Mon, Jul 14, 2025
Whatsapp

ਲੁਧਿਆਣਾ ਧਮਾਕਾ : ਗਗਨਦੀਪ ਦੇ ਗ੍ਰਿਫ਼ਤਾਰ ਸਾਥੀਆਂ ਨੇ ਉਗਲੇ ਵੱਡੇ ਰਾਜ਼ !, ਕੀਤੇ ਵੱਡੇ ਖੁਲਾਸੇ: ਸੂਤਰ

Reported by:  PTC News Desk  Edited by:  Riya Bawa -- December 25th 2021 10:35 AM
ਲੁਧਿਆਣਾ ਧਮਾਕਾ : ਗਗਨਦੀਪ ਦੇ ਗ੍ਰਿਫ਼ਤਾਰ ਸਾਥੀਆਂ ਨੇ ਉਗਲੇ ਵੱਡੇ ਰਾਜ਼ !, ਕੀਤੇ ਵੱਡੇ ਖੁਲਾਸੇ: ਸੂਤਰ

ਲੁਧਿਆਣਾ ਧਮਾਕਾ : ਗਗਨਦੀਪ ਦੇ ਗ੍ਰਿਫ਼ਤਾਰ ਸਾਥੀਆਂ ਨੇ ਉਗਲੇ ਵੱਡੇ ਰਾਜ਼ !, ਕੀਤੇ ਵੱਡੇ ਖੁਲਾਸੇ: ਸੂਤਰ

ਲੁਧਿਆਣਾ: ਲੁਧਿਆਣਾ ਦੀ ਕੋਰਟ ਕੰਪਲੈਕਸ ’ਚ ਹੋਏ ਬੰਬ ਧਮਾਕੇ ਦੇ ਸੂਤਰਧਾਰ ਮ੍ਰਿਤਕ ਗਗਨਦੀਪ ਗੱਗੀ ਦੇ ਸਾਥੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਨੇ ਕਈ ਰਾਜ ਉਗਲੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹਨਾਂ ਮੁਲਜ਼ਮਾਂ ਨੇ ਧਮਾਕੇ ’ਚ ਵਰਤੀ ਸਮੱਗਰੀ ਸਬੰਧੀ ਜਾਣਕਾਰੀ ਦਿੰਦਿਆਂ ਖ਼ੁਲਾਸਾ ਕੀਤਾ ਹੈ ਕਿ ਗੱਗੀ ਤੇ ਉਹ ਇਹ ਸਮੱਗਰੀ ਦਿੱਲੀ ’ਚ ਰਹਿਣ ਵਾਲੇ ਇਕ ਨੀਗਰੋ ਤੋਂ ਲੈ ਕੇ ਆਏ ਸਨ ਅਤੇ ਉਨ੍ਹਾਂ ਦੀ ਕੋਸ਼ਿਸ਼ ਕੋਰਟ ਰੂਮ ਵਿਚ ਬਣੇ ਉਸ ਰਿਕਾਰਡ ਰੂਮ ਨੂੰ ਉਡਾਉਣਾ ਸੀ, ਜਿਸ ਵਿਚ ਉਨ੍ਹਾਂ ਦੇ ਕੇਸ ਦੀ ਫਾਈਲ ਪਈ ਸੀ। ਮੁਲਜ਼ਮਾਂ ਨੇ ਖ਼ੁਲਾਸਾ ਕੀਤਾ ਕਿ ਗੱਗੀ ਬੰਬ ਦਾ ਟਾਈਮਰ ਸੈੱਟ ਕਰਨ ਲਈ ਕੋਰਟ ਰੂਮ ਦੀ ਦੂਜੀ ਮੰਜ਼ਿਲ ’ਤੇ ਬਣੇ ਬਾਥਰੂਮ ’ਚ ਚਲਾ ਗਿਆ, ਜਦੋਂ ਕਿ ਉਹ ਬਾਹਰ ਹੀ ਇੰਤਜ਼ਾਰ ਕਰਦੇ ਰਹੇ। ਇਸੇ ਦੌਰਾਨ ਧਮਾਕਾ ਹੋਇਆ, ਜਿਸ ਤੋਂ ਬਾਅਦ ਉਹ ਉੱਥੋਂ ਫ਼ਰਾਰ ਹੋ ਗਏ। ਹੋਰ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਦੇ ਸਰਪੰਚ 'ਤੇ ਜਾਨਲੇਵਾ ਹਮਲਾ, ਵਾਲ-ਵਾਲ ਬਚਿਆ ਦੂਸਰਾ ਸਾਥੀ ਸਾਬਕਾ ਪੁਲੀਸ ਮੁਲਾਜ਼ਮ ਸੀ ਮੁਲਜ਼ਮ ਸੂਤਰਾਂ ਦੇ ਹਵਾਲੇ ਤੋਂ ਹੀ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਸਾਬਕਾ ਪੁਲੀਸ ਮੁਲਾਜ਼ਮ ਸੀ ਅਤੇ ਐਨ ਡੀ ਪੀ ਸੀ ਐਕਟ ਦੇ ਤਹਿਤ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ 2019 ਤਿੱਨ ਅਗਸਤ ਵਿਚ ਉਸ ਨੂੰ ਜੇਲ੍ਹ ਭੇਜਿਆ ਗਿਆ ਸੀ ਜਿਸ ਤੋਂ ਬਾਅਦ ਸਤੰਬਰ 2021 ਯਾਨੀ ਸਿਰਫ਼ ਦੋ ਮਹੀਨੇ ਪਹਿਲਾਂ ਹੀ ਉਹ ਰਿਹਾਅ ਹੋ ਕੇ ਵਾਪਿਸ ਆਇਆ ਸੀ, ਮੁਲਜ਼ਮ ਖੰਨਾ ਦੀ ਹੀ ਪ੍ਰੋਫੈਸਰ ਕਲੋਨੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਹਾਲਾਂਕਿ ਪੰਜਾਬ ਪੁਲੀਸ ਵੱਲੋਂ ਉਸ ਨੂੰ ਪਹਿਲਾਂ ਹੀ ਐੱਨਡੀਪੀਐੱਸ ਐਕਟ ਤਹਿਤ ਪਰਚਾ ਦਰਜ ਹੋਣ ਤੋਂ ਬਾਅਦ ਡਿਸਮਿਸ ਕਰ ਦਿੱਤਾ ਗਿਆ ਸੀ। ਧਮਾਕੇ 'ਚ ਇਕ ਦੀ ਮੌਤ 6 ਜ਼ਖਮੀ ਲੁਧਿਆਣਾ ਵਿੱਚ ਵੀਰਵਾਰ ਨੂੰ ਹੋਏ ਜ਼ਿਲ੍ਹਾ ਕਚਹਿਰੀ ਦੇ ਦੂੱਜੇ ਫਲੋਰ ਤੇ ਬਾਥਰੂਮ ਅੰਦਰ ਧਮਾਕਾ ਹੋਇਆ ਸੀ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਵਿੱਚ ਛੇ ਲੋਕ ਜ਼ਖ਼ਮੀ ਹੋ ਗਏ ਸਨ ਹਾਲਾਂਕਿ ਉਨ੍ਹਾਂ ਦੀ ਹਾਲਤ ਫਿਲਹਾਲ ਖਤਰੇ ਤੋਂ ਬਾਹਰ ਹੈ ਜਦੋਂ ਕਿ ਮੁੱਖ ਮੁਲਜ਼ਮ ਜਿਸ ਦਾ ਨਾਂ ਗਗਨਦੀਪ ਦੱਸਿਆ ਜਾ ਰਿਹਾ ਹੈ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। -PTC News


Top News view more...

Latest News view more...

PTC NETWORK
PTC NETWORK