Tue, Jul 29, 2025
Whatsapp

ਜਦੋਂ ਡਾਕਟਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਮਰੀਜ਼ ਬਣ ਕੇ ਆਏ ਵਿਅਕਤੀਆਂ ਨੇ ਕੀਤਾ ਇਹ ਕੰਮ ,ਡਾਕਟਰ ਪਹੁੰਚਾ ਹਸਪਤਾਲ

Reported by:  PTC News Desk  Edited by:  Shanker Badra -- November 14th 2018 03:59 PM
ਜਦੋਂ ਡਾਕਟਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਮਰੀਜ਼ ਬਣ ਕੇ ਆਏ ਵਿਅਕਤੀਆਂ ਨੇ ਕੀਤਾ ਇਹ ਕੰਮ ,ਡਾਕਟਰ ਪਹੁੰਚਾ ਹਸਪਤਾਲ

ਜਦੋਂ ਡਾਕਟਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਮਰੀਜ਼ ਬਣ ਕੇ ਆਏ ਵਿਅਕਤੀਆਂ ਨੇ ਕੀਤਾ ਇਹ ਕੰਮ ,ਡਾਕਟਰ ਪਹੁੰਚਾ ਹਸਪਤਾਲ

ਜਦੋਂ ਡਾਕਟਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਮਰੀਜ਼ ਬਣ ਕੇ ਆਏ ਵਿਅਕਤੀਆਂ ਨੇ ਕੀਤਾ ਇਹ ਕੰਮ ,ਡਾਕਟਰ ਪਹੁੰਚਾ ਹਸਪਤਾਲ:ਮਾਨਸਾ : ਮਾਨਸਾ ਵਿੱਚ 5 ਅਣਪਛਾਤੇ ਵਿਅਕਤੀਆਂ ਨੇ ਇੱਕ ਡਾਕਟਰ ਦੇ ਘਰ ਅੰਦਰ ਵੜ ਕੇ ਉਸ 'ਤੇ ਅਤੇ ਪਰਿਵਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ,ਜਿਸ 'ਚ ਡਾਕਟਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹੈ।ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਦੱਸ ਦੇਈਏ ਕਿ ਬੀਤੀ ਰਾਤ ਪੰਜ ਬਦਮਾਸ਼ ਡਾ. ਪ੍ਰੇਮ ਅਰੋੜਾ ਦੇ ਘਰ ਮਰੀਜ਼ ਬਣ ਕੇ ਗਏ, ਜਦੋਂ ਡਾ. ਨੇ ਦਰਵਾਜ਼ਾ ਖੋਲ੍ਹਿਆ ਤਾਂ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ,ਜਿਸ ਵਿੱਚ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ। ਇਸ ਦੌਰਾਨ ਪਰਿਵਾਰ ਵਾਲਿਆਂ ਦੇ ਰੌਲਾ ਪਾਉਣ ਤੋਂ ਬਾਅਦ ਜਦੋਂ ਆਂਢ -ਗੁਆਂਢ ਇਕੱਠਾ ਹੋ ਗਿਆ ਤਾਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।ਇਸ ਤੋਂ ਬਾਅਦ ਜ਼ਖ਼ਮੀਆਂ ਨੂੰ ਮਾਨਸਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਹੈ, ਜਿੱਥੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ।ਮਾਨਸਾ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...

PTC NETWORK
PTC NETWORK      
Notification Hub
Icon