬਿਸਤਰਾ ‘ਤੇ ਹੀ ਪੋਲਿੰਗ ਬੂਥ ਤੱਕ ਜਾ ਕੇ ਵੋਟ ਪਾਈ। ਮਤਦਾਨ ਦੇ ਕੁੱਝ ਘੰਟੇ ਬਾਅਦ ਹੀ ਉਨ੍ਹਾਂ ਨੇ ਦੁਨੀਆ ਨੂੰ ਵੀ ਅਲਵਿਦਾ ਕਹਿ ਦਿੱਤਾ।

labor pain
ਵੋਟ ਪਾਉਣ ਗਈ ਗਰਭਵਤੀ ਮਹਿਲਾ ਨੂੰ ਸ਼ੁਰੂ ਹੋਈ Labor Pain, ਪਹਿਲਾਂ ਪਾਈ ਵੋਟ, ਫਿਰ ਬੇਟੀ ਨੂੰ ਦਿੱਤਾ ਜਨਮ

ਜ਼ਿਕਰਯੋਗ ਹੈ ਕਿ ਅੱਜ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ‘ਚ ਵੋਟਿੰਗ ਹੋ ਰਹੀ ਹੈ।ਜਿਸ ਦੌਰਾਨ 15.8 ਕਰੋੜ ਵੋਟਰ ਕੁੱਲ 1635 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।

-PTC News