ਮੁੱਖ ਖਬਰਾਂ

ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਵਿਧਾਇਕ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

By Shanker Badra -- July 02, 2019 1:07 pm -- Updated:Feb 15, 2021

ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਵਿਧਾਇਕ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ:ਵਿਦਿਸ਼ਾ : ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ਦੇ ਗੰਜਬਾਸੌਦਾ ਤੋਂ ਵਿਧਾਇਕ ਲੀਨਾ ਜੈਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਡਾਕ ਰਾਹੀਂ ਚਿੱਠੀ ਭੇਜ ਕੇ ਬੰਬ ਨਾਲ ਉਡਾਣ ਦੀ ਧਮਕੀ ਦਿੱਤੀ ਹੈ। ਇਸ ਦੇ ਨਾਲ ਹੀ ਬਾਸੌਦਾ ਦੇ ਰੇਲਵੇ ਸਟੇਸ਼ਨ ਅਤੇ ਸਰਕਾਰੀ ਹਸਪਤਾਲ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਇਸ ਖ਼ਬਰ ਤੋਂ ਬਾਅਦ ਪੁਲਿਸ ਚੌਕਸ ਹੋ ਗਈ ਹੈ ਅਤੇ ਸੁਰੱਖਿਆ ਵਧਾ ਦਿੱਤੀ ਗਈ ਹੈ।

Madhya Pradesh : Amit Shah And BJP MLA person threatened received letter ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਵਿਧਾਇਕ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਦਰਅਸਲ 'ਚ ਗੰਜਬਾਸੌਦਾ ਤੋਂ ਵਿਧਾਇਕ ਲੀਨਾ ਜੈਨ ਨੂੰ ਸੋਮਵਾਰ ਦੁਪਹਿਰ ਡਾਕ ਰਾਹੀਂ ਇੱਕ ਚਿੱਠੀ ਮਿਲੀ। ਜਦੋਂ ਉਸ ਨੇ ਚਿੱਠੀ ਖੋਲ੍ਹ ਕੇ ਪੜ੍ਹੀ ਤਾਂ ਉਸ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਗੰਜਬਾਸੌਦਾ ਦੇ ਸਰਕਾਰੀ ਹਸਪਤਾਲ ,ਰੇਲਵੇ ਸਟੇਸ਼ਨ ਅਤੇ ਉਸਨੂੰ ਖ਼ੁਦ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਚਿੱਠੀ ਭੇਜਣ ਵਾਲੇ ਦੇ ਨਾਂ ਦੀ ਜਗ੍ਹਾ 'ਬੰਬ ਬਣਾਉਣ ਵਾਲਾ' ਲਿਖਿਆ ਹੋਇਆ ਸੀ।

Madhya Pradesh : Amit Shah And BJP MLA person threatened received letter ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਵਿਧਾਇਕ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਦਿੱਲੀ ‘ਚ ਸਿੱਖ ਡਰਾਈਵਰ ਕੁੱਟਮਾਰ ਦਾ ਮਾਮਲਾ : ਪੁਲਿਸ ਵਿਭਾਗ ਨੇ 3 ਪੁਲਿਸ ਮੁਲਾਜ਼ਮਾਂ ਨੂੰ ਕੀਤਾ ਸਸਪੈਂਡ ਅਤੇ 10 ਦਾ ਤਬਾਦਲਾ

ਜਿਸ ਤੋਂ ਬਾਅਦ ਵਿਧਾਇਕ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।ਵਿਧਾਇਕ ਦੀ ਸੂਚਨਾ ਤੋਂ ਬਾਅਦ ਰੇਲਵੇ ਸਟੇਸ਼ਨ, ਹਸਪਤਾਲ, ਬੱਸ ਅੱਡੇ 'ਤੇ ਪੁਲਿਸ ਨੂੰ ਤੈਨਾਤ ਕੀਤਾ ਗਿਆ ਹੈ।ਵਿਧਾਇਕ ਦੀ ਸੂਚਨਾ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਅਤੇ ਚਿੱਠੀ ਦੀ ਜਾਂਚ ਕਰਵਾਈ ਜਾ ਰਹੀ ਹੈ।
-PTCNews

  • Share