ਮਲੇਰਕੋਟਲਾ ਦੀ ਪਹਿਲੀ D.C. ਤੇ S.S.P.ਨੇ ਸੰਭਾਲੇ ਅਹੁਦੇ,7 ਜੂਨ ਨੂੰ ਹੋਵੇਗਾ ਜ਼ਿਲ੍ਹੇ ਦਾ ਰਸਮੀ ਉਦਘਾਟਨ

By Jagroop Kaur - June 03, 2021 9:06 pm

ਪੰਜਾਬ ਦੇ ਨਵੇਂ ਬਣੇ 23ਵੇ ਜ਼ਿਲ੍ਹੇ ਮਲੇਰਕੋਟਲਾ ਵਿਖੇ ਅੱਜ ਪਹਿਲੇ ਡਿਪਟੀ ਕਮਿਸ਼ਨਰ ਵਜੋਂ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਅਤੇ ਜ਼ਿਲ੍ਹਾ ਪੁਲਿਸ ਮੁਖੀ ਵਜੋਂ ਕੰਵਰਦੀਪ ਕੌਰ ਨੇ ਅੱਜ ਆਪਣਾ -ਆਪਣਾ ਅਹੁਦਾ ਸੰਭਾਲ ਲਿਆ ਹੈ । ਅਹੁਦਾ ਸੰਭਾਲਣ ਉਪਰੰਤ ਸ਼੍ਰੀਮਤੀ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਵਲੋਂ 5 ਜੂਨ ਨੂੰ ਮਲੇਰਕੋਟਲਾ ਦਾ ਨਵੇਂ ਜ਼ਿਲ੍ਹੇ ਵਜੋਂ ਕੀਤਾ ਜਾਣ ਵਾਲਾ ਰਸਮੀ ਉਦਘਾਟਨ ਹੁਣ 7 ਜੂਨ ਨੂੰ ਹੋਵੇਗਾ

Read More :ਮੁੱਖ ਮੰਤਰੀ ਅੱਜ ਜਾਣਗੇ ਦਿੱਲੀ,3 ਮੈਂਬਰੀ ਕਮੇਟੀ ਵਿਚਕਾਰ ਹੋਵੇਗੀ ਮੁਲਾਕਾਤ

ਜ਼ਿਕਰਯੋਗ ਹੈ ਕਿ ਨਵੇਂ ਬਣੇ ਮਲੇਰਕੋਟਲਾ ਜ਼ਿਲ੍ਹੇ ਦੇ ਵਿਚ ਅੱਜ ਡੀ ਸੀ ਵੱਲੋਂ ਚਾਰਜ ਸੰਭਾਲਣਾ ਸੀ ਪਰ ਏ ਪੀ ਆਰ ਓ ਵੱਲੋਂ ਡੀ ਸੀ ਸਾਹਿਬ ਨਾਲ ਪ੍ਰੈੱਸ ਕਾਨਫਰੰਸ ਨਾ ਕਰਵਾਉਣ ਨੂੰ ਲੈ ਕੇ ਮਲੇਰਕੋਟਲਾ ਦੇ ਸਮੂਹ ਪੱਤਰਕਾਰ ਭੜਕੇ ਅਤੇ ਉਨ੍ਹਾਂ ਡੀ ਸੀ ਦੀ ਅੱਜ ਦੀ ਕਵਰੇਜ ਦਾ ਬਾਈਕਾਟ ਕਰ ਦਿੱਤਾ |

adv-img
adv-img