ਮਲੇਰਕੋਟਲਾ: STF ਤੇ ਕਾਊਂਟਰ ਇੰਟੈਲੀਜੈਂਸ ਵਿੰਗ ਦੀ ਟੀਮ ਨੇ ਕਰੀਬ ਸਾਢੇ 3 ਕਿੱਲੋ ਅਫੀਮ ਸਮੇਤ 2 ਨੂੰ ਕੀਤਾ ਗ੍ਰਿਫ਼ਤਾਰ

Team of STF and counter intelligence wing arrested about 3-3 apiece, including 2 arrested
Team of STF and counter intelligence wing arrested about 3-3 apiece, including 2 arrested

ਮਲੇਰਕੋਟਲਾ: ਸੂਬਾ ਸਰਕਾਰ ਭਾਵੇਂ ਕਿ ਸੱਤਾ ਵਿੱਚ ਨਸ਼ਾ ਛੇਤੀ ਖ਼ਤਮ ਕਰਨ ਦੇ ਮੁੱਦੇ ਨੂੰ ਲੈ ਕੇ ਆਈ ਸੀ, ਪਰ ਜੇਕਰ ਜ਼ਮੀਨੀ ਹਕੀਕਤ ਦੀ ਗੱਲ ਕਰੀਏ ਤਾਂ ਸੂਬੇ ਅੰਦਰ ਹਾਲੇ ਵੀ ਭਾਰੀ ਗਿਣਤੀ ‘ਚ ਨਸ਼ੇ ਦੀ ਖੇਪ ਬਰਾਮਦ ਹੋ ਰਹੀ ਹੈ। ਤਾਜ਼ਾ ਮਾਮਲਾ ਹੈ ਮਲੇਰਕੋਟਲਾ ਦਾ ਜਿਥੇ ਐਸ.ਟੀ.ਐਫ. ਸੰਗਰੂਰ ਅਤੇ ਕਾਊਂਟਰ ਇੰਟੈਲੀਜੈਸ ਵਿੰਗ ਮਲੇਰਕੋਟਲਾ ਵੱਲੋਂ ਸਾਝੇ ਤੌਰ ‘ਤੇ ਕੀਤੀ ਗਈ ਕਾਰਵਾਈ ਦੌਰਾਨ ਇੱਕ ਬਰੀਜ਼ਾ ਕਾਰ ਸਵਾਰ ਦੋ ਲੋਕਾਂ ਨੂੰ ਕਾਬੂ ਕਰ ਉਨ੍ਹਾਂ ਕੋਲੋ 3 ਕਿਲੋ 468 ਗ੍ਰਾਮ ਅਫ਼ੀਮ ਬਰਾਮਦ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।

Team of STF and counter intelligence wing arrested about 3-3 apiece, including 2 arrested
Team of STF and counter intelligence wing arrested about 3-3 apiece, including 2 arrested

ਸਾਂਝੇ ਆਪਰੇਸ਼ਨ ਦੋਰਾਨ ਲੋਕ ਸਭਾ ਚੋਣਾਂ 2019 ਨੂੰ ਮੁੱਖ ਰੱਖਦੇ ਹੋਏ ਨਸ਼ਿਆਂ ਨੂੰ ਠੱਲ ਪਾਉਣ ਲਈ ਲਗਾਏ ਸ਼ਪੈਸਲ ਨਾਕੇ ਦੌਰਾਨ ਦੋ ਵਿਅਕਤੀਆਂ ਨੂੰ ਬਰੀਜ਼ਾ ਕਾਰ ਸਮੇਤ ਕਾਬੂ ਕਰਕੇ ਉਹਨਾਂ ਤੋਂ 3 ਕਿੱਲੋ 468 ਗ੍ਰਾਮ ਅਫੀਮ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ।

Team of STF and counter intelligence wing arrested about 3-3 apiece, including 2 arrested
Team of STF and counter intelligence wing arrested about 3-3 apiece, including 2 arrested

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਨਜੀਤ ਸਿੰਘ ਬਰਾੜ ਐਸ.ਪੀ. ਮਲੇਰਕੋਟਲਾ ਨੇ ਦੱਸਿਆ ਗਿਆ ਹੈ ਕਿ ਥਾਣਾ ਸਿਟੀ 1 ਮਲੇਰਕੋਟਲਾ ਦੀ ਪੁਲਿਸ ਪਾਰਟੀ, ਇੰਟੈਲੀਜੈਂਸ ਵਿੰਗ ਮਲੇਰਕੋਟਲਾ ਅਤੇ ਸ਼ਪੈਸਲ ਟਾਸਕ ਫੋਰਸ ਯੂਨਿਟ ਸੰਗਰੂਰ ਵੱਲੋਂ ਟੀ ਪੁਆਇੰਟ ਕੂਕਿਆਂ ਵਾਲਾ ਕਲਰ ਮਲੇਰਕੋਟਲਾ ਤੋਂ ਲੁਧਿਆਣਾ ਰੋਡ ਮੇਨ ਸੜਕ ‘ਤੇ ਨਾਕਾਬੰਦੀ ਕਰਕੇ ਸਪੈਸ਼ਲ ਚੈਕਿੰਗ ਕਰ ਰਹੇ ਸਨ ਜਿਥੇ ਮੁਖਬਰੀ ਹੋਈ ਕਿ ਦੋ ਵਿਅਕਤੀ ਲਗਾਤਾਰ ਅਫੀਮ ਲਿਆ ਕੇ ਵੇਚਣ ਦੇ ਆਦੀ ਹਨ।

Team of STF and counter intelligence wing arrested about 3-3 apiece, including 2 arrested
Team of STF and counter intelligence wing arrested about 3-3 apiece, including 2 arrested

ਜਿਸ ਤੋਂ ਬਆਦ ਨਾਕਾਬੰਦੀ ਦੌਰਾਨ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਦੋਹਾਂ ਕੋਲੋਂ ਅਫੀਮ ਬਰਾਮਦ ਕੀਤੀ ਗਈ। ਉਹਨਾਂ ਦੱਸਿਆ ਕਿ ਦੋਹਾਂ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਵੱਧ ਤੋ ਵੱਧ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਸਮਗਲਰਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ ਅਤੇ ਨਸ਼ੇ ਦੀ ਸਪਲਾਈ ਲਾਇਨ ਤੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ।

— Written By : Kulwinder Kaur