ਮੁੰਡੇ ਦੀ ਗੁਆਂਢੀ ਨੇ ਅਗਵਾ ਕਰਕੇ ਕੀਤੀ ਹੱਤਿਆ, ਪਰਿਵਾਰ ਵਾਲਿਆਂ ਤੋਂ ਮੰਗੀ 50 ਹਜ਼ਾਰ ਰੁਪਏ ਦੀ ਫਿਰੌਤੀ

Man kidnapped and murder by neighbor In Ludhiana
ਮੁੰਡੇ ਦੀ ਗੁਆਂਢੀ ਨੇ ਅਗਵਾ ਕਰਕੇ ਕੀਤੀ ਹੱਤਿਆ, ਪਰਿਵਾਰ ਵਾਲਿਆਂ ਤੋਂ ਮੰਗੀ 50 ਹਜ਼ਾਰ ਰੁਪਏ ਦੀ ਫਿਰੌਤੀ   

ਮੁੰਡੇ ਦੀ ਗੁਆਂਢੀ ਨੇ ਅਗਵਾ ਕਰਕੇ ਕੀਤੀ ਹੱਤਿਆ, ਪਰਿਵਾਰ ਵਾਲਿਆਂ ਤੋਂ ਮੰਗੀ 50 ਹਜ਼ਾਰ ਰੁਪਏ ਦੀ ਫਿਰੌਤੀ:ਲੁਧਿਆਣਾ : ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ‘ਚ ਰਹਿਣ ਵਾਲੇ ਇਕ ਨੌਜਵਾਨ ਦਾ ਉਸ ਦੇ ਗੁਆਂਢੀ ਦੋਸਤ ਨੇ ਅਗ਼ਵਾ ਕਰਨ ਤੋਂ ਬਾਅਦ ਆਪਣੇ ਇਕ ਸਾਥੀ ਨਾਲ ਮਿਲ ਕੇ ਸੋਮਵਾਰ ਦੇਰ ਰਾਤ ਨੌਜਵਾਨ ਦੇ ਸਿਰ ‘ਤੇ ਇੱਟ ਨਾਲ ਹਮਲਾ ਕਰ ਕੇ ਹੱਤਿਆ ਕਰ ਦਿੱਤੀ ਹੈ। ਇਸ ਦੌਰਾਨ ਹੱਤਿਆ ਕਰਨ ਤੋਂ ਬਾਅਦ ਮੁਲਜ਼ਮ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਪੰਜਾਹ ਹਜ਼ਾਰ ਰੁਪਏ ਦੀ ਫਿਰੌਤੀ ਮੰਗੀ ਸੀ।

Man kidnapped and murder by neighbor In Ludhiana
ਮੁੰਡੇ ਦੀ ਗੁਆਂਢੀ ਨੇ ਅਗਵਾ ਕਰਕੇ ਕੀਤੀ ਹੱਤਿਆ, ਪਰਿਵਾਰ ਵਾਲਿਆਂ ਤੋਂ ਮੰਗੀ 50 ਹਜ਼ਾਰ ਰੁਪਏ ਦੀ ਫਿਰੌਤੀ

ਇਸ ਦੌਰਾਨ ਅਸ਼ੋਕ ਨਗਰ ਇਲਾਕੇ ‘ਚ ਰਹਿਣ ਵਾਲੇ ਦਸ਼ਰਥ ਕੁਮਾਰ ਨੇ ਦੱਸਿਆ ਕਿ ਉਹ ਇਕ ਹੌਜ਼ਰੀ ਦੀ ਫੈਕਟਰੀ ‘ਚ ਕੰਮ ਕਰਦਾ  ਹੈ। ਉਸ ਦਾ 17 ਸਾਲਾ ਪੁੱਤਰ ਪ੍ਰੀਤ ਸੋਮਵਾਰ ਨੂੰ ਸ਼ੱਕੀ ਹਾਲਾਤ ‘ਚ ਲਾਪਤਾ ਹੋ ਗਿਆ ਸੀ। ਦੇਰ ਰਾਤ ਤਕ ਪ੍ਰੀਤ ਦੀ ਕੋਈ ਜਾਣਕਾਰੀ ਨਾ ਮਿਲਣ ‘ਤੇ ਦੇਰ ਰਾਤ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੂੰ ਦਿੱਤੀ ਸੀ।

ਇਸ ਮਗਰੋਂ ਜਦੋਂ ਮੰਗਲਵਾਰ ਸਵੇਰੇ ਮੁਲਜ਼ਮ ਦਾ 50 ਹਜ਼ਾਰ ਰੁਪਏ ਦੀ ਫਿਰੌਤੀ ਲੈਣ ਲਈ ਫ਼ੋਨ ਆਇਆ ਤਾਂ ਪ੍ਰੀਤ ਦੇ ਪਿਤਾ ਦਸ਼ਰਥ ਨੇ ਇਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦੇ ਦਿੱਤੀ। ਜਦੋਂ ਫਿਰੌਤੀ ਲੈਣ ਲਈ ਮੁਲਜ਼ਮ ਵਿਜੇ ਕੁਮਾਰ ਆਇਆ ਤਾਂ ਪੁਲਿਸ ਨੇ ਉਸ ਨੂੰ ਮੌਕੇ ‘ਤੇ ਹੀ ਫੜ ਲਿਆ ਹੈ।

Man kidnapped and murder by neighbor In Ludhiana
ਮੁੰਡੇ ਦੀ ਗੁਆਂਢੀ ਨੇ ਅਗਵਾ ਕਰਕੇ ਕੀਤੀ ਹੱਤਿਆ, ਪਰਿਵਾਰ ਵਾਲਿਆਂ ਤੋਂ ਮੰਗੀ 50 ਹਜ਼ਾਰ ਰੁਪਏ ਦੀ ਫਿਰੌਤੀ

ਪੁੱਛਗਿਛ ਦੌਰਾਨ ਵਿਜੇ ਨੇ ਦੱਸਿਆ ਕਿ ਉਸ ਨੇ ਆਪਣੇ ਇਕ ਸਾਥੀ ਦੇ ਨਾਲ ਮਿਲ ਕੇ ਪ੍ਰੀਤ ਨੂੰ ਅਗਵਾ ਕੀਤਾ ਸੀ। ਉਸ ਤੋਂ ਬਾਅਦ ਸੋਮਵਾਰ ਨੂੰ ਪ੍ਰੀਤ ਦੇ ਸਿਰ ‘ਚ ਇੱਟ ਨਾਲ ਹਮਲਾ ਕਰ ਕੇ ਹੱਤਿਆ ਕਰ ਦਿੱਤੀ ਤੇ ਲਾਸ਼ ਹੁਸੈਨਪੁਰਾ ਇਲਾਕੇ ‘ਚ ਸੁੱਟ ਦਿੱਤੀ ਸੀ। ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਫ਼ਰਾਰ ਮੁਲਜ਼ਮ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।
-PTCNews