ਲੋਕ ਸਭਾ ‘ਚ ਪਾਸ ਹੋਇਆ ਜੰਮੂ-ਕਸ਼ਮੀਰ ਪੁਨਰਗਠਨ ਬਿੱਲ

ਲੋਕ ਸਭਾ ‘ਚ ਪਾਸ ਹੋਇਆ ਜੰਮੂ-ਕਸ਼ਮੀਰ ਪੁਨਰਗਠਨ ਬਿੱਲ,ਨਵੀਂ ਦਿੱਲੀ: ਲੋਕ ਸਭਾ ‘ਚ ਅੱਜ ਜੰਮੂ-ਕਸ਼ਮੀਰ ਪੁਨਰਗਠਨ ਬਿੱਲ ਪਾਸ ਹੋ ਗਿਆ ਹੈ। ਬਿੱਲ ‘ਤੇ ਵੋਟਿੰਗ ਮਸ਼ੀਨ ਰਾਹੀਂ ਵੋਟਿੰਗ ਕਰਵਾਈ ਗਈ। ਜਿਸ ਦੌਰਾਨ ਕੁੱਲ 434 ਵੋਟਾਂ ਵਿੱਚੋਂ ਬਿੱਲ ਦੇ ਹੱਕ ‘ਚ 367 ਅਤੇ ਵਿਰੋਧ ‘ਚ 67 ਵੋਟਾਂ ਪਈਆਂ।

ਤੁਹਾਨੂੰ ਦੱਸ ਦੇਈਏ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਲੋਕ ਸਭਾ ‘ਚ ਬਿੱਲ ਪੇਸ਼ ਕੀਤਾ ਗਿਆ ਸੀ, ਜਿਸ ‘ਤੇ ਲੰਮੀ ਬਹਿਸ ਹੋਣ ਮਗਰੋਂ ਵੋਟਿੰਗ ਕਰਵਾਈ ਗਈ। ਮਤਦਾਨ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਦਲ ਵਲੋਂ ਚੁੱਕੇ ਗਏ ਸਵਾਲਾਂ ਦਾ ਜਵਾਬ ਦਿੱਤਾ।

ਹੋਰ ਪੜ੍ਹੋ:ਰਾਜ ਸਭਾ ‘ਚ ਜੰਮੂ ਕਸ਼ਮੀਰ ਪੁਨਰਗਠਨ ਬਿੱਲ ਪਾਸ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ‘ਚ ਕਿਹਾ ਕਿ ਧਾਰਾ-370 ਭਾਰਤ ਅਤੇ ਕਸ਼ਮੀਰ ਨੂੰ ਜੋੜਨ ਤੋ ਰੋਕ ਰਿਹਾ ਸੀ, ਅੱਜ ਉਹ ਰੁਕਾਵਟ ਸਦਨ ਦੀ ਸਵੀਕ੍ਰਿਤੀ ਤੋਂ ਬਾਅਦ ਦੂਰ ਹੋ ਜਾਵੇਗੀ।ਪੰਡਿਤ ਜਵਾਹਰ ਲਾਲ ਨਹਿਰੂ ਨੇ ਸੈਨਾ ਨੂੰ ਪੂਰੀ ਛੂਟ ਦਿੱਤੀ ਹੁੰਦੀ ਤਾਂ ਪੀ.ਓ.ਕੇ. ਭਾਰਤ ਦਾ ਹਿੱਸਾ ਹੁੰਦਾ।

ਜ਼ਿਕਰ ਕੇ ਖਾਸ ਹੈ ਕਿ ਬੀਤੇ ਦਿਨ ਰਾਜ ਸਭਾ ‘ਚ ਬਿੱਲ ਪਾਸ ਹੋ ਗਿਆ ਸੀ। ਇਸ ਦੌਰਾਨ ਬਿੱਲ ਦੇ ਹੱਕ ‘ਚ 125 ਵੋਟਾਂ ਜਦਕਿ ਵਿਰੋਧ ‘ਚ 61 ਵੋਟਾਂ ਪਈਆਂ ਸਨ।

-PTC News