ਮਾਛੀਵਾੜੇ ਦੀ ਇੱਕ ਮੋਟਰ ਤੋਂ ਖੂਨ ਨਾਲ ਲੱਥਪਥ ਮਿਲੀ ਔਰਤ ਦੀ ਲਾਸ਼, ਲੋਕਾਂ 'ਚ ਸਹਿਮ
macchiwara lady death dead body found : ਮਾਛੀਵਾੜੇ ਦੀ ਇੱਕ ਮੋਟਰ ਤੋਂ ਖੂਨ ਨਾਲ ਲੱਥਪਥ ਮਿਲੀ ਔਰਤ ਦੀ ਲਾਸ਼, ਲੋਕਾਂ 'ਚ ਸਹਿਮ ਮਾਛੀਵਾੜੇ 'ਚ ਖੇਤਾਂ ਦੀ ਇੱਕ ਮੋਟਰ ਤੋਂ ਖੂਨ ਨਾਲ ਲੱਥਪਥ ਔਰਤ ਦੀ ਲਾਸ਼ ਮਿਲਣ ਨਾਲ ਆਸਪਾਸ ਦੇ ਇਲਾਕੇ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਹੈ। ਮੌਕੇ ਦੀਆਂ ਤਸਵੀਰਾਂ 'ਚ ਕੋਲ ਇੱਕ ਕਹੀ ਵੀ ਪਈ ਦਿਖਾਈ ਦੇ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ, ਔਰਤ 3 ਮਰਦਾਂ ਨਾਲ ਉਕਤ ਮੋਟਰ ਦੇ ਕਮਰੇ 'ਚ ਆਈ ਸੀ, ਜਿਸ ਤੋਂ ਬਾਅਦ ਉਸਦੀ ਲਾਸ਼ ਸਵੇਰੇ ਖੂਨ ਨਾਲ ਲਥਪਥ ਮਿਲੀ ਹੈ। ਮਹਿਲਾ ਅਮਲੋਹ ਹਲਕੇ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹੋਰ ਵੇਰਵਿਆਂ ਦੀ ਉਡੀਕ 'ਚ —PTC News