Fri, Apr 26, 2024
Whatsapp

ਲੁਧਿਆਣਾ : ਕੇਂਦਰੀ ਜੇਲ੍ਹ 'ਚ ਪੁਲਿਸ ਤੇ ਕੈਦੀਆਂ ਵਿਚਾਲੇ ਖ਼ੂਨੀ ਝੜਪ ਜਾਰੀ , ਕੀ ਹੁਣ ਜੇਲ੍ਹ ਮੰਤਰੀ ਮੰਤਰੀ ਦੇਣਗੇ ਅਸਤੀਫ਼ਾ

Written by  Shanker Badra -- June 27th 2019 02:06 PM -- Updated: June 27th 2019 02:23 PM
ਲੁਧਿਆਣਾ : ਕੇਂਦਰੀ ਜੇਲ੍ਹ 'ਚ ਪੁਲਿਸ ਤੇ ਕੈਦੀਆਂ ਵਿਚਾਲੇ ਖ਼ੂਨੀ ਝੜਪ ਜਾਰੀ , ਕੀ ਹੁਣ ਜੇਲ੍ਹ ਮੰਤਰੀ ਮੰਤਰੀ ਦੇਣਗੇ ਅਸਤੀਫ਼ਾ

ਲੁਧਿਆਣਾ : ਕੇਂਦਰੀ ਜੇਲ੍ਹ 'ਚ ਪੁਲਿਸ ਤੇ ਕੈਦੀਆਂ ਵਿਚਾਲੇ ਖ਼ੂਨੀ ਝੜਪ ਜਾਰੀ , ਕੀ ਹੁਣ ਜੇਲ੍ਹ ਮੰਤਰੀ ਮੰਤਰੀ ਦੇਣਗੇ ਅਸਤੀਫ਼ਾ

ਲੁਧਿਆਣਾ : ਕੇਂਦਰੀ ਜੇਲ੍ਹ 'ਚ ਪੁਲਿਸ ਤੇ ਕੈਦੀਆਂ ਵਿਚਾਲੇ ਖ਼ੂਨੀ ਝੜਪ ਜਾਰੀ , ਕੀ ਹੁਣ ਜੇਲ੍ਹ ਮੰਤਰੀ ਮੰਤਰੀ ਦੇਣਗੇ ਅਸਤੀਫ਼ਾ: ਲੁਧਿਆਣਾ : ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਅੱਜ ਦੁਪਹਿਰ ਵੇਲੇ ਕੈਦੀਆਂ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਖ਼ੂਨੀ ਝੜਪਾਂ ਹੋ ਗਈਆਂ ਸਨ ਪਰ ਅਜੇ ਤੱਕ ਜਾਰੀ ਹਨ। ਇਸ ਦੌਰਾਨ ਪੁਲਿਸ ਵੱਲੋਂ ਭੜਕੇ ਹੋਏ ਇਨ੍ਹਾਂ ਕੈਦੀਆਂ 'ਤੇ ਕਾਬੂ ਪਾਉਣ ਲਈ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕੈਦੀਆਂ ਵੱਲੋਂ ਵੀ ਜੇਲ੍ਹ ਵਿਚ ਸਿਲੰਡਰਾਂ ਤੇ ਹੋਰ ਸਾਮਾਨ ਨੂੰ ਅੱਗ ਲਗਾ ਦਿੱਤੀ ਗਈ ਹੈ। [caption id="attachment_312034" align="aligncenter" width="300"] Ludhiana: Central Jail police and prisoners between clash , Jail Minister give resignation ? ਲੁਧਿਆਣਾ : ਕੇਂਦਰੀ ਜੇਲ੍ਹ 'ਚ ਪੁਲਿਸ ਤੇ ਕੈਦੀਆਂ ਵਿਚਾਲੇ ਖ਼ੂਨੀ ਝੜਪ ਜਾਰੀ , ਕੀ ਹੁਣ ਜੇਲ੍ਹ ਮੰਤਰੀ ਮੰਤਰੀ ਦੇਣਗੇ ਅਸਤੀਫ਼ਾ[/caption] ਜਾਣਕਾਰੀ ਮੁਤਾਬਕ ਬੀਤੀ ਰਾਤ ਸੰਨੀ ਨਾਂ ਦੇ ਗੈਂਗਸਟਰ ਦੀ ਜੇਲ੍ਹ 'ਚ ਮੌਤ ਹੋ ਗਈ ਸੀ। ਉਸ ਦੀ ਮੌਤ ਤੋਂ ਬਾਅਦ ਭੜਕੇ ਕੈਦੀਆਂ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ। ਫਿਲਹਾਲ ਜੇਲ 'ਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਅਤੇ ਜੇਲ ਦੇ ਮੁੱਖ ਗੇਟ ਨੂੰ ਬੰਦ ਕਰ ਦਿੱਤਾ ਗਿਆ ਹੈ। [caption id="attachment_312032" align="aligncenter" width="300"]Ludhiana: Central Jail police and prisoners between clash , Jail Minister give resignation ? ਲੁਧਿਆਣਾ : ਕੇਂਦਰੀ ਜੇਲ੍ਹ 'ਚ ਪੁਲਿਸ ਤੇ ਕੈਦੀਆਂ ਵਿਚਾਲੇ ਖ਼ੂਨੀ ਝੜਪ ਜਾਰੀ , ਕੀ ਹੁਣ ਜੇਲ੍ਹ ਮੰਤਰੀ ਮੰਤਰੀ ਦੇਣਗੇ ਅਸਤੀਫ਼ਾ[/caption] ਇਨ੍ਹਾਂ ਝੜਪਾਂ ਵਿਚ ਦੋ ਕੈਦੀਆਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ ,ਇਸ ਦੇ ਨਾਲ ਹੀ ਇੱਕ ਸੀਨੀਅਰ ਪੁਲਿਸ ਮੁਲਾਜ਼ਮ ਸੰਦੀਪ ਵਡੇਰਾ ਸਮੇਤ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਹਨ।ਇਸ ਦੌਰਾਨ 9 ਕੈਦੀਆਂ ਦੇ ਫ਼ਰਾਰ ਹੋਣ ਦੀ ਸੂਚਨਾ ਹੈ, ਜਿਨ੍ਹਾਂ ਵਿਚੋਂ ਤਿੰਨ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਜਦਕਿ 6 ਦੀਆਂ ਭਾਲ ਜਾਰੀ ਹੈ। ਪੁਲਿਸ ਵੱਲੋਂ ਜੇਲ੍ਹ ਵਿਚ ਅਜੇ ਵੀ ਗੋਲੀਬਾਰੀ ਜਾਰੀ ਹੈ। [caption id="attachment_312036" align="aligncenter" width="300"]Ludhiana: Central Jail police and prisoners between clash , Jail Minister give resignation ? ਲੁਧਿਆਣਾ : ਕੇਂਦਰੀ ਜੇਲ੍ਹ 'ਚ ਪੁਲਿਸ ਤੇ ਕੈਦੀਆਂ ਵਿਚਾਲੇ ਖ਼ੂਨੀ ਝੜਪ ਜਾਰੀ , ਕੀ ਹੁਣ ਜੇਲ੍ਹ ਮੰਤਰੀ ਮੰਤਰੀ ਦੇਣਗੇ ਅਸਤੀਫ਼ਾ[/caption] ਇਸ ਘਟਨਾ ਤੋਂ ਬਾਅਦ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ 'ਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ ਕਿ ਪੰਜਾਬ ਵਿੱਚ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਅਤੇ ਪੰਜਾਬ ਜੰਗਲ ਰਾਜ ਬਣ ਚੁੱਕਾ ਹੈ। ਇਸ ਘਟਨਾ ਤੋਂ ਬਾਅਦ ਲੋਕ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦਾ ਅਸਤੀਫ਼ਾ ਲੈਣਗੇ। -PTCNews


Top News view more...

Latest News view more...