Fri, Apr 26, 2024
Whatsapp

ਸ਼ਰਮਨਾਕ ! 1000 ਭੈਣਾਂ ਦੇ 'ਭਰਾ' ਨੇ 11 ਸਾਲ ਦੀ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

Written by  Jashan A -- July 02nd 2019 08:37 PM
ਸ਼ਰਮਨਾਕ ! 1000 ਭੈਣਾਂ ਦੇ 'ਭਰਾ' ਨੇ 11 ਸਾਲ ਦੀ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਸ਼ਰਮਨਾਕ ! 1000 ਭੈਣਾਂ ਦੇ 'ਭਰਾ' ਨੇ 11 ਸਾਲ ਦੀ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਸ਼ਰਮਨਾਕ ! 1000 ਭੈਣਾਂ ਦੇ 'ਭਰਾ' ਨੇ 11 ਸਾਲ ਦੀ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ,ਨਵੀਂ ਦਿੱਲੀ: ਮੱਧ ਪ੍ਰਦੇਸ਼ ਦੇ ਬੈਤੂਲ ਸ਼ਹਿਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਤੁਸੀਂ ਹੈਰਾਨ ਹੋ ਜਾਓਗੇ। ਦਰਅਸਲ, ਇਥੇ ਇੱਕ ਵਿਅਕਤੀ ਨੇ ਹਵਸ ਮਿਟਾਉਣ ਲਈ 11 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕੀਤਾ। ਉਕਤ ਵਿਅਕਤੀ ਰਾਜਿੰਦਰ ਸਿੰਘ ਚੌਹਾਨ ਉਰਫ ਕੇਂਦੂ ਬਾਬਾ ਜੋ ਇਕ ਸਥਾਨਕ ਆਜ਼ਾਦ ਕੌਂਸਲਰ ਹੈ, ਹਰ ਸਾਲ ਰੱਖੜੀ ਦੇ ਮੌਕੇ 'ਤੇ ਸਮੂਹਿਕ ਰੱਖੜੀ ਬੰਨ੍ਹਵਾਉਣ ਦਾ ਪ੍ਰੋਗਰਾਮ ਆਯੋਜਿਤ ਕਰਦਾ ਸੀ ਅਤੇ ਖੁਦ ਨੂੰ ਇਕ ਹਜ਼ਾਰ ਭੈਣਾਂ ਦਾ 'ਭਰਾ' ਦੱਸਦਾ ਸੀ। ਹੋਰ ਪੜ੍ਹੋ:ਪਰਾਲੀ ਸਾੜਨ ਦੇ ਮੁੱਦੇ 'ਤੇ ਕਿਸਾਨ ਅਪਣਾਉਣਗੇ ਇਹ ਨਵਾਂ ਤਰੀਕਾ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਸਥਾਨਕ ਪੁਲਸ ਸੂਤਰਾਂ ਨੇ ਦੱਸਿਆ ਕਿ ਉਸ ਵਿਰੁੱਧ ਲੱਗੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ ਇਕ ਗੁੰਮਨਾਮ ਚਿੱਠੀ ਵਿਚ ਲਾਏ ਗਏ ਹਨ। ਕੁਝ ਰਿਪੋਰਟਾਂ ਵਿਚ ਇਹ ਵੀ ਕਿਹਾ ਗਿਆ ਕਿ ਉਸ ਨੇ ਖੁਦ ਹੀ ਥਾਣੇ ਵਿਚ ਪਹੁੰਚ ਕੇ ਆਤਮ-ਸਮਰਪਣ ਕੀਤਾ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। -PTC News


Top News view more...

Latest News view more...