ਧੋਨੀ ਨੇ ਕੌਮਾਂਤਰੀ ਕ੍ਰਿਕਟ ‘ਚ ਪੂਰੇ ਕੀਤੇ 15 ਸਾਲ, ਤਿੰਨੇ ਫਾਰਮੈਟ ‘ਚ ਭਾਰਤ ਨੂੰ ਬਣਾਇਆ ਚੈਂਪੀਅਨ

Ms Dhoni

ਧੋਨੀ ਨੇ ਕੌਮਾਂਤਰੀ ਕ੍ਰਿਕਟ ‘ਚ ਪੂਰੇ ਕੀਤੇ 15 ਸਾਲ, ਤਿੰਨੇ ਫਾਰਮੈਟ ‘ਚ ਭਾਰਤ ਨੂੰ ਬਣਾਇਆ ਚੈਂਪੀਅਨ,ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ 15 ਸਾਲ ਪੂਰੇ ਕਰ ਲਏ ਹਨ। ਇੰਨੇ ਲੰਬੇ ਸਫਰ ਦੇ ਦੌਰਾਨ ਉਨ੍ਹਾਂ ਨੇ ਭਾਰਤੀ ਟੀਮ ਨੂੰ ਨਵੀਆਂ ਉੱਚਾਈਆਂ ‘ਤੇ ਪਹੁੰਚਾਇਆ।ਉਹਨਾਂ ਨੇ 2004 ‘ਚ ਬੰਗਲਾਦੇਸ਼ ਖ਼ਿਲਾਫ਼ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤੀ ਪਾਰੀ ਖੇਡੀ ਸੀ।

Ms Dhoniਆਪਣੀ ਸ਼ੁਰੂਆਤੀ ਖੇਡ ਦੇ ਤਿੰਨ ਸਾਲਾਂ ਦੇ ਅੰਦਰ-ਅੰਦਰ ਉਹ ਟੀਮ ਇੰਡੀਆ ਦੇ ਕਪਤਾਨ ਬਣ ਗਏ। ਉਹਨਾਂ ਦੀ ਅਗਵਾਈ ‘ਚ ਭਾਰਤ ਨੇ ਵਨਡੇ, ਟੀ -20 ਦੇ ਨਾਲ਼-ਨਾਲ਼ ਚੈਂਪੀਅਨਜ਼ ਟਰਾਫੀ ਵੀ ਜਿੱਤੀ। ਉਹ ਦੁਨੀਆ ਦੇ ਇਕਲੌਤੇ ਕਪਤਾਨ ਹਨ, ਜਿੰਨ੍ਹਾਂ ਨੇ ਤਿੰਨੋਂ ਆਈਸੀਸੀ ਟਰਾਫੀਆਂ ਜਿੱਤੀਆਂ ਹਨ।

ਹੋਰ ਪੜ੍ਹੋ: ਰਵੀ ਸ਼ਾਸਤਰੀ ਮੁੜ ਤੋਂ ਬਣੇ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ

ਧੋਨੀ ਦੀ ਹਮੇਸ਼ਾਂ ਉਹਨਾਂ ਦੇ ਪ੍ਰਸ਼ੰਸਕਾਂ ਦੁਆਰਾ ਹੀ ਨਹੀਂ ਬਲਕਿ ਕਈ ਕ੍ਰਿਕਟਰ ਸਾਥੀਆਂ ਨੇ ਵੀ ਮਿਲ ਕੇ ਪ੍ਰਸ਼ੰਸਾ ਕੀਤੀ ਹੈ। ਸਚਿਨ ਤੇਂਦੁਲਕਰ ਨੇ ਧੋਨੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ- “ਉਹ ਮੇਰੇ ਕਰੀਅਰ ਦਾ ਸਰਬੋਤਮ ਕਪਤਾਨ ਹੈ।

Ms Dhoniਤੁਹਾਨੂੰ ਦੱਸ ਦੇਈਏ ਕਿ ਧੋਨੀ ਨੇ 2014 ‘ਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਵਨ-ਡੇ ਅਤੇ ਟੀ-20 ‘ਚ ਉਹ ਅਜੇ ਸਰਗਰਮ ਹਨ।ਹਾਲਾਂਕਿ ਪਿਛਲੇ 6 ਮਹੀਨਿਆਂ ਤੋਂ ਉਹ ਕੌਮਾਂਤਰੀ ਕ੍ਰਿਕਟ ਤੋਂ ਦੂਰ ਹਨ। ਇਸ ਦੌਰਾਨ ਉਨ੍ਹਾਂ ਦੇ ਸੰਨਿਆਸ ਲੈਣ ਦੀ ਅਫਵਾਹਾਂ ਵੀ ਉੱਡੀਆਂ, ਪਰ ਭਾਰਤੀ ਕ੍ਰਿਕਟ ਟੀਮ ਦੇ ਚੋਣ ਕਮੇਟੀ ਦੇ ਪ੍ਰਮੁੱਖ ਐੱਮ. ਐੱਸ. ਕੇ. ਪ੍ਰਸਾਦ ਨੇ ਇਨ੍ਹਾਂ ਅਫਵਾਹਾਂ ‘ਤੇ ਰੋਕ ਲਾ ਦਿੱਤੀ ਸੀ।

-PTC News