
Lok Sabha Elections: ਸੰਨੀ ਦਿਓਲ ਕੱਲ੍ਹ ਇੱਥੇ ਕਰਨਗੇ ਚੋਣ ਪ੍ਰਚਾਰ, ਪੜ੍ਹੋ ਪੂਰੀ ਜਾਣਕਾਰੀ,ਗੁਰਦਾਸਪੁਰ: ਪੰਜਾਬ ‘ਚ ਗਰਮੀ ਵੱਧਣ ਦੇ ਨਾਲ-ਨਾਲ ਸਿਆਸਤ ਵੀ ਗਰਮ ਹੁੰਦੀ ਨਜ਼ਰ ਆਉਣ ਲੱਗ ਪਈ ਹੈ।ਪੰਜਾਬ ਰਾਜ ਅੰਦਰ ਪੈਣ ਵਾਲ਼ੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।

ਹੁਣ ਇਸ ਵੇਲੇ ਪੰਜਾਬ ‘ਚ ਵੱਖ -ਵੱਖ ਪਾਰਟੀਆਂ ਦੇ ਉਮੀਦਵਾਰ ਵੱਖ -ਵੱਖ ਢੰਗ ਤਰੀਕਿਆਂ ਨਾਲ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ।ਇਸ ਤਰ੍ਹਾਂ ਅਕਾਲੀ -ਭਾਜਪਾ ਨੇ ਵੀ ਪੰਜਾਬ ਅੰਦਰ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ।
ਹੋਰ ਪੜ੍ਹੋ:ਮਨਪ੍ਰੀਤ ਬਾਦਲ ਅਤੇ ਨਵਜੋਤ ਸਿੱਧੂ ਵਿਰੁੱਧ ਕੇਸ ਦਰਜ ਕੀਤਾ ਜਾਵੇ :ਸੁਖਬੀਰ ਬਾਦਲ
ਇਸ ਦੌਰਾਨ ਅੱਜ ਸੰਨੀ ਦਿਓਲ ਵੱਲੋਂ ਵੱਡਾ ਸਿਆਸੀ ਰੋਡ ਸ਼ੋਅ ਕੀਤਾ ਜਾ ਰਿਹਾ ਹੈ।ਇਸ ਰੋਡ ਸ਼ੋਅ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ ਹਨ।ਸੰਨੀ ਦਿਓਲ ਵੱਲੋਂ ਲਗਾਤਾਰ ਵੋਟਰਾਂ ਨੂੰ ਵੋਟਾਂ ਲਈ ਅਪੀਲ ਕੀਤੀ ਜਾ ਰਹੀ ਹੈ।

ਇਸ ਦੇ ਤਹਿਤ ਕੱਲ੍ਹ ਵੀ ਸੰਨੀ ਦਿਓਲ ਵੱਲੋਂ ਕੱਲ੍ਹ ਵੀ ਇਸੇ ਤਰ੍ਹਾਂ ਚੋਣ ਪ੍ਰਚਾਰ ਜਾਰੀ ਹੈ। ਕੱਲ੍ਹ ਨੂੰ ਸੰਨੀ ਦਿਓਲ ਹਲਕੇ ਦੇ ਵੱਖ-ਵੱਖ ਖੇਤਰਾਂ ‘ਚ ਪਹੁੰਚ ਲੋਕਾਂ ਨਾਲ ਰਾਬਤਾ ਕਰਨਗੇ। ਮਿਲੀ ਜਾਣਕਾਰੀ ਮੁਤਾਬਕ ਕੱਲ੍ਹ ਸੰਨੀ ਦਿਓਲ ਸਵੇਰੇ 7: 30 ਵਜੇ ਤੋਂ ਰਾਤ ਦੇ 8 ਵਜੇ ਤੱਕ ਹਲਕੇ ਦੇ ਲੋਕਾਂ ਨਾਲ ਰਾਬਤਾ ਕਾਇਮ ਕਰਨਗੇ। 7:30 ਵਜੇ ਇਨਗੋਲੀ ਚੋਂਕ ਤੋਂ ਘੋਹ ਰੋਡ, 7:50 ਰਾਣੀਪੁਰ ਉਪਰਲਾ,
8:30 ਵਜੇ ਸ਼ਾਹਪੁਰਕੰਡੀ, 9ਵਜੇ ਮੱਟੀ, 9:30 ਵਜੇ ਉੱਚਾ ਥੜਾ, 10 ਵਜੇ ਧਾਰਕਲਾਂ ਚੌਂਕ, 10:30 ਵਜੇ ਧਾਰ ਖੁਰਦ,11ਵਜੇ ਨਿਆਡੀ, 12 ਵਜੇ, ਦੁਨੇਰਾ ਚੌਂਕ, 12:30 ਭੰਗੂੜੀ, 1:20 ਦੁੱਗਲ ਬਧਾਨੀ, 1:40 ਵਜੇ ਜੰਡਵਾਲ ਛੱਟਵਾਲ,
2:20ਵਜੇ ਮਾਮੂਨ, 2:50 ਵਜੇ ਸਯੂਟੀ ਕੁਟੇਡ, 3:00 ਵਜੇ ਮਨਵਾਲ, 4 ਵਜੇ ਰਾਣੀਪੁਰ ਜੈਨੀ, ਜੀਂਦ ਰਈ, ਖਦਾਵਰ, ਬੜੋਈ, 4:30 ਵਜੇ ਮੁਤੱਫਾ ਤੋਂ ਥਰਿਆਲ, 5 ਵਜੇ ਅਜੀਜਪੁਰ ਖਦਾਵਰ, 5:30 ਵਜੇ ਸੁਜਾਨਪੁਰ ਸਿਟੀ ਅਤੇ 8 ਵਜੇ ਘੋਹ ਵਿਖੇ ਲੋਕਾਂ ਨਾਲ ਰਾਬਤਾ ਕਾਇਮ ਕਰਨਗੇ।
-PTC News
ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ subscribe ਕਰੋ: