Advertisment

ਨਸ਼ਿਆਂ ਦਾ ਧੁਰਾ ਮਕਬੂਲਪੁਰਾ, ਪੀਟੀਸੀ ਨਿਊਜ਼ ਦੀ ਟੀਮ ਦੇ ਕੈਮਰੇ 'ਚ ਕੈਦ ਹੋਈਆ Live ਤੇ Exclusive ਤਸਵੀਰਾਂ

author-image
Pardeep Singh
Updated On
New Update
ਨਸ਼ਿਆਂ ਦਾ ਧੁਰਾ ਮਕਬੂਲਪੁਰਾ, ਪੀਟੀਸੀ ਨਿਊਜ਼ ਦੀ ਟੀਮ ਦੇ ਕੈਮਰੇ 'ਚ ਕੈਦ ਹੋਈਆ Live ਤੇ Exclusive ਤਸਵੀਰਾਂ
Advertisment
ਚੰਡੀਗੜ੍ਹ: ਪੀਟੀਸੀ ਨਿਊਜ਼ ਦੇ ਖਾਸ ਪ੍ਰੋਗਰਾਮ 'ਕੀ ਸਮਝੀਏ' ਵਿੱਚ ਅੰਮ੍ਰਿਤਸਰ ਦੇ ਮਕਬੂਲਪੁਰਾ ਵਿੱਚ ਵੱਗਦੇ ਨਸ਼ੇ ਦੇ ਦਰਿਆ ਨੂੰ ਨਸ਼ਰ ਕੀਤਾ ਹੈ। ਮਕਬੂਲਪੁਰਾ ਵਿੱਚ ਨੌਜਵਾਨ ਕੁੜੀਆਂ ਮੁੰਡੇ ਆਮ ਹੀ ਨਸ਼ਾ ਕਰਦੇ ਦਿਖਾਈ ਦਿੰਦੇ ਹਨ। ਇਥੇ ਨਸ਼ਾ ਬੜੀ ਆਸਾਨੀ ਨਾਲ ਮਿਲ ਜਾਂਦਾ ਹੈ ਪਰ ਪੁਲਿਸ ਪ੍ਰਸ਼ਾਸਨ ਉੱਤੇ ਸਵਾਲ ਵੀ ਖੜ੍ਹੇ ਕਰਦਾ ਹੈ।
Advertisment
publive-image ਪੀਟੀਸੀ ਦੀ ਟੀਮ ਨੇ ਮਕਬੂਲਪੁਰਾ ਦਾ ਦੌਰਾ ਕੀਤਾ ਅਤੇ ਇੱਥੇ ਦੇ ਹਾਲਾਤਾਂ ਦਾ ਜਾਇਜ਼ਾ ਲਿਆ। ਦੱਸ ਦੇਈਏ ਕਿ ਬੀਤੇ ਦਿਨੀਂ ਮਕਬੂਲਪੁਰਾ ਦੀ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ, ਜਿਸ ਵਿੱਚ ਨਵੀ ਵਿਆਹੀ ਮੁਟਿਆਰ ਸਮੈਕ ਦੇ ਨਸ਼ੇ ਵਿੱਚ ਧੁੱਤ ਹੋਈ ਦਿਖਾਈ ਦਿੱਤੀ ਸੀ। ਮਕਬੂਲਪੁਰਾ ਵਿੱਚ ਆਮ ਹੀ ਕੁੜੀਆਂ ਮੁੰਡੇ ਨਸ਼ਾ ਕਰਦੇ ਦਿਖਾਈ ਦਿੰਦੇ ਹਨ। ਪੀਟੀਸੀ ਦੀ ਟੀਮ ਨੇ ਜਦੋਂ ਮਕਬੂਲਪੁਰਾ ਦੀ ਤਸਵੀਰਾਂ ਕੈਦ ਕੀਤੀਆ ਤਾਂ ਉਥੇ ਆਮ ਹੀ ਨਸ਼ੇ ਦੀਆਂ ਸਰਿੰਜਾਂ ਧਰਤੀ ਉੱਤੇ ਪਾਈਆ ਦਿਖਾਈ ਦਿੰਦੀਆਂ ਹਨ। publive-image ਪੀਟੀਸੀ ਟੀਮ ਨੇ ਦੋ ਲੜਕੀਆ ਨਾਲ ਗੱਲਬਾਤ ਕੀਤੀ। ਪਹਿਲੀ ਲੜਕੀ ਦਾ ਕਹਿਣਾ ਹੈ ਕਿ ਮਕਬੂਲਪੁਰਾ ਵਿੱਚ ਨਸ਼ਾ ਆਮ ਹੀ ਮਿਲ ਜਾਂਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ 300 ਰੁਪਏ ਦੀ ਚਿਟੇ ਦੀ ਪੁੜੀ ਮਿਲਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹਰ ਰੋਜ਼ 3 ਪੁੜੀਆ ਦਾ ਸੇਵਨ ਕਰਦੀ ਹਾਂ। ਲੜਕੀ ਦਾ ਕਹਿਣਾ ਹੈ ਕਿ ਮੈਨੂੰ ਨਸ਼ੇ ਕਰਦੇ ਨੂੰ 8 ਸਾਲ ਹੋ ਗਏ ਹਨ। ਟੀਮ ਨੂੰ ਦੂਜੀ ਲੜਕੀ ਨੇ ਦੱਸਿਆ ਹੈ ਕਿ ਨਸ਼ਾ ਕਰਦਿਆਂ ਨੂੰ 12 ਸਾਲ ਹੋ ਗਏ ਹਨ। ਲੜਕੀ ਦਾ ਕਹਿਣਾ ਹੈ ਕਿ ਹਰ ਰੋਜ਼ 3 ਪੁੜੀਆ ਦਾ ਸੇਵਨ ਕਰਦੀ ਹਾਂ। ਪੀਟੀਸੀ ਦੀ ਟੀਮ ਨੂੰ ਲੜਕੀਆਂ ਨੇ ਦੱਸਿਆ ਹੈ ਕਿ ਮਕਬੂਲਪੁਰਾ ਵਿੱਚ ਨਸ਼ਾ ਆਮ ਵਿਕਦਾ ਹੈ। ਦੋਵੇਂ ਲੜਕੀਆਂ ਦਾ ਕਹਿਣਾ ਹੈ ਕਿ ਅਸੀਂ ਨਸ਼ਾ ਛੱਡਣ ਚਾਹੁੰਦੀਆਂ ਹਨ ਪਰ ਸਰਕਾਰ ਉਨ੍ਹਾਂ ਦੀ ਮਦਦ ਕਰੇ। ਉਨ੍ਹਾਂ ਨੇ ਕਿਹਾ ਹੈ ਕਿ ਪੁਲਿਸ ਨਸ਼ੇ ਕਰਨ ਵਾਲਿਆ ਨੂੰ ਗ੍ਰਿਫ਼ਤਾਰ ਕਰਦੀ ਪਰ ਵੇਚਣ ਵਾਲਿਆਂ ਨੂੰ ਕੋਈ ਗ੍ਰਿਫ਼ਤਾਰ ਨਹੀਂ ਕਰਦਾ। ਟੀਮ ਨੇ ਗਸ਼ਤ ਕਰਦੇ ਪੀਸੀਆਰ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਨਸ਼ੇ ਵੇਚਣ ਵਾਲਿਆ ਉੱਤੇ ਪਰਚੇ ਹੁੰਦੇ ਹਨ। ਪੁਲਿਸ ਦਾ ਕਹਿਣਾ ਹੈ ਕਿ ਅਸੀਂ ਸਰਚ ਕਰਦੇ ਹਾਂ ਪਰ ਨਸ਼ਾ ਵੇਚਣ ਪਹਿਲਾ ਹੀ ਫਰਾਰ ਹੋ ਜਾਂਦੇ ਹਨ। ਇਹ ਵੀ ਪੜ੍ਹੋ:ਲੋਨ ਐਪ ਧੋਖਾਧੜੀ ਮਾਮਲੇ 'ਚ ਚੰਡੀਗੜ੍ਹ ਪੁਲਿਸ ਨੇ 21 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ publive-image -PTC News
latest-news punjab-news drugs government maqbulpura
Advertisment

Stay updated with the latest news headlines.

Follow us:
Advertisment