Fri, Apr 26, 2024
Whatsapp

ਨਸ਼ੇ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ, ਪਰਿਵਾਰ 'ਚ ਛਾਇਆ ਮਾਤਮ

Written by  Jashan A -- December 09th 2018 02:46 PM
ਨਸ਼ੇ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ, ਪਰਿਵਾਰ 'ਚ ਛਾਇਆ ਮਾਤਮ

ਨਸ਼ੇ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ, ਪਰਿਵਾਰ 'ਚ ਛਾਇਆ ਮਾਤਮ

ਨਸ਼ੇ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ, ਪਰਿਵਾਰ 'ਚ ਛਾਇਆ ਮਾਤਮ ਲੁਧਿਆਣਾ: ਪੰਜਾਬ 'ਚ ਨਸ਼ਿਆਂ ਦੇ ਦੌਰ ਨੂੰ ਦੇਖ ਕੇ ਲੱਗਦਾ ਹੈ ਕਿ ਪੁਰਾਣੇ ਪੰਜਾਬ ਨੂੰ ਬਹੁਤ ਪਿੱਛੇ ਛੱਡ ਦਿੱਤਾ ਹੈ, ਕਿਉਂਕਿ ਇੱਕ ਸਮਾਂ ਹੁੰਦਾ ਸੀ ਜਦੋ ਪੰਜਾਬ ਕੱਬਡੀ, ਭੰਗੜੇ ਤੇ ਸ਼ੈਲ ਛਬੀਲੇ ਗੱਭਰੂਆਂ ਲਈ ਜਾਣਿਆ ਜਾਂਦਾ ਸੀ।ਪਰ ਹੁਣ ਪੰਜਾਬ ਨੂੰ ਲੋਕ ਨਸ਼ਿਆਂ ਕਰਕੇ ਜਾਣਦੇ ਹਨ। [caption id="attachment_226745" align="aligncenter" width="300"]drug ਨਸ਼ੇ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ, ਪਰਿਵਾਰ 'ਚ ਛਾਇਆ ਮਾਤਮ[/caption] ਅੱਜ ਪੰਜਾਬ 'ਚ ਹਰ ਰੋਜ ਨੌਜਵਾਨ ਨਸ਼ੇ ਕਰਕੇ ਆਪਣੀਆਂ ਜਾਨਾ ਗਵਾ ਰਹੇ ਹਨ। ਅਜਿਹਾ ਮਾਮਲਾ ਹੀ ਇੱਕ ਹੋਰ ਸਾਹਮਣੇ ਆਇਆ ਹੈ। ਜਿਥੇ ਲੱਖੋਵਾਲ ਵਿੱਚ ਇੱਕ ਨੌਜਵਾਨ 'ਚਿੱਟੇ' ਦਾ ਟੀਕਾ ਲਗਾਉਣ ਕਾਰਨ ਮਰ ਗਿਆ। [caption id="attachment_226744" align="aligncenter" width="300"]drug ਨਸ਼ੇ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ, ਪਰਿਵਾਰ 'ਚ ਛਾਇਆ ਮਾਤਮ[/caption] ਜਾਣਕਾਰੀ ਮੁਤਾਬਕ ਮਰਨ ਵਾਲੇ ਮੁੰਡੇ ਦਾ ਨਾਂ ਗੋਪੀ ਕੁਮਾਰ (22) ਪੁੱਤਰ ਕਿਸ਼ਨ ਪਾਲ ਵਾਸੀ ਪਿੰਡ ਲੱਖੋਵਾਲ ਹੈ। ਇਸ ਘਟਨਾ ਤੋਂ ਬਾਅਦ ਪੂਰਾ ਪਰਿਵਾਰ ਸਦਮੇ ਵਿੱਚ ਹੈ।ਇਸ ਮਾਮਲੇ ਦੀ ਜਾਣਕਾਰੀ ਮਿਲਣ ਉਪਰੰਤ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। [caption id="attachment_226743" align="aligncenter" width="300"]drug ਨਸ਼ੇ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ, ਪਰਿਵਾਰ 'ਚ ਛਾਇਆ ਮਾਤਮ[/caption] ਥਾਣਾ ਮੁਖੀ ਹਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਮ੍ਰਿਤਕ ਦੇ ਫੋਨ ਕਾਲ ਦੀ ਡਿਟੇਲ ਕੱਢਵਾ ਕੇ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਾਂ ਕਿ ਉਸ ਨੇ ਆਪਣੀ ਮੌਤ ਤੋਂ ਪਹਿਲਾਂ ਕਿਸ ਕਿਸ ਨਾਲ ਸੰਪਰਕ ਕੀਤਾ ਹੈ। ਨੌਜਵਾਨ ਦੀ ਲਾਸ਼ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਮੌਰਚਰੀ 'ਚ ਰੱਖਵਾ ਕੇ ਪੁਲਸ ਵਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। -PTC News


Top News view more...

Latest News view more...