ਪਿਆਰ ‘ਚ ਪਾਗਲ ਹੋਏ ਨੌਜਵਾਨ ਨੇ ਪ੍ਰੇਮਿਕਾ ਦੇ ਘਰ ਜਾ ਕੇ ਲਾਈ ਖੁਦ ਨੂੰ ਅੱਗ, ਹੋਈ ਮੌਤ

man
ਪਿਆਰ 'ਚ ਪਾਗਲ ਹੋਏ ਨੌਜਵਾਨ ਨੇ ਪ੍ਰੇਮਿਕਾ ਦੇ ਘਰ ਜਾ ਕੇ ਲਾਈ ਖੁਦ ਨੂੰ ਅੱਗ, ਹੋਈ ਮੌਤ

ਪਿਆਰ ‘ਚ ਪਾਗਲ ਹੋਏ ਨੌਜਵਾਨ ਨੇ ਪ੍ਰੇਮਿਕਾ ਦੇ ਘਰ ਜਾ ਕੇ ਲਾਈ ਖੁਦ ਨੂੰ ਅੱਗ, ਹੋਈ ਮੌਤ,ਮਾਨਸਾ: ਪ੍ਰੇਮਿਕਾ ਦੀ ਕਿਸੇ ਹੋਰ ਨਾਲ ਮੰਗਣੀ ਹੋਣ ਤੋਂ ਦੁਖੀ ਹੋ ਕੇ ਨੌਜਵਾਨ ਨੇ ਲੜਕੀ ਦੇ ਪਿੰਡ ਵਿਚ ਜਾ ਕੇ ਖੁਦ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਝੁਲਸਣ ਕਾਰਨ ਉਸ ਦੀ ਮੌਤ ਹੋ ਗਈ।

man
ਪਿਆਰ ‘ਚ ਪਾਗਲ ਹੋਏ ਨੌਜਵਾਨ ਨੇ ਪ੍ਰੇਮਿਕਾ ਦੇ ਘਰ ਜਾ ਕੇ ਲਾਈ ਖੁਦ ਨੂੰ ਅੱਗ, ਹੋਈ ਮੌਤ

ਮ੍ਰਿਤਕ ਦੀ ਪਹਿਚਾਣ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਮਰਨ ਤੋਂ ਪਹਿਲਾਂ ਨੌਜਵਾਨ ਨੇ ਮਾਨਸਾ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਸਾਹਮਣੇ ਬਿਆਨ ਦਰਜ ਕਰਾਏ।

ਹੋਰ ਪੜ੍ਹੋ:ਅੰਤਰਰਾਸ਼ਟਰੀ ਖਿਡਾਰੀ ਕੰਗ ਦੀ ਸਰਕਾਰ ਨੂੰ ਗੁਹਾਰ

ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਅਤੇ ਲੜਕੀ ਇੱਕ ਸਕੂਲ ਵਿਚ ਅਧਿਆਪਕ ਸਨ। ਪਿੰਡ ਖਿਆਲਾ ਕਲਾਂ ਦੇ ਇੱਕ ਨਿੱਜੀ ਸਕੂਲ ਵਿਚ ਇਕੱਠੇ ਪੜ੍ਹਾਉਣ ਵਾਲੇ ਨੌਜਵਾਨ ਮਨਪ੍ਰੀਤ ਸਿੰਘ ਨਿਵਾਸੀ ਮਾਨਸਾ ਦੇ ਇੱਕ ਲੜਕੀ ਨਾਲ ਪ੍ਰੇਮ ਸਬੰਧ ਸੀ।

man
ਪਿਆਰ ‘ਚ ਪਾਗਲ ਹੋਏ ਨੌਜਵਾਨ ਨੇ ਪ੍ਰੇਮਿਕਾ ਦੇ ਘਰ ਜਾ ਕੇ ਲਾਈ ਖੁਦ ਨੂੰ ਅੱਗ, ਹੋਈ ਮੌਤ

ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਮੁਤਾਬਕ ਕੁੜੀ ਦੀ ਕੁਝ ਦਿਨ ਪਹਿਲਾਂ ਹੀ ਕਿਸੇ ਹੋਰ ਜਗ੍ਹਾ ਮੰਗਣੀ ਤੈਅ ਹੋ ਗਈ ਸੀ ਤੇ ਇਸ ਦਾ ਪਤਾ ਲੱਗਦਿਆਂ ਹੀ ਮਨਪ੍ਰੀਤ ਨੇ ਆਪਣੇ ‘ਤੇ ਤੇਲ ਪਾ ਕੇ ਕੁੜੀ ਦੇ ਘਰ ਆ ਗਿਆ ਤੇ ਉਥੇ ਉਸ ਨੇ ਖੁਦ ਨੂੰ ਅੱਗ ਲਗਾ ਲਈ। ਉਥੇ ਹੀ ਥਾਣਾ ਸਦਰ ਮਾਨਸਾ ਦੀ ਪੁਲਿਸ ਨੇ ਲੜਕੀ ‘ਤੇ ਮਾਮਲਾ ਦਰਜ ਕਰ ਲਿਆ ਹੈ।

-PTC News