Fri, Apr 26, 2024
Whatsapp

ਲੁਟੇਰਿਆਂ ਨੇ ਡਰਾਈਵਰ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਕੈਨਰਾ ਬੈਂਕ ਦੇ ਲੁੱਟੇ 38 ਲੱਖ ਰੁਪਏ

Written by  Shanker Badra -- August 23rd 2018 07:57 PM
ਲੁਟੇਰਿਆਂ ਨੇ ਡਰਾਈਵਰ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਕੈਨਰਾ ਬੈਂਕ ਦੇ ਲੁੱਟੇ 38 ਲੱਖ ਰੁਪਏ

ਲੁਟੇਰਿਆਂ ਨੇ ਡਰਾਈਵਰ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਕੈਨਰਾ ਬੈਂਕ ਦੇ ਲੁੱਟੇ 38 ਲੱਖ ਰੁਪਏ

ਲੁਟੇਰਿਆਂ ਨੇ ਡਰਾਈਵਰ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਕੈਨਰਾ ਬੈਂਕ ਦੇ ਲੁੱਟੇ 38 ਲੱਖ ਰੁਪਏ:ਮਜੀਠਾ ਦੇ ਬਾਹਰਵਾਰ ਪਿੰਡ ਨੰਗਲ ਪੰਨੂੰਆਂ ਅਤੇ ਨਾਗ ਕਲਾਂ ਦੇ ਵਿਚਕਾਰ ਅਣਪਛਾਤੇ ਵਿਅਕਤੀਆਂ ਵੱਲੋਂ ਦਿਨ ਦਿਹਾੜੇ ਕੈਨਰਾ ਬੈਂਕ ਦਾ ਕੈਸ਼ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੈਨਰਾ ਬੈਂਕ ਦੇ ਸਹਾਇਕ ਮੈਨੇਜਰ ਬਲਜੀਤ ਸਿੰਘ ਨੇ ਦੱਸਿਆ ਉਹ ਆਪਣੀ ਨਿੱਜੀ ਕਾਰ 'ਚ ਆਪਣੇ ਸਹਾਇਕ ਦਵਿੰਦਰ ਸਿੰਘ ਨਾਲ 38 ਲੱਖ ਰੁਪਏ ਦਾ ਕੈਸ਼ ਲੈ ਕੇ ਅੰਮ੍ਰਿਤਸਰ ਜਾ ਰਹੇ ਸਨ। ਇਸ ਦੇ ਪਿੱਛੋਂ ਆ ਰਹੀ ਚਿੱਟੇ ਰੰਗ ਦੀ ਹਾਂਡਾ ਗੱਡੀ ਸਵਾਰ ਵਿਅਕਤੀਆਂ ਨੇ ਆਪਣੀ ਗੱਡੀ ਉਨ੍ਹਾਂ ਦੀ ਕਾਰ ਦੇ ਅੱਗੇ ਲਿਆ ਕੇ ਖੜੀ ਕਰ ਦਿੱਤੀ।ਇਸ ਦੇ ਨਾਲ ਹੀ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਅਤੇ ਅੱਖਾਂ 'ਚ ਮਿਰਚਾਂ ਪਾ ਕੇ ਕਾਰ 'ਚ ਪਿਆ ਕੈਸ਼ ਲੁੱਟ ਕੇ ਫ਼ਰਾਰ ਹੋ ਗਏ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਘਟਨਾ ਸਥਾਨ ਨੂੰ ਘੇਰੇ 'ਚ ਲੈ ਕੇ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।ਇਸ ਦੇ ਨਾਲ ਹੀ ਪੁਲਿਸ ਵੱਲੋਂ ਇਲਾਕੇ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। -PTCNews


Top News view more...

Latest News view more...