Fri, Apr 26, 2024
Whatsapp

ਖਾਕੀ ਵਰਦੀ ਦੀ ਆੜ 'ਚ ASI ਸਮੇਤ ਤਿੰਨ ਵਿਅਕਤੀ ਕਰਦੇ ਸੀ ਗ਼ਲਤ ਧੰਦਾ , ਚੜ੍ਹੇ ਪੁਲਿਸ ਅੜਿੱਕੇ

Written by  Shanker Badra -- November 25th 2019 12:20 PM
ਖਾਕੀ ਵਰਦੀ ਦੀ ਆੜ 'ਚ ASI ਸਮੇਤ ਤਿੰਨ ਵਿਅਕਤੀ ਕਰਦੇ ਸੀ ਗ਼ਲਤ ਧੰਦਾ , ਚੜ੍ਹੇ ਪੁਲਿਸ ਅੜਿੱਕੇ

ਖਾਕੀ ਵਰਦੀ ਦੀ ਆੜ 'ਚ ASI ਸਮੇਤ ਤਿੰਨ ਵਿਅਕਤੀ ਕਰਦੇ ਸੀ ਗ਼ਲਤ ਧੰਦਾ , ਚੜ੍ਹੇ ਪੁਲਿਸ ਅੜਿੱਕੇ

ਖਾਕੀ ਵਰਦੀ ਦੀ ਆੜ 'ਚ ASI ਸਮੇਤ ਤਿੰਨ ਵਿਅਕਤੀ ਕਰਦੇ ਸੀ ਗ਼ਲਤ ਧੰਦਾ , ਚੜ੍ਹੇ ਪੁਲਿਸ ਅੜਿੱਕੇ:ਲੁਧਿਆਣਾ : ਐਸਟੀਐਫ ਨੇ ਢੋਲੇਵਾਲ ਚੌਕ ਕੋਲਨਾਕਾਬੰਦੀ ਦੌਰਾਨ ਏਐਸਆਈ ਸਣੇ ਤਿੰਨ ਨਸ਼ਾ ਸਮੱਗਲਰਾਂ ਨੂੰ ਅੱਧਾ ਕਿੱਲੋ ਅਫ਼ੀਮ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਮੁਤਾਬਕ ਪੁੱਛਗਿੱਛ ਦੌਰਾਨ ਇਸ ਨੈੱਟਵਰਕ ਨਾਲ ਜੁੜੇ ਹੋਰ ਸਫੈਦਪੋਸ਼ਾਂ ਬਾਰੇ ਵੀ ਅਹਿਮ ਖ਼ੁਲਾਸੇ ਹੋਣਗੇ। ਮਿਲੀ ਜਾਣਕਾਰੀ ਅਨੁਸਾਰ ਐਸਟੀਐਫ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਾਰ ਵਿੱਚ ਦੋ ਪੁਲਿਸ ਕਰਮਚਾਰੀ ਅਤੇ ਇੱਕ ਹੋਰ ਵਿਅਕਤੀ ਚੰਡੀਗੜ੍ਹ ਰੋਡ ਵੱਲ ਜਾ ਰਹੇ ਹਨ। ਜਿਸ ਤ ਬਾਅਦ ਐਸਟੀਐਫ ਦੀ ਟੀਮ ਨੇ ਢੋਲੇਵਾਲ ਚੌਕ ਕੋਲ ਨਾਕਾਬੰਦੀ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਕਾਰ ਵਿੱਚ ਅੱਧਾ ਕਿਲੋ ਅਫ਼ੀਮ ਬਰਾਮਦ ਹੋਈ ਹੈ। ਇਸ ਦੌਰਾਨ ਸਪੈਸ਼ਲ ਟਾਕਸ ਫੋਰਸ ਦੇ ਸੂਤਰਾਂ ਅਨੁਸਾਰ ਮੁਲਜ਼ਮਾਂ ਦੀ ਪਛਾਣ ਪੁਲਿਸ ਲਾਇਨ ਵਿੱਚ ਤੈਨਾਤ ਏਐਸਆਈ ਜਗਜੀਤ ਸਿੰਘ ਅਤੇ ਫਿਰੋਜ਼ਪੁਰ ਦੇ ਕਾਂਸਟੇਬਲ ਅੰਗਰੇਜ ਸਿੰਘ ਅਤੇ ਲਖਵਿੰਦਰ ਸਿੰਘ ਮੰਟੂ ਦੇ ਰੂਪ 'ਚ ਹੋਈ ਹੈ। ਇਸ ਮਾਮਲੇ 'ਚ ਜਾਣਕਾਰੀ ਦਿੰਦੇ ਹੋਏ ਸਪੈਸ਼ਲ ਟਾਸਕ ਫੋਰਸ ਦੇ ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖ਼ੁਲਾਸਾ ਕੀਤਾ ਕਿ ਉਹ ਸਿਰਸਾ ਤੋਂ ਅਫ਼ੀਮ ਥੋਕ ਦੇ ਭਾਅ ਲਿਆ ਕੇ ਆਪਣੇ ਗ੍ਰਾਹਕਾਂ ਨੂੰ ਪਰਚੂਨ 'ਚ ਸਪਲਾਈ ਕਰਦੇ ਸਨ। ਪੁਲਿਸ ਵੱਲੋਂ ਗਿ੍ਫ਼ਤਾਰ ਸਹਾਇਕ ਥਾਣੇਦਾਰ ਜਗਜੀਤ ਸਿੰਘ ਖ਼ੁਦ ਵੀ ਅਫ਼ੀਮ ਦੇ ਨਸ਼ੇ ਦਾ ਆਦੀ ਹੈ। -PTCNews


Top News view more...

Latest News view more...