Fri, Apr 26, 2024
Whatsapp

ਬੱਕਰੀ ਚਰਾਉਣ ਗਏ ਵਿਅਕਤੀ ਨੂੰ ਮਿਲੇ ਬੰਬ , ਪਿੱਤਲ ਕੱਢਣ ਦੇ ਚੱਕਰ 'ਚ ਫਟਿਆ ਬੰਬ , ਤਿੰਨ ਮੌਤਾਂ

Written by  Shanker Badra -- July 02nd 2019 10:52 AM
ਬੱਕਰੀ ਚਰਾਉਣ ਗਏ ਵਿਅਕਤੀ ਨੂੰ ਮਿਲੇ ਬੰਬ , ਪਿੱਤਲ ਕੱਢਣ ਦੇ ਚੱਕਰ 'ਚ ਫਟਿਆ ਬੰਬ , ਤਿੰਨ ਮੌਤਾਂ

ਬੱਕਰੀ ਚਰਾਉਣ ਗਏ ਵਿਅਕਤੀ ਨੂੰ ਮਿਲੇ ਬੰਬ , ਪਿੱਤਲ ਕੱਢਣ ਦੇ ਚੱਕਰ 'ਚ ਫਟਿਆ ਬੰਬ , ਤਿੰਨ ਮੌਤਾਂ

ਬੱਕਰੀ ਚਰਾਉਣ ਗਏ ਵਿਅਕਤੀ ਨੂੰ ਮਿਲੇ ਬੰਬ , ਪਿੱਤਲ ਕੱਢਣ ਦੇ ਚੱਕਰ 'ਚ ਫਟਿਆ ਬੰਬ , ਤਿੰਨ ਮੌਤਾਂ:ਸ਼ਿਵਪੁਰੀ : ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਦੇ ਪਿੰਡ ਮਸੂਦਾ ਵਿਚ ਫ਼ੌਜ ਦੀ ਫਾਇਰਿੰਗ ਰੇਂਜ ਤੋਂ ਮਿਲੇ ਬੰਬ ਦਾ ਪਿੱਤਲ ਕੱਢਣ ਦੇ ਚੱਕਰ ਵਿਚ ਧਮਾਕਾ ਹੋ ਗਿਆ ਹੈ। ਇਸ ਧਮਾਕੇ ਵਿੱਚ ਇੱਕੋ ਹੀ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ ਹੈ। ਜਿਸ ਤੋਂ ਬਾਅਦ ਜ਼ਖ਼ਮੀ ਨੂੰ ਝਾਂਸੀ ਮੈਡੀਕਲ ਕਾਲਜ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।ਇਸ ਘਟਨਾ ਦੀ ਸੂਚਨਾ ਮਿਲਣ 'ਤੇ ਗਵਾਲੀਅਰ ਦੇ ਬੰਬ ਨਕਾਰਾ ਦਸਤੇ ਨੇ ਮੌਕੇ 'ਤੇ ਪਏ ਦੂਜੇ ਬੰਬ ਨੂੰ ਨਸ਼ਟ ਕੀਤਾ ਅਤੇ ਉਸ ਨੂੰ ਆਪਣੇ ਨਾਲ ਲੈ ਗਏ। [caption id="attachment_313887" align="aligncenter" width="300"]Madhya Pradesh Copper Pull out Bomb Blast In Shivpuri ,Three deaths
ਬੱਕਰੀ ਚਰਾਉਣ ਗਏ ਵਿਅਕਤੀ ਨੂੰ ਮਿਲੇ ਬੰਬ , ਪਿੱਤਲ ਕੱਢਣ ਦੇ ਚੱਕਰ 'ਚ ਫਟਿਆ ਬੰਬ , ਤਿੰਨ ਮੌਤਾਂ[/caption] ਮਿਲੀ ਜਾਣਕਾਰੀ ਮੁਤਾਬਕ ਪਿੰਡ ਮਸੂਦਾ ਦਾ ਰਹਿਣ ਵਾਲਾ ਸ਼ਿਆਮ ਲਾਲ ਜਾਟਵ ਐਤਵਾਰ ਦੁਪਹਿਰ ਬੱਕਰੀ ਚਰਾਉਣ ਲਈ ਜੰਗਲ 'ਚ ਗਿਆ ਸੀ। ਇਸ ਦੌਰਾਨ ਉਸਨੂੰ ਜੰਗਲ 'ਚੋਂ ਦੋ ਬੰਬ ਮਿਲੇ, ਜਿਨ੍ਹਾਂ ਨੂੰ ਉਹ ਘਰ ਲੈ ਆਇਆ।ਜਦੋਂ ਉਕਤ ਵਿਅਕਤੀ ਸੋਮਵਾਰ ਸਵੇਰੇ ਸੱਤ ਵਜੇ ਬੰਬ 'ਚੋਂ ਪਿੱਤਲ ਕੱਢਣ ਲੱਗਾ ਤਾਂ ਧਮਾਕਾ ਹੋ ਗਿਆ। [caption id="attachment_313889" align="aligncenter" width="300"] Madhya Pradesh Copper Pull out Bomb Blast In Shivpuri ,Three deaths
ਬੱਕਰੀ ਚਰਾਉਣ ਗਏ ਵਿਅਕਤੀ ਨੂੰ ਮਿਲੇ ਬੰਬ , ਪਿੱਤਲ ਕੱਢਣ ਦੇ ਚੱਕਰ 'ਚ ਫਟਿਆ ਬੰਬ , ਤਿੰਨ ਮੌਤਾਂ[/caption] ਇਸ ਹਾਦਸੇ ਵਿਚ ਸ਼ਿਆਮ ਲਾਲ ਜਾਟਵ ਅਤੇ ਉਸ ਦੀ ਬੇਟੀ ਸੁਖਦੇਵੀ ਅਤੇ ਸੁਖਦੇਵੀ ਦੀ ਬੇਟੀ ਆਸ਼ਿਨੀ ਦੀ ਮੌਤ ਹੋ ਗਈ। ਇਸ ਦੀ ਸੂਚਨਾ ਮਿਲਣ 'ਤੇ ਚੌਕੀ ਇੰਚਾਰਜ ਸੰਜੀਵ ਪਵਾਰ, ਡਾਗ ਸਕੁਐਡ ਤੇ ਫੋਰੈਂਸਿਕ ਸਾਇੰਸ ਲੈਬੋਰਟਰੀ (ਐੱਫਐੱਸਐੱਲ) ਇੰਚਾਰਜ ਡਾ. ਐੱਚਐੱਸ ਬਰਹਾਦੀਆ ਮੌਕੇ 'ਤੇ ਪੁੱਜੇ। [caption id="attachment_313891" align="aligncenter" width="275"]Madhya Pradesh Copper Pull out Bomb Blast In Shivpuri ,Three deaths
ਬੱਕਰੀ ਚਰਾਉਣ ਗਏ ਵਿਅਕਤੀ ਨੂੰ ਮਿਲੇ ਬੰਬ , ਪਿੱਤਲ ਕੱਢਣ ਦੇ ਚੱਕਰ 'ਚ ਫਟਿਆ ਬੰਬ , ਤਿੰਨ ਮੌਤਾਂ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮਹਾਰਾਸ਼ਟਰ : ਪੁਣੇ ’ਚ ਵੀ ਵਾਪਰਿਆ ਵੱਡਾ ਹਾਦਸਾ , ਕਾਲਜ ਦੀ ਕੰਧ ਡਿੱਗਣ ਕਾਰਨ 6 ਮੌਤਾਂ ਅਤੇ ਕਈ ਜ਼ਖਮੀ ਦੱਸਿਆ ਜਾਂਦਾ ਹੈ ਕਿ ਦੋ ਵਿਚੋਂ ਇੱਕ ਬੰਬ ਦੀ ਪਿੰਨ ਐਕਟਿਵ ਹੋਣ ਨਾਲ ਧਮਾਕਾ ਹੋਇਆ ਹੈ।ਇਸ ਦੇ ਟੁਕੜੇ 20 ਫੁੱਟ ਦੂਰ ਤਕ ਗਏ।ਉਨ੍ਹਾਂ ਦੱਸਿਆ ਕਿ ਕਰੀਬ 25 ਕਿਲੋ ਵਜ਼ਨੀ ਬੰਬ ਦਾ ਧਮਾਕਾ ਏਨਾ ਜ਼ੋਰਦਾਰ ਸੀ ਕਿ ਲੈਡ ਦੇ ਟੁਕੜੇ ਜਾਨ ਗੁਆਉਣ ਵਾਲਿਆਂ ਦੇ ਸਰੀਰ ਦੇ ਨਾਲ ਹੀ ਦੀਵਾਰ 'ਚ ਵੀ ਵੜ ਗਏ।ਟੁਕੜਿਆਂ ਨੂੰ ਜਾਂਚ ਲਈ ਭੇਜਿਆ ਜਾ ਰਿਹਾ ਹੈ। -PTCNews


Top News view more...

Latest News view more...