IPL 2020 -ਦੁਬਈ 'ਚ ਦਿਖੇਗੀ ਲੁਧਿਆਣਾ ਦੇ ਬ੍ਰਾਂਡ ਏਵਨ ਸਾਈਕਲ ਦੀ ਝਲਕ
ਲੁਧਿਆਣਾ :IPL 2020 -ਦੁਬਈ 'ਚ ਦਿਖੇਗੀ ਲੁਧਿਆਣਾ ਦੇ ਬ੍ਰਾਂਡ ਏਵਨ ਸਾਈਕਲ ਦੀ ਝਲਕ-ਦੁਬਈ 'ਚ ਆਯੋਜਿਤ IPL 2020 'ਚ ਪੰਜਾਬ ਦੇ ਲੁਧਿਆਣਾ ਦਾ ਨਾਮ ਗੂੰਜੇਗਾ , ਜੀ ਬਿਲਕੁਲ ! ਤੁਹਾਨੂੰ ਦੁਬਈ 'ਚ ਖੇਡੇ ਜਾਣ ਵਾਲੇ ਆਈਪੀਐੱਲ ਮੈਚਾਂ ਚ' ਲੁਧਿਆਣਾ ਦੇ ਬ੍ਰਾਂਡ ਏਵਨ ਸਾਈਕਲ ਦੀ ਝਲਕ ਦੇਖਣ ਨੂੰ ਮਿਲਣ ਵਾਲੀ ਹੈ । ਦੱਸ ਦੇਈਏ ਕਿ ਲੁਧਿਆਣਾ ਦੀ ਏਵਨ ਸਾਈਕਲ ਕਿੰਗਜ਼ ਇਲੈਵਨ ਪੰਜਾਬ ਦੀ ਪ੍ਰਿੰਸੀਪਲ ਸਪਾਂਸਰ ਬਣੀ ਹੈ। ਇਸ ਸੰਦਰਭ 'ਚ ਜੁਆਇੰਟ ਐੱਮ.ਡੀ ਰਿਸ਼ੀ ਪਾਹਵਾ ਦੇ ਦੱਸਣ ਅਨੁਸਾਰ ਉਪਰੋਕਤ ਕੰਪਨੀ ਮਹਿਜ਼ ਪੰਜਾਬ ਟੀਮ ਦੀ ਸਪਾਂਸਰ ਹੀ ਨਹੀਂ ਬਲਕਿ ਅਧਿਕਾਰਤ ਪਾਰਟਨਰ ਵੀ ਹੋਵੇਗੀ । ਮਿਲੀ ਜਾਣਕਾਰੀ ਮੁਤਾਬਿਕ ਟੀਮ ਵੱਲੋਂ ਏਵਨ ਦੇ ਸਾਈਕਲ ਵੀ ਮੈਦਾਨ 'ਚ ਚਲਾਏ ਜਾਣ ਵਾਲੇ ਹਨ। ਸਿਰਫ਼ ਹੁਣ ਹੀ ਨਹੀਂ, ਬਲਕਿ ਕੰਪਨੀ ਵੱਲੋਂ ਪਿਛਲੇ ਸਾਲ ਟਾਈਗਰ ਸ਼ਰਾਫ ਦੇ ਨਾਲ ਕੈਂਪੇਨ ਕੀਤੀ ਗਈ ਸੀ ਅਤੇ ਕਈ ਫ਼ਿਲਮਾਂ ਅਤੇ ਵੈੱਬ ਸੀਰੀਜ਼ ਦੌਰਾਨ ਵੀ ਏਵਨ ਸਾਈਕਲ ਦੀ ਝਲਕ ਦੇਖਣ ਨੂੰ ਮਿਲੀ ਹੈ । ਕੰਪਨੀ ਵੱਲੋਂ ਪ੍ਰੀਮੀਅਮ ਸੈਗਮੇਂਟ 'ਤੇ ਵੀ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਕੰਪਨੀ ਪੂਰੀ ਤਰ੍ਹਾਂ ਯਤਨਸ਼ੀਲ ਹੈ । ਕਾਬਲ-ਏ-ਗੌਰ ਹੈ ਕਿ ਇਸ ਸਬੰਧੀ ਕਿੰਗਜ਼ ਇਲੈਵਨ ਪੰਜਾਬ ਵੱਲੋਂ ਵੀ ਇੱਕ ਟਵੀਟ ਕੀਤਾ ਗਿਆ ਹੈ । ਜਿਸ 'ਚ ਖਿਡਾਰੀਆਂ ਵੱਲੋਂ ਪਹਿਨੀਆਂ ਏਵਨ ਸਾਈਕਲ ਦੀ ਝਲਕ ਦਿਖਾਉਂਦੀਆਂ ਟੀ-ਸ਼ਰਟਸ ਦੀਆਂ ਤਸਵੀਰਾਂ ਦਿਖਾਈ ਦੇ ਰਹੀਆਂ ਹਨ । ਟਵੀਟ 'ਚ ਲਿਖਿਆ ਹੈ ਕਿ ਇਤਿਹਾਸ ਬਣਾਉਣ ਲਈ ਸਭ ਤੋਂ ਵੱਡੀ ਸਾਂਝੇਦਾਰੀ ਦਾ ਐਲਾਨ ਕਰ ਰਹੇ ਹਾਂ ! ਇਸ ਯਾਤਰਾ 'ਤੇ ਸਾਡੇ ਨਾਲ ਸ਼ਾਮਲ ਹੋਵੋ ਅਤੇ ਜਿੱਤ ਦੀ ਸਵਾਰੀ ਕਰੋ -Announcing the greatest partnership that’s here to create history!Join us on the journey and ride for victory #RideToRoar #SaddaPunjab #Dream11IPL #KXIP
ਆਈਪੀਐੱਲ ਦਾ ਪੂਰੇ ਵਿਸ਼ਵ ਨੂੰ ਇੰਤਜ਼ਾਰ ਹੈ। ਕੋਰੋਨਾ ਮਹਾਂਮਾਰੀ ਵਿਚਕਾਰ IPL 2020 ਯਕੀਨਨ ਵੱਖਰੀ ਦਿੱਖ ਸੰਗ ਯਾਦਗਾਰ ਰਹਿਣ ਵਾਲਾ ਹੈ।Announcing the greatest partnership that’s here to create history! ? Join us on the journey and ride for victory ?#RideToRoar #SaddaPunjab #Dream11IPL #KXIP pic.twitter.com/AJDH7QZhny — Kings XI Punjab (@lionsdenkxip) September 17, 2020