ਵਿਅਕਤੀ ਵੱਲੋਂ ਬੱਬਰ ਸ਼ੇਰ ਨਾਲ ਕੁੱਟਮਾਰ, ਡਰ ਕੇ ਜੰਗਲ ਨੂੰ ਭੱਜਿਆ ਸ਼ੇਰ
ਵਾਇਰਲ ਵੀਡੀਓ: ਸੋਸ਼ਲ ਮੀਡੀਆ 'ਤੇ ਇੱਕ ਅਜੀਬੋ-ਗ਼ਰੀਬ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਜੰਗਲ ਦਾ ਰਾਜਾ ਸ਼ੇਰ ਇੱਕ ਵਿਅਕਤੀ ਤੋਂ ਡਰਦਾ ਨਜ਼ਰ ਆ ਰਿਹਾ ਹੈ। ਇਹ ਵਿਅਕਤੀ ਇਕੱਲੇ ਡੰਡੇ ਨਾਲ ਜੰਗਲ ਵਿਚ ਨਿਕਲਿਆ ਸੀ ਤੇ ਦੂਜੇ ਪਾਸ ਸ਼ੇਰ ਵੀ ਟਹਿਲ ਰਿਹਾ ਸੀ। ਵੀਡੀਓ ਨੂੰ ਇੰਸਟਾਗ੍ਰਾਮ 'ਤੇ 'animals_powers' ਨਾਮਕ ਪੇਜ 'ਤੇ ਸ਼ੇਅਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਵੇਰਕਾ ਪਲਾਂਟ 'ਚ ਦੁੱਧ ਦੇ ਟੱਪ 'ਚ ਨੰਗੇ ਨਹਾਉਂਦੇ ਵਿਅਕਤੀ ਦਾ ਹੈਰਾਨੀਜਨਕ ਸੱਚ ਆਇਆ ਸਾਹਮਣੇ
ਵੀਡੀਓ ਵਿੱਚ ਜੰਗਲ ਦੇ ਵਿਚਕਾਰ ਇੱਕ ਬਾਲਗ ਨਰ ਸ਼ੇਰ ਦਿਖਾਈ ਦਿੰਦਾ ਹੈ। ਇਸ ਦੌਰਾਨ ਇਸ ਦੌਰਾਨ ਡੰਡੇ ਸਣੇ ਇਹ ਵਿਅਕਤੀ ਆਪਣੀ ਜਾਨ ਬਚਾਉਣ ਲਈ ਸ਼ੇਰ 'ਤੇ ਹੀ ਭਾਰੀ ਪੈ ਗਿਆ ਤੇ ਡੰਡਾ ਲੈ ਉਸ ਨੂੰ ਕੁੱਟਣ ਲਈ ਭੱਜ ਪਿਆ। ਵਿਚਾਰਾ ਸ਼ੇਰ ਜਿਸਤੋਂ ਜੰਗਲ ਦਾ ਹਰੇਕ ਜਾਨਵਰ ਡਰ ਭੱਜ ਜਾਉਂਦਾ, ਇਸ ਕਿੱਸੇ 'ਚ ਉਸ ਨੂੰ ਹੀ ਪੁੱਠਾ ਘਣੇ ਜੰਗਲ ਵੱਲ ਭੱਜਣਾ ਪੈ ਜਾਂਦਾ।
ਇਹ ਵੀ ਪੜ੍ਹੋ: ਜ਼ਮੀਨ 'ਤੇ ਲੰਮਾ ਪਾ ਕਰਮਚਾਰੀਆਂ ਨੇ ਜ਼ਬਰੀ ਲਿਆ ਮਹਿਲਾ ਦਾ ਕੋਵਿਡ ਸੈਂਪਲ
ਇਕੱਲੇ ਆਦਮੀ ਤੋਂ ਡਰ ਕੇ ਭੱਜਦੇ ਸ਼ੇਰ ਨੂੰ ਦੇਖ ਕੇ ਇੰਟਰਨੈੱਟ 'ਤੇ ਲੋਕ ਹੈਰਾਨ ਹਨ। ਹਾਲਾਂਕਿ ਕਈ ਇੰਸਟਾਗ੍ਰਾਮ ਯੂਜ਼ਰਸ ਕਮੈਂਟਸ ਵਿਚ ਲਿਖ ਰਹੇ ਨੇ ਕਿ ਗ਼ੁੱਸੇ ਵਿਚ ਬਿਨਾਂ ਕਿਸੇ ਕਾਰਨ ਸ਼ੇਰ ਨੂੰ ਮਾਰਨਾ ਗ਼ਲਤ ਹੈ। ਇਸ ਰੀਲ ਨੂੰ 780k ਤੋਂ ਵੱਧ ਵਿਊਜ਼ ਅਤੇ ਬੀਤੇ 4 ਦਿਨਾਂ ਵਿਚ 54K ਲਾਈਕਸ ਮਿਲ ਚੁੱਕੇ ਹਨ।View this post on Instagram