Fri, Apr 26, 2024
Whatsapp

ਕੌਮਾਂਤਰੀ ਮਹਿਲਾ ਦਿਵਸ: ਰਾਸ਼ਟਰਪਤੀ ਨੇ 104 ਸਾਲਾ ਬੇਬੇ ਮਾਨ ਕੌਰ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਕੀਤਾ ਸਨਮਾਨਿਤ

Written by  PTC NEWS -- March 08th 2020 12:01 PM -- Updated: March 08th 2020 12:07 PM
ਕੌਮਾਂਤਰੀ ਮਹਿਲਾ ਦਿਵਸ: ਰਾਸ਼ਟਰਪਤੀ ਨੇ 104 ਸਾਲਾ ਬੇਬੇ ਮਾਨ ਕੌਰ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਕੀਤਾ ਸਨਮਾਨਿਤ

ਕੌਮਾਂਤਰੀ ਮਹਿਲਾ ਦਿਵਸ: ਰਾਸ਼ਟਰਪਤੀ ਨੇ 104 ਸਾਲਾ ਬੇਬੇ ਮਾਨ ਕੌਰ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਕੀਤਾ ਸਨਮਾਨਿਤ

ਨਵੀਂ ਦਿੱਲੀ: ਭਾਰਤ ਦੇ ਤਿਰੰਗੇ ਦੀ ਸ਼ਾਨ ਵਧਾਉਣ ਵਾਲੀ ਅਤੇ ਭਾਰਤੀਆਂ ਦੇ ਦਿਲ 'ਚ ਜਗ੍ਹਾ ਬਣਾਉਣ ਵਾਲੀ ਪੰਜਾਬ ਦੀ 104 ਸਾਲਾ ਦੌੜਾਕ ਬੇਬੇ ਮਾਨ ਕੌਰ ਨੂੰ ਅੱਜ ਯਾਨੀ ਕਿ ਮਹਿਲਾ ਦਿਵਸ ਮੌਕੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਤੁਹਾਨੂੰ ਦੱਸ ਦੇਈਏ ਕਿ ਔਰਤਾਂ ਲਈ ਇਸ ਨੂੰ ਦੇਸ਼ ਦਾ ਸਰਵੋਤਮ ਸਨਮਾਨ ਮੰਨਿਆ ਜਾਂਦਾ ਹੈ। ਇਸ ਮੌਕੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵੀ ਮੌਜੂਦ ਰਹੇ। ਬੇਬੇ ਮਾਨ ਕੌਰ 2017 ਵਿਚ ਆਕਲੈਂਡ ਵਿਚ ਵਿਸ਼ਵ ਮਾਸਟਰਜ਼ ਖੇਡਾਂ ਵਿਚ 100 ਮੀਟਰ ਦੀ ਦੌੜ ਜਿੱਤ ਕੇ ਸੁਰਖੀਆਂ ਵਿਚ ਆਈ ਸੀ। ਉਨ੍ਹਾਂ ਦੇ ਨਾਮ ‘ਤੇ ਕੋਈ ਰੀਕਾਰਡ ਦਰਜ ਹਨ। ਜ਼ਿਕਰਯੋਗ ਹੈ ਕਿ 1 ਮਾਰਚ ਨੂੰ ਦੇਸ਼ ਦਾ ਮਾਣ ਬੇਬੇ ਮਾਨ ਕੌਰ ਨੇ 104 ਸਾਲ ਪੂਰੇ ਕੀਤੇ ਹਨ ਤੇ ਉਨ੍ਹਾਂ ਨੇ 93 ਸਾਲ ਦੀ ਉਮਰ ਵਿੱਚ ਦੌੜਨਾ ਸ਼ੁਰੂ ਕੀਤਾ। ਇਸ ਉਮਰ ‘ਚ ਜਿਥੇ ਲੋਕਾਂ ਦੇ ਗੋਡੇ ਭਾਰ ਨਹੀਂ ਝਲਦੇ, ਉਥੇ ਹੀ ਬੇਬੇ ਮਾਨ ਕੌਰ ਵੱਲੋਂ ਦੌੜਾਂ ‘ਚ ਗੋਲਡ ਮੈਡਲ ਜਿੱਤਣਾ ਸੱਚਮੁੱਚ ਇਕ ਮਹਾਨ ਪ੍ਰਾਪਤੀ ਹੈ। -PTC News

Top News view more...

Latest News view more...