ਪੰਜਾਬ

ਪਟਿਆਲਾ 'ਚ ਵੱਡੀ ਵਾਰਦਾਤ- ASI ਨੇ ਆਪਣੇ ਸਿਰ 'ਚ ਮਾਰੀ ਗੋਲ਼ੀ, ਪਤਨੀ ਦੀ ਮਿਲੀ ਲਾਸ਼

By Riya Bawa -- June 26, 2022 4:32 pm

ਪਟਿਆਲਾ: ਪਟਿਆਲਾ ਦੀ ਪੁਲਿਸ ਲਾਈਨ ਦੇ ਕੁਆਰਟਰਾਂ 'ਚ ਇਕ ਏਐਸਆਈ ਵੱਲੋਂ ਆਪਣੇ ਸਿਰ 'ਚ ਗੋਲ਼ੀ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲ਼ੀ ਚੱਲਣ ਦੀ ਅਵਾਜ਼ ਤੋਂ ਬਾਅਦ ਜਿਵੇਂ ਹੀ ਗੁਆਂਢੀ ਘਰ ਪੁੱਜੇ ਤਾਂ ਏਐਸਆਈ ਦੀ ਪਤਨੀ ਸੁਮਨ ਦੀ ਲਾਸ਼ ਖੂਨ ਨਾਲ ਲੱਥਪੱਥ ਜ਼ਮੀਨ 'ਤੇ ਡਿੱਗੀ ਪਈ ਸੀ ਜਦਕਿ ਏਐਸਆਈ ਦਵਿੰਦਰ ਸਿੰਘ ਦਰਦ ਨਾਲ ਤੜਫ ਰਿਹਾ ਸੀ।

Major incident in Patiala - ASI shot in the head, wife's body found

ਇਸ ਤੋਂ ਤੁਰੰਤ ਬਾਅਦ ਗੁਆਂਢੀਆਂ ਵੱਲੋਂ ਜਿਥੇ ਏਐਸਆਈ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ, ਉੱਥੇ ਹੀ ਘਟਨਾ ਸਬੰਧੀ ਥਾਣਾ ਤ੍ਰਿਪੜੀ ਨੂੰ ਸੂਚਨਾ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਗੁਆਂਢੀ ਵਿਨੋਦ ਕੁਮਾਰ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਧਿਆਨਾ ਪਿੰਡ ਸੋਨੀਪਤ ਹਰਿਆਣਾ ਦਾ ਰਹਿਣ ਵਾਲਾ ਹੈ।

 dead

ਇਹ ਵੀ ਪੜ੍ਹੋ: Sangrur Lok Sabha By-Election Results 2022: ਸਿਆਸਤ ਦੇ ਹਰ ਦਿੱਗਜ਼ ਨੇ ਸਿਮਰਨਜੀਤ ਸਿੰਘ ਮਾਨ ਨੂੰ ਦਿੱਤੀ ਵਧਾਈ

ਦੁਪਹਿਰ ਦੋ ਵਜੇ ਦੇ ਕਰੀਬ ਉਸ ਨੂੰ ਦਵਿੰਦਰ ਸਿੰਘ ਦਾ ਫੋਨ ਆਇਆ ਕਿ ਉਹ ਆਪਣੀ ਪਤਨੀ ਨਾਲ ਝਗੜਾ ਕਰ ਰਿਹਾ ਹੈ ਤੇ ਉਹ ਉਸ ਨੂੰ ਗੋਲ਼ੀ ਮਾਰ ਦੇਵੇਗਾ। ਇਸ ਤੋਂ ਬਾਅਦ ਉਹ ਜਿਵੇਂ ਹੀ ਦਵਿੰਦਰ ਸਿੰਘ ਦੇ ਕੁਆਰਟਰ ਪੁੱਜੇ ਤਾਂ ਉਸ ਦੀ ਪਤਨੀ ਦੀ ਲਾਸ਼ ਖੂਨ ਨਾਲ ਲੱਥਪੱਥ ਜ਼ਮੀਨ 'ਤੇ ਡਿੱਗੀ ਪਈ ਸੀ ਤੇ ਉਹ ਦਰਦ ਨਾਲ ਤੜਫ ਰਿਹਾ ਸੀ।

ਇਸ ਤੋਂ ਤੁਰੰਤ ਬਾਅਦ ਦਵਿੰਦਰ ਸਿੰਘ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ। ਫਿਲਹਾਲ ਉੱਥੇ ਉਸ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ ਕਿਉਂਕਿ ਗੋਲ਼ੀ ਉਸ ਦੇ ਸਿਰ ਦੇ ਆਰ-ਪਾਰ ਲੰਘ ਚੁੱਕੀ ਹੈ।

(ਗਗਨ ਦੀਪ ਆਹੂਜਾ ਦੀ ਰਿਪੋਰਟ)

-PTC News

  • Share